ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਦੇ ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਗੰਮੀ ਕਲਿਆਣ ਨੇ ਬੀਜੇਪੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ – ਜੁਗਿੰਦਰ ਲਹਿਰੀ

ਭਵਾਨੀਗੜ੍ਹ (ਜੁਗਿੰਦਰ ਲਹਿਰੀ) ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਦੇ ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਗੰਮੀ ਕਲਿਆਣ ਨੇ ਬੀਜੇਪੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ। ਜਿਸ ਵਿੱਚ ਜੋਗਿੰਦਰ ਪਾਲ ਲੈਹਿਰੀ ਖ਼ਜ਼ਾਨਚੀ, ਅਤੇ ਜਸਵਿੰਦਰ ਕੌਰ ਭਵਾਨੀਗੜ੍ਹ, ਅਮਰੀਕ ਸਿੰਘ ਭੜੋ, ਗੁਰਪ੍ਰੀਤ ਸਿੰਘ ਰਿੰਕੂ, ਬਲਵੀਰ ਸਿੰਘ ਉਪ ਪ੍ਰਧਾਨ ਚੁਣੇ ਗਏ। ਇਸ ਤੋਂ ਇਲਾਵਾ ਦੀਪਕ ਸਹੋਤਾ ਅਤੇ ਬਲਵੀਰ ਸਿੰਘ ਜਨਰਲ ਸਕੱਤਰ ਚੁਣੇ ਗਏ। ਸੰਜੀਵ ਕੁਮਾਰ, ਸੁਖਪਾਲ ਸਿੰਘ, ਜਸਵੀਰ ਸਿੰਘ, ਸੁਖਜੀਤ ਸਿੰਘ ਅਤੇ ਬੰਤ ਸਿੰਘ ਸਕੱਤਰ ਅਤੇ ਧਰਮਵੀਰ ਸਿੰਘ ਦਫ਼ਤਰ ਸਕੱਤਰ ਚੁਣੇ ਗਏ। ਪ੍ਰਗਟ ਸਿੰਘ ਗੰਮੀ ਕਲਿਆਣ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਸਾਰੇ ਹੀ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੱਤੀਆਂ।ਅਹੁਦੇਦਾਰਾਂ ਨੇ ਸ੍ਰੀ ਪਰਗਟ ਸਿੰਘ ਗਮੀ ਕਲਿਆਣ ਦਾ ਧੰਨਵਾਦ ਕੀਤਾ।

error: Content is protected !!