ਬੇਖੋਫ ਹੋਏ ਲੁਟੇਰੇਆਂ ਨੇ ਗੰਨ ਪੁਆਇੰਟ ਤੇ ਦੁਕਾਨਦਾਰ ਤੋਂ ਇੱਕ ਲੱਖ ਰੁਪਏ ਲੁੱਟ ਕੇ ਹੋਏ ਫਰਾਰ

ਲਹਿਰਾਗਾਗਾ:(ਕ੍ਰਿਸ਼ਨ ਚੌਹਾਨ) ਸ਼ਹਿਰ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਲੁਟੇਰੇ ਬੇਖੋਫ ਹੋਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਬੀਤੀ ਰਾਤ ਵੀ 10 ਵਜੇ ਕਰੀਬ ਟੈਲੀਫੋਨ ਐਕਸਚੇਂਜ ਨੇੜੇ ਸੰਜੇ ਆਰਟਸ ਦੀ ਦੁਕਾਨ ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਦੁਕਾਨਦਾਰ ਨੂੰ ਗੰਨ ਪੁਆਇੰਟ ਤੇ ਇੱਕ ਲੱਖ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਜਿਸ ਕਾਰਨ ਸ਼ਹਿਰ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਦੁਕਾਨ ਮਾਲਕ ਸੰਜੇ ਬਾਂਸਲ ਨੇ ਦੱਸਿਆ ਕਿ ਦੁਕਾਨ ਵਿੱਚ ਉਨ੍ਹਾਂ ਦਾ ਬੇਟਾ ਪਵਨ ਕੁਮਾਰ ਅਤੇ ਉਸਦਾ ਦੋਸਤ ਬੈਠਾ ਸੀ ਉਸ ਦੌਰਾਨ ਚਾਰ ਅਣਪਛਾਤੇ ਵਿਅਕਤੀ ਆਏ ਪਰ ਉਨ੍ਹਾਂ ਦੇ ਮੂੰਹ ਕਪੜੇ ਨਾਲ ਢਕੇ ਹੋਏ ਸੀ ਅਤੇ ਉਨ੍ਹਾਂ ਨੇ ਗੰਨ ਦਿਖਾਕੇ ਇੱਕ ਲੱਖ ਰੁਪਏ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ ਮੌਕੇ ਤੇ ਪਹੁੰਚੇ ਸਿਟੀ ਇੰਚਾਰਜ ਕਸ਼ਮੀਰ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਦੱਸਿਆ ਕਿ ਆਸ ਪਾਸ ਕੈਮਰੇ ਫੁਟਿਜ ਚੈੱਕ ਕਰਕੇ ਚੋਰਾਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ

error: Content is protected !!