ਜਿਲ੍ਹਾ ਜਲੰਧਰ ਦਿਹਾਤੀ ਦੀ ਕ੍ਰਾਇਮ ਬ੍ਰਾਂਚ ਦੀ ਟੀਮ ਵੱਲੋ ਸੁੱਖਾ ਕਾਹਲਵਾ ਗੈਂਗ ਦੇ 03 ਗੁਰਗਿਆ ਨੂੰ ਅਸਲਾ ਸਮੇਤ ਕੀਤਾ ਕਾਬੂ |

ਜਲੰਧਰ ਦਿਹਾਤੀ ਕ੍ਰਾਇਮ ਬ੍ਰਾਂਚ (ਵਿਵੇਕ/ਗੁਰਪ੍ਰੀਤ)  ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਗੈਂਗਸਟਰਾ ਖਿਲਾਫ ਚਲਾਈ ਵਿਸ਼ੇਸ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਜਸਵਿੰਦਰ ਸਿੰਘ ਚਾਹਲ, ਪੀ.ਪੀ.ਐਸ., ਉਪ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ ਸੁੱਖਾ ਕਾਹਲਵਾ ਗੈਂਗ ਦੇ 3 ਗੁਰਗਿਆਂ ਨੂੰ ਅਸਲਾ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦਸਿਆ ਕਿ ਮਿਤੀ 1,01,2023 ਨੂੰ ਸਬ ਇੰਸਪੈਕਟਰ ਪੁਸ਼ਪ ਬਾਲੀ ਇਚਾਰਜ ਕਰਾਇਮ ਬ੍ਰਾਂਚ ਜਿਲ੍ਹਾ ਜਲੰਧਰ ਦਿਹਾਤੀ ਨੂੰ ਖੁਫੀਆ ਸੋਰਸਾ ਤੇ ਇਤਲਾਹ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਨਿੱਝਰ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਜੈਰਾਮਪੁਰ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਨੇ ਆਪਣੇ ਸਾਥੀਆ ਤਲਜਿੰਦਰ ਸਿੰਘ ਉਰਫ ਮੇਹਰ ਲੱਖਣ ਪੁੱਤਰ ਜਸਪਾਲ ਸਿੰਘ ਵਾਸੀ ਲਖਣਕਲਾਂ ਜਿਲਾ ਕਪੂਰਥਲਾ, ਸੁਖਪਾਲ ਸਿੰਘ ਉਰਫ ਮੰਗਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਪੱਤੜ ਖੁਰਦ ਜਿਲ੍ਹਾ ਜਲੰਧਰ, ਵਿਕੀ, ਨਲੀ ਵਾਸੀ ਲੱਖਣ ਕਲਾਂ ਜਿਲ੍ਹਾ ਕਪੂਰਥਲਾ, ਸੁਖਪਾਲ ਸਿੰਘ ਉਰਫ ਮੰਗਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਪੱਤੜ ਖੁਰਦ ਜਿਲ੍ਹਾ ਜਲੰਧਰ ਨਾਲ ਮਿਲਕੇ ਵੱਖਰਾ ਗੈਂਗ ਬਣਾਇਆ ਹੋਇਆ ਹੈ।ਇਹਨਾ ਪਾਸ ਨਜਾਇਜ਼ ਅਸਲਾ ਅਤੇ ਮਾਰੂ ਹਥਿਆਰ ਹਨ।ਇਹਨਾ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਹਨ।ਜੋ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਝਰ, ਤਲਜਿੰਦਰ ਸਿੰਘ ਉਰਫ ਮੇਹਰ ਲੇਖਣ ਅਤੇ ਸੁਖਪਾਲ ਸਿੰਘ ਉਰਫ ਮੰਗਾ ਜੋ ਕਰਤਾਰਪੁਰ ਕਪੂਰਥਲਾ ਰੋਡ ਪਰ ਬਣੇ ਵੇਅਰ ਹਾਊਸ ਦੇ ਗੋਦਾਮਾਂ ਪਿੱਛੋਂ ਬੇਆਬਾਦ ਜਗਾਂ ਪਰ ਬੈਠ ਕੇ ਬੈਂਕ ਵਿੱਚ ਬਣੇ ATM ਨੂੰ ਲੁੱਟਣ ਅਤੇ ਡਾਕਾ ਮਾਰਨ ਦੀ ਯੋਜਨਾ ਬਣਾ ਰਹੇ ਹਨ।ਇਹਨਾ ਦੇ ਸਾਥੀ ਵਿੱਕੀ ਅਤੇ ਨਲੀ ਨੇ ਗੱਡੀ ਲੈ ਕੇ ਆਉਣਾ ਹੈ ਜੋ ਆਪਣੇ ਸਾਥੀਆਂ ਦੀ ਉਡੀਕ ਕਰ ਰਹੇ ਹਨ ਅਤੇ ਇਹਨਾਂ ਨੇ ਵਿਦੇਸ਼ ਬੈਠੇ ਸੁਖਵੀਰ ਸਿੰਘ ਉਰਫ ਸੌਖੀ ਪੁੱਤਰ ਲਖਵੀਰ ਸਿੰਘ ਵਾਸੀ ਪਤੜ ਖੁਰਦ ਹਾਲ ਵਾਸੀ USA ਖਾਸ ਦਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਤੜ ਖੁਰਦ ਦੇ ਸੱਟਾਂ ਮਾਰਨ ਸਬੰਧੀ ਸੁਪਾਰੀ ਵੀ ਲਈ ਹੋਈ ਹੈ ਜੋ ਇਹ ਇਤਲਾਹ ਠੋਸ, ਭਰਸਯੋਗ ਹੋਣ ਤੇ ASI ਬਲਵਿੰਦਰ ਸਿੰਘ ਵੱਲ ਮੁਕਦਮਾ ਨੰਬਰ 18 ਮਿਤੀ 10.02.2023 ਜੁਰਮ 399/4/2/120-B 25-54.59 Arms Act ਥਾਣਾ ਕਰਤਾਰਪੁਰ ਜਿਲ੍ਹਾਂ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ ਅਮਲ ਵਿੱਚ ਲਿਆਂਦੀ ਗਈ। ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਉਕਤ ਗੈਂਗ ਦੇ 103 ਮੈਂਬਰਾ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਝਰ, ਤਲਜਿੰਦਰ ਸਿੰਘ ਉਰਫ ਮੇਹਰ ਲੇਖਣ ਅਤੇ ਸੁਖਪਾਲ ਸਿੰਘ ਉਰਫ ਮੰਗਾ ਉਕਤ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਪਾਸ ਇਕ ਪਿਸਟਲ ਦੇਸੀ 32 ਬੋਰ ਸਮੇਤ 02 ਰੋਂਦ ਜਿੰਦਾ, ਅਤੇ 12 ਦਾਤਰ ਬ੍ਰਾਮਦ ਕੀਤੇ ਗਏ। ਗੋਪੀ ਨਿੱਝਰ ਸੁੱਖਾ ਕਾਹਲਵਾ ਦਾ ਬਹੁਤ ਨਜਦੀਕੀ ਸੀ ਅਤੇ ਉਸ ਦੇ ਕਤਲ ਦਾ ਚਸ਼ਮਦੀਦ ਗਵਾਹ ਵੀ ਸੀ।ਜਿਸ ਪਰ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।ਸੁਖਾ ਕਾਹਲਵਾ ਦੀ ਮੌਤ ਤੋ ਬਾਅਦ ਉਸ ਦੇ ਗੈਂਗ ਨੂੰ ਇਹ ਅਪਰੇਟ ਕਰਦਾ ਸੀ ਅਤੇ ਫੇਸ ਬੁੱਕ ਤੇ ਸੁੱਖਾ ਕਾਹਲਵਾਂ ਗਰੁੱਪ ਵਿੱਚ ਪੋਸਟਾ ਵੀ ਪਾਉਂਦਾ ਸੀ ਜੋ ਗ੍ਰਿਫਤਾਰ ਗੁਰਗਿਆ ਨੇ ਪੁਲਿਸ ਦੀ ਹਰ ਪੁੱਛ ਗਿੱਛ ਦੌਰਾਨ ਦੱਸਿਆ ਕਿ ਤਲਜਿੰਦਰ ਸਿੰਘ ਉਰਫ ਮੋਹਰ ਲਖਣ ਉਕਤ ਜੋ ਕਿ ਸੁਖਵੀਰ ਸਿੰਘ ਉਰਫ ਸੋਖੀ ਹਾਲ ਵਾਸੀ USA ਦਾ ਕਲਾਸਮੇਟ ਤੇ ਦੋਸਤ ਵੀ ਹੈ ਨੇ ਤਲਜਿੰਦਰ ਸਿੰਘ ਉਰਫ ਮੇਹਰ ਨਾਲ ਰਲ ਕੇ ਯੋਜਨਾ ਬਣਾਈ ਕਿ ਮੇਰੇ ਕਜ਼ਨ ਦਰ ਦਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਪੱਤੜ ਖੁਰਦ ਜਿਸਦੀ ਉਮਰ 33 ਸਾਲ ਹੈ ਜੋ ਕਿ WEB DESIGN ਦਾ ਕੰਮ ਕਰਦਾ ਹੈ ਜਿਸ ਨੂੰ ਮੈਂ ਸੋਚਣਾ ਚਾਹੁੰਦਾ ਹਾਂ ਇਸ ਸਬੰਧੀ ਕਿਸੇ ਗੈਂਗਸਟਰ ਨਾਲ ਰਾਬਤਾ ਕਾਇਮ ਕਰਕੇ ਦਲਜੀਤ ਸਿੰਘ ਦੇ ਸੱਟਾ ਮਾਰਕੇ ਜਾਨੀ ਤੇ ਮਾਲੀ ਨੁਕਸਾਨ ਕਰਕੇ ਇਸ ਦੀ ਵੀਡੀਉ ਬਣਾਕੇ ਵਾਈਰਲ ਕਰਨ ਲਈ ਸੁਖਵੀਰ ਸਿੰਘ ਉਰਫ ਸੌਖੀ ਨੂੰ USA ਭੇਜਣੀ ਸੀ। ਇਸ ਕੰਮ ਲਈ ਸੁਖਵੀਰ ਉਰਫ਼ ਸਖੀ ਨੇ 12 ਲਖ ਰੁਪਏ ਦੇਣ ਸੀ ਜਿਸ ਵਿੱਚ 44 ਹਜਾਰ ਰੁਪਏ ਅਡਵਾਂਸ ਦੇ ਦਿਤਾ ਸੀ। ਬਲਜਿੰਦਰ ਮੌਹਰ ਨੇ ਇਸ ਬਾਬਤ ਸੁਖਾ ਕਾਹਲਵਾ ਗਰੂਪ ਦ ਗੈਂਗਸਟਰ ਗਪੀ ਨਿਬਰ ਜੋ ਇਸਦਾ ਦੋਸਤ ਸੀ ਇਸ ਬਾਬਤ ਸੌਦਾ ਕਰ ਲਿਆ ਤੇ ਵਿੱਕੀ ਤੇ ਨਲੀ ਵਾਸੀਆਨ ਲੱਖਣ ਕਲਾਂ ਨੂੰ ਇਸ ਕੰਮ ਲਈ ਤਿਆਰ ਕਰ ਲਿਆ ਇਸ ਸਬੰਧੀ ਰੇਕੀ ਦਾ ਪ੍ਰਬੰਧ ਸੁਖਵੀਰ ਸਿੰਘ ਉਰਫ ਸੋਖੀ ਨੇ ਸੁਖਪਾਲ ਸਿੰਘ ਵਾਸੀ ਪੱਤੜ ਖੁਰਦ ਨੂੰ ਸੌਂਪਿਆ ਤੋ ਰੇਕੀ ਕਰਨ ਦੇ ਬਦਲੇ 25 ਹਜਾਰ ਰੁਪਏ ਦੀ ਡੀਲ ਹੋਈ ਜਿਸ ਸਬੰਧੀ ਸੁਖਪਾਲ ਸਿੰਘ ਨੇ ਆਪਣਾ ਅਕਾਊਂਟ ਨੰਬਰ ਪੈਸੇ ਪਾਉਣ ਲਈ ਸੁਖਵੀਰ ਸਿੰਘ ਉਰਫ ਸੌਖੀ ਨੂੰ ਭੇਜ ਦਿਤਾ ਜੋ ਇਸ ਨੇ ਰੇਕੀ ਕਰਕੇ ਦਸਿਆ ਕਿ ਦਲਜੀਤ ਸਿੰਘ ਉਕਤ ਰਜ ਸਵਰ ਆਪਣੇ ਘਰ ਪਤੜ ਖੁਰਦ ਤੋਂ ਪਤੜ ਕਲਾਂ 89 ਵਜੇ ਦੇ ਗ੍ਰੰਥ ਸਵੇਰੇ ਦੁੱਧ ਲੈਣ ਜਾਂਦਾ ਹੈ ਇਸ ਬਾਬਤ ਸੁਖਵੀਰ ਸਿੰਘ ਉਰਫ ਸੌਖੀ ਨੂੰ ਇਤਲਾਹ ਦੇ ਦਿੱਤੀ ਸੀ ਤੇ ਜੋ ਗੂਰਪ੍ਰੀਤ ਉਰਫ ਗੋਪੀ ਨਿੱਝਰ, ਤਲਜਿੰਦਰ ਸਿੰਘ, ਵਿੱਕੀ ਅਤੇ ਨਲੀ ਲੇਖਣ ਨੇ ਰਲ ਕੇ ਦੁੱਧ ਲੈ ਕੇ ਜਾਂਦੇ ਦੇ ਸੱਟਾਂ ਮਾਰਨੀਆਂ ਸਨ ਤੇ ਉਸ ਦੀ ਵੀਡੀਓ ਬਣਾ ਕੇ ਸੁਖਵੀਰ ਸਿੰਘ ਉਰਫ਼ ਸੋਖੀ USA ਨੂੰ ਭੇਜ ਦੇਣੀ ਸੀ।ਤਿੰਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:-

1. ਇੱਕ ਪਿਸਟਲ 32 ਬੋਰ ਸਮੇਤ 2 ਹੋਂਦ ਜਿੰਦਾ

2, 02 ਦਾਤਰ

ਗ੍ਰਿਫਤਾਰ ਵਿਅਕਤੀਆ ਦਾ ਵੇਰਵਾ:-

1. ਗੁਰਪ੍ਰੀਤ ਸਿੰਘ ਉਰਫ ਗੋਪੀ ਨਿੱਝਰ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਜੈਰਾਮਪੁਰ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ

2. ਬਲਜਿੰਦਰ ਸਿੰਘ ਉਰਫ ਮੇਹਰ ਲੱਖਣ ਪੁੱਤਰ ਜਸਪਾਲ ਸਿੰਘ ਵਾਸੀ ਲੱਖਣਕਲਾਂ ਥਾਣਾ ਸਦਰ ਜਿਲਾ ਕਪੂਰਥਲਾ।

3. ਸੁਖਪਾਲ ਸਿੰਘ ਉਰਫ ਮੰਗਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਪੱਤੜ ਖੁਰਦ ਥਾਣਾ ਕਰਤਾਰਪੁਰ ਜਿਲਾ ਜਲੰਧਰ।

error: Content is protected !!