ਨੋਜਵਾਨ ਗਾਇਕ ਮਹੇਸ਼ ਸਾਜਨ ਦੀ ਸੁਰੀਲੀ ਅਵਾਜ਼ ਵਿਚ ਰਿਕਾਰਡ ਹੋਇਆ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦੀਆਂ ਭੇਟਾ ਦੀ ਕਿਤਾਬਚਾ

(ਪਰਮਿੰਦਰ)ਨਵਾਂ ਸ਼ਹਿਰ ਦੋਆਬੇ ਦੇ ਨੋਜਵਾਨ ਗਾਇਕ ਮਹੇਸ਼ ਸਾਜਨ ਦੀ ਸੁਰੀਲੀ ਅਵਾਜ਼ ਵਿਚ ਰਿਕਾਰਡ ਹੋਇਆ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦੀਆਂ ਭੇਟਾ ਦੀ ਕਿਤਾਬਚਾ “ਚੁਟਕੀ ਧੂਣੇ ਦੀ” ਪੂਜਨੀਕ ਗੁਰੂ ਸ਼੍ਰੀ ਸ਼੍ਰੀ 1008 ਮਹੰਤ ਰਾਜਿੰਦਰ ਗਿਰ ਮਹਾਰਾਜ ਜੀ ਗੱਦੀਨਸ਼ੀਨ ਦਿਓਟ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਵਲੋਂ ਆਪਣੇ ਸ਼ੁਭ ਕਰ ਕਮਲਾ ਨਾਲ ਰਾਲਿਜ ਕਰਨ ਦੀ ਰਸਮ ਅਦਾ ਕੀਤੀ ।ਇਸ ਮੋਕੇ ਉਨ੍ਹਾਂ ਨੇ ਕਿਹਾ ਕਿ ਪ੍ਰਭੂ ਦੇ ਨਾਮ ਦਾ ਪ੍ਰਚਾਰ ਪ੍ਰਸਾਰ ਕਰਨਾ ਵੀ ਭਗਤੀ ਲਾਇਨ ਦਾ ਇੱਕ ਹਿੱਸਾ ਹੈ। ਪ੍ਰਮਾਤਮਾ ਦੀ ਕਿਰਪਾ ਨਾਲ ਹੀ ਇਨਸਾਨ ਉਸਦੀ ਮਹਿਮਾ ਦਾ ਗੁਣਗਾਣ ਕਰ ਸਕਦਾ ਹੈ ਤੇ ਆਪਣੀ ਕਲਮ ਨਾਲ ਉਸਦੀ ਮਹਿਮਾ ਦਾ ਵਰਨਣ ਕਰ ਸਕਦਾ ਹੈ। ਇਸ ਮੋਕੇ ਤੇ ਗਾਇਕ ਮਹੇਸ਼ ਸਾਜਨ ਨੇ ਦੱਸਿਆ ਕਿ ਭੇਟਾ ਦਾ ਕਿਤਾਬਚਾ ਉਸ ਵਲੋਂ ਕੀਤੀ ਗਈ ਪਹਿਲੀ ਕੋਸ਼ਿਸ਼ ਹੈ। ਇਸ ਵਿਚ ਉਸ ਵਲੋਂ ਸ਼੍ਰੀ ਬਾਬਾ ਬਾਲਕ ਨਾਥ ਜੀ ਦੀਆ ਭੇਟਾ ਤੋਂ ਇਲਾਵਾ ਹੋਰ ਧਾਰਮਿਕ ਭਜਨ ,ਭੇਟਾ ਹਨ।ਇਸ ਦੀਆਂ ਕੁੱਝ ਸਤਰਾਂ ਪ੍ਰਸਿੱਧ ਸੀਨੀਅਰ ਪੱਤਰਕਾਰ ਬਲਦੇਵ ਬੱਲੀ ਤੇ ਹੋਰਾਂ ਵਲੋਂ ਲਿਖਿਆ ਹਨ। ਸਮੂਹ ਸਹਿਯੋਗੀਆਂ ਦੇ ਵਲੋਂ ਦਿੱਤੇ ਸਹਿਯੋਗ ਨਾਲ ਤਿਆਰ ਕੀਤੇ ਇਸ ਕਿਤਾਬਚੇ ਨੂੰ ਬਾਬਾ ਬਾਲਕ ਨਾਥ ਜੀ ਦੇ ਚੇਤਰ ਮਹੀਨੇ ਮੇਲੇ ਦੇ ਮੋਕੇ ਤੇ ਸੰਗਤਾਂ ਨੂੰ ਮੁਫਤ ਵੰਡਿਆ ਜਾਵੇਗਾ।

Leave a Reply

Your email address will not be published. Required fields are marked *

error: Content is protected !!