ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆਂ ਦੀ ਪੁਲਿਸ ਵੱਲੋ ਨਜੈਜ ਮਾਈਨਿੰਗ ਕਰਨ ਵਾਲੇ 01 ਵਿਅਕਤੀ ਨੂੰ ਟਰੈਕਟਰ ਟਰਾਲੀ ਸਮੇਤ ਰੇਤਾ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ।

ਜਲੰਧਰ ਦਿਹਾਤੀ ਲੋਹੀਆਂ (ਵਿਵੇਕ/ਗੁਰਪ੍ਰੀਤ)  ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ/ ਮਾਈਨਿੰਗ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼ ਅਤੇ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਨੇ ਨਜੈਜ ਮਾਈਨਿੰਗ ਕਰਨ ਵਾਲੇ 01 ਵਿਅਕਤੀ ਨੂੰ ਟਰੈਕਟਰ ਸੋਨਾ ਲੀਕਾ DI-35 ਸਮੇਤ ਰੇਤਾ ਦੀ ਭਰੀ ਟਰਾਲੀ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਅੱਜ ਮਿਤੀ (09.02.2023 ਨੂੰ ਏ.ਐਸ.ਆਈ ਮੋਹਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਪਿੰਡ ਮਾਣਕ ਪਾਸ ਮੌਜੂਦ ਸੀ ਤਾਂ ਪੁਲਿਸ ਪਾਰਟੀ ਵੱਲੋ ()1 ਵਿਅਕਤੀ ਨੂੰ ਟਰੈਕਟਰ ਸੋਨਾ ਲੀਕਾ 35-DI ਸਮੇਤ ਰੇਤਾ ਦੀ ਭਰੀ ਟਰਾਲੀ ਸਮੇਤ ਕਾਬੂ ਕੀਤਾ ਗਿਆ ਅਤੇ ਟਰੈਕਟਰ ਚਾਲਕ ਵੱਲੋਂ ਰੇਤਾ ਦੀ ਢੋਆ ਢੁਆਈ ਕਰਨ ਸਬੰਧੀ ਪੜਤਾਲ ਕੀਤੀ ਗਈ।ਜੋ ਟਰੈਕਟਰ ਚਾਲਕ ਰੇਤਾ ਦੀ ਢੋਆ ਢੁਆਈ ਕਰਨ ਸਬੰਧੀ ਕੋਈ ਸਬੂਤ ਪੇਸ਼ ਨਹੀ ਕਰ ਸਕਿਆ।ਜਿਸ ਤੇ ਪੁਲਿਸ ਪਾਰਟੀ ਵੱਲੋਂ ਮਾਈਨਿੰਗ ਅਫਸਰ ਸ੍ਰੀ ਰੋਹਿਤ ਸਿੰਘ ਨੂੰ ਸੂਚਨਾ ਦਿੱਤੀ ਗਈ।ਜਿਹਨਾ ਨੇ ਮੌਕਾ ਪਰ ਆ ਕੇ ਇਸ ਦੀ ਪੜਤਾਲ ਕੀਤੀ ਤਾਂ ਮਾਮਲਾ ਨਜੈਜ ਮਾਇਨਿੰਗ ਦਾ ਹੋਣਾ ਪਾਇਆ ਗਿਆ ਅਤੇ ਟਰੈਕਟਰ ਮਾਲਕ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਪਰਗਟ ਸਿੰਘ ਵਾਸੀ ਗੱਟਾ ਮੁੰਡੀ ਕਾਬੂ ਥਾਣਾ ਲੋਹੀਆ ਦੇ ਖਿਲਾਫ ਕਾਰਵਾਈ ਕਰਦਿਆ ਉਸ ਦਾ ਚਲਾਨ ਕਰਕੇ ਟਰੈਕਟਰ ਟਰਾਲੀ ਥਾਣਾ ਹਜਾ ਵਿੱਚ ਬੰਦ ਕਰਵਾਈ ਗਈ ਅਤੇ ਅਗਲੀ ਪੜਤਾਲ ਮਾਈਨਿੰਗ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਬਰਾਮਦਗੀ :-

ਟਰੈਕਟਰ ਸੋਨਾ ਲੀਕਾ 35-DI ਸਮੇਤ ਰੇਤਾ ਦੀ ਭਰੀ ਟਰਾਲੀ

error: Content is protected !!