ਜਿਲ੍ਹਾ ਜਲੰਧਰ ਦਿਹਾਤੀ ਵਿੱਚ ਹੋ ਰਹੀਆ ਲੁੱਟਾ, ਖੋਹਾਂ ਅਤੇ ਚੋਰੀਆ ਦੀਆ ਵਾਰਦਾਤਾ ਕਰਨ ਵਾਲੇ ਵੱਡੇ ਗਿਰੋਹ ਨੂੰ ਥਾਣਾ ਆਦਮਪੁਰ ਅਤੇ ਥਾਣਾ ਪਤਾਰਾ ਦੀਆ ਪੁਲਿਸ ਟੀਮਾ ਵਲੋਂ ਪਰਦਾਫਾਸ਼ ਕਰਦੇ ਹੋਏ 02 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 05 ਮੋਟਰ ਸਾਈਕਲ,14 ਮੋਬਾਇਲ ਫੋਨ, 03 ਸਿਲੰਡਰ, 10 ਪਰਸ ਬ੍ਰਾਮਦ ਕਰਨ ਵਿੱਚ ਮਿਲੀ ਵੱਡੀ ਸਫਲਤਾ।

ਜਲੰਧਰ ਦਿਹਾਤੀ ਆਦਮਪੁਰ (ਬਲਜਿੰਦਰ ਕੁਮਾਰ/ਸਾਬ ਸੂਰਿਆ/ਭਗਵਾਨ ਦਾਸ/ਰੋਹਿਤ)  ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਐਸ.ਪੀ ਤਫਤੀਸ਼ ਦੀ ਅਗਵਾਈ ਹੇਠ ਸਬ-ਡਵੀਜਨ ਪੱਧਰ ਤੇ ਜੀ.ਓ ਸਾਹਿਬਾਨ ਦੀ ਨਿਗਰਾਨੀ ਹੇਠ ਲੁੱਟਾਂ ਖੋਹਾਂ ਅਤੇ ਚੌਰੀਆਂ ਨੂੰ ਰੋਕਣ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਸਨ।ਜਲੰਧਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਸ਼੍ਰੀ ਸਰਬਜੀਤ ਰਾਏ ਪੀ.ਪੀ.ਐਸ./ਡੀ.ਐਸ.ਪੀ /ਸਬ-ਡਵੀਜ਼ਨ ਆਦਮਪੁਰ ਜੀ ਦੀ ਅਗਵਾਈ ਹੇਠ ਥਾਣਾ ਪਤਾਰਾ ਅਤੇ ਥਾਣਾ ਆਦਮਪੁਰ ਦੀਆ ਪੁਲਿਸ ਟੀਮਾਂ ਨੂੰ ਲੁੱਟਾਂ ਖੋਹਾ ਕਰਨ ਵਾਲਿਆਂ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਮਿਤੀ 02-02-2023 ਵਡੀ ਸਫਲਤਾ ਮਿਲੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਬਜੀਤ ਰਾਏ ਪੀ.ਪੀ.ਐਸ.ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਜੀ ਨੇ ਦੱਸਿਆ ਕਿ ਸਬ-ਡਵੀਜਨ ਲੈਵਲ ਤੇ ਲੁੱਟਾਂ ਖੋਹਾਂ ਅਤੇ ਚੌਰੀਆ ਕਰਨ ਵਾਲੇ ਵਿਅਕਤੀਆਂ ਖਿਲਾਫ ਦਿਨ ਅਤੇ ਰਾਤ ਨੂੰ ਸਬ-ਡਵੀਜਨ ਪੱਧਰ ਤੇ ਵੱਖ-ਵੱਖ ਟੀਮਾਂ ਬਣਾ ਕਿ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਸੀ।ਜਿਸ ਵਿਚ ਖਾਸ ਕਰ 02 ਪਹੀਆ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਮਿਤੀ (02-02- 2023 ਨੂੰ ਚੌਕੀ ਜੰਡੂਸਿੰਘਾ ਥਾਣਾ ਆਦਮਪੁਰ ਵੱਲੋਂ ਇਕ ਵਿਅਕਤੀ ਅਮਰਜੀਤ ਸਿੰਘ ਉਰਫ ਜੋਜੋ ਪੁੱਤਰ ਅਮਰੀਕ ਸਿੰਘ ਵਾਸੀ ਜੈਤੋਵਾਲੀ ਥਾਣਾ ਪਤਾਰਾ ਨੂੰ ਸਮੇਤ ਮੋਟਰਸਾਇਕਲ ਮਾਰਕਾ ਡਿਸਕਵਰ ਸਮੇਤ ਦਾਤਰ ਕਾਬੂ ਕਰ ਉਸ ਦੇ ਖਿਲਾਫ ਮੁਕੱਦਮਾ 17 ਮਿਤੀ 02-12-2023 ਅਧ 379-ਬੀ,411 ਆਈ.ਪੀ.ਸੀ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦਿਹਾਤੀ ਬਰ ਬਿਆਨ ਰਮਨ ਕੁਮਾਰ ਪੁੱਤਰ ਗੁਰਦਿਆਲ ਸਿੰਘ ਵਾਸੀ ਕਪਾਟ ਜਿਲ੍ਹਾ ਹੁਸ਼ਿਆਰਪੁਰ ਦੇ ਦਰਜ ਕੀਤਾ ਗਿਆ।ਜੋ ਦੋਰਾਨੇ ਤਫਤੀਸ਼ ਆਰੋਪੀ ਅਮਰਜੀਤ ਸਿੰਘ ਉਰਫ ਜੋਜੋ ਨੇ ਦਸਿਆ ਕਿ ਜੋ ਥਾਣਾ ਪਤਾਰਾ ਦੇ ਪਿੰਡ ਢਡੇ ਤੋ ਕੀਬ ਇੱਕ ਹਫਤਾ ਪਹਿਲਾ ਸ਼ਰਾਬ ਦਾ ਠੇਕਾ ਨਕਲੀ ਪਿਸਤੋਲ ਦਿਖਾ ਕੇ 1500/-ਰੁਪਏ ਦੀ ਲੁੱਟ ਕੀਤੀ (ਜਿਸ ਸਬੰਧੀ ਪਤਾਰਾ ਥਾਣਾ ਮੁਕੱਦਮਾ ਦਰਜ ਹੈ, ਉਹ ਉਸ ਨੇ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਗੋਪੀ ਵਾਸੀ ਨੰਗਲਸ਼ਾਮਾ ਥਾਣਾ ਪਤਾਰਾ ਜਿਲ੍ਹਾ ਜਲੰਧਰ ਨਾਲ ਮਿਲਕੇ ਕੀਤੀ ਸੀ ਅਤੇ ਉਸ ਦਾ ਇਕ ਹੋਰ ਸਾਥੀ ਹੈ ਜਿਸ ਦਾ ਨਾਮ ਤਰਨਦੀਪ ਸਿੰਘ ਉਰਫ ਸ਼ੀਬਾ ਪੁੱਤਰ ਕੁਲਵਿੰਦਰ ਸਿੰਘ ਵਾਸੀਅਨ ਨੰਗਲਸ਼ਾਮਾ ਥਾਣਾ ਪਤਾਰਾ ਜਿਲ੍ਹਾ ਜਲੰਧਰ ਹੈ।ਇਨ੍ਹਾਂ ਤਿੰਨਾਂ ਨੇ ਮਿਲ ਕਿ ਜਿਲ੍ਹਾ ਜਲੰਧਰ ਦੇ ਵੱਖ-ਵੱਖ ਥਾਵਾਂ ਤੋ ਕਈ ਖੋਹਾਂ ਵੀ ਕੀਤੀਆ ਹਨ ਜਿਸ ਵਿੱਚ ਇਨ੍ਹਾਂ ਨੇ ਕਈ ਰਾਹਗੀਰਾਂ ਪਾਸੋ ਨਕਲੀ ਪਿਸਤੋਲ ਅਤੇ ਦਾਤਰ ਦੀ ਨੋਕ ਤੇ ਮੋਬਾਇਲ ਅਤੇ ਪਰਸ ਖੋਹ ਕੀਤੇ ਹਨ ਜੋ ਉਨ੍ਹਾਂ ਨੇ ਇਹ ਮੋਬਾਇਲ ਬੰਟੀ ਅਤੇ ਸੈਂਟੀ ਪੁੱਤਰ ਰਾਜ ਕੁਮਾਰ ਵਾਸੀ ਰਾਮਾ ਮੰਡੀ ਨੂੰ ਵੇਚੇ ਹਨ।ਜਿਸ ਦੇ ਦੱਸਣ ਅਨੁਸਾਰ ਬੇਟੀ ਅਤੇ ਸੈਂਟੀ ਵਾਸੀ ਰਾਮਾ ਮੰਡੀ ਬੈਕ ਸਾਈਡ ਗਣੇਸ਼ ਸਵੀਟ ਸ਼ਾਪ ਦੇ ਘਰ ਰੋਡ ਕੀਤਾ ਗਿਆ ਜਿਥੇ ਬੰਟੀ ਉਕਤ ਨੂੰ ਮੌਕੇ ਤੇ ਕਾਬੂ ਕਰ ਉਸ ਪਾਸੋ 18 ਸਮਾਰਟ ਫੋਨ,(04 ਕੀਪੈਡਫੋਨ (ਕੁਲ ਫੋਨ 12) ਅਤੇ (13 ਗੈਸ ਸੈਲੰਡਰ ਚੋਰੀ ਸ਼ੁਦਾ ਬ੍ਰਮਾਦ ਕੀਤੇ ਅਤੇ ਮੁਕੱਦਮਾ ਵਿਚ ਬੰਟੀ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ।ਦੌਰਾਨੇ ਪੁੱਛ-ਗਿੱਛ ਅਮਰਜੀਤ ਸਿੰਘ ਉਰਫ ਜੋਜੋ ਨੇ ਦੱਸਿਆ ਕਿ ਮੈਂ ਆਪਣੇ ਸਾਥੀਆਂ ਗੁਰਪ੍ਰੀਤ ਸਿੰਘ ਗੋਪੀ ਅਤੇ ਤਰਨਦੀਪ ਸਿੰਘ ਉਰਫ ਸ਼ੀਬਾ ਪੁੱਤਰ ਕੁਲਵਿੰਦਰ ਸਿੰਘ ਵਾਸੀਅਨ ਨੰਗਲਸਾਮਾ ਥਾਣਾ ਪਤਾਰਾ ਜਿਲ੍ਹਾ ਜਲੰਧਰ ਨਾਲ ਮਿਲਕੇ ਹਾਈਲਾਈਵ ਦੇ ਨਜਦੀਕ ਮੋੜ ਕੰਗਣੀਵਾਲ ਤੋਂ ਇੱਕ ਸਕੂਟਰੀ ਸਵਾਰ ਵਿਆਕਤੀ ਤੋ ਮੋਬਾਇਲ ਤੇ 1210) ਰੁਪਏ ਖੋਹੇ, ਉਨ੍ਹਾਂ ਨੇ ਮਿਤੀ 31-12-2922 ਨੂੰ ਉਨ੍ਹਾਂ ਨੇ ਭੋਗਪੁਰ ਵਿਖੇ ਠੇਕੇ ਤੇ ਲੂਟ ਕੀਤੀ ਸੀ, ਭੋਗਪੁਰ ਦੇ ਏਰੀਏ ਵਿਚ ਉਨ੍ਹਾਂ ਨੇ ਇਕ ਮੋਟਰ ਸਾਇਕਲ ਡਿਸਕਵਰ ਚੋਰੀ ਕੀਤਾ, ਜੇਹੜਾ ਮੱਛੀ ਗੇਟ ਨੇੜਿਉਂ ਮੋਟਰ ਸਾਈਕਲ ਸਵਾਰ ਵਿਆਕਤੀ ਪਾਸੋ ਮੋਬਾਇਲ ਤੇ 70/-ਰੁਪਏ ਖੋਹੇ, ਬਾਨ ਕੇਸਟਲ ਨੇੜੇ ਇੱਕ ਢਾਬੇ ਵਾਲੇ ਵਿਆਕਤੀ ਜੋ ਸਕੂਟਰੀ ਤੇ ਸਵਾਰ ਸੀ ਉਸ ਪਾਸੋਂ 800/-ਰੁਪਏ ਖੋਹ ਸਨ, ਮਿਤੀ 09.01.23 ਨੂੰ ਨਕੋਦਰ ਨੇੜੇ ਪਿੰਡ ਬੀਰ ਪਿੰਡ ਤੋਂ ਸਿਧਵਾਂ ਰੋਡ ਤੋ ਇੱਕ ਮੋਟਰ ਸਾਈਕਲ ਸਵਾਰ ਪਾਸੋ ਨਕਲੀ ਪਿਸਤੌਲ ਦਿਖਾ ਕੇ ਮੋਬਾਇਲ ਫੋਨ ਤੇ 35000/-ਰੁਪਏ ਦੀ ਖੋਹ ਕੀਤੀ, ਮਿਤੀ 31.01.23 ਨੂੰ ਪਿੰਡ ਮਦਾਰਾ ਨੇੜਿਉ ਇਕ ਪੀਰਾ ਦੀ ਜਗ੍ਹਾ ਤੇ ਇੱਕ ਵਿਆਕਤੀ ਪਾਸੋਂ 02 ਮੋਬਾਇਲ ਫੋਨ ਤੇ 6200/-ਰੁਪਏ ਦੀ ਖੋਹ ਕੀਤੀ, ਤੱਲਣ ਰੋਡ ਤੇ ਪਿੰਡ ਪੂਰਨਪੁਰ ਪੈਲੇਸ ਲਾਗਿਉ 02 ਪ੍ਰਵਾਸੀਆਂ ਪਾਸੋਂ 02 ਮੋਬਇਲ ਫੋਨ ਖੋਹੇ ਸਨ, ਮਿੱਤੀ 102,02,29 ਨੂੰ ਜੀ.ਟੀ ਰੋਡ ਗੁਰਾਇਆ ਤੇ ਇੱਕ ਮੋਟਰ ਸਾਈਕਲ ਤੇ ਜਾਂਦੇ ਵਿਆਕਤੀ ਪਾਸੋ ਉਸ ਦਾ ਡਿਸਕਵਰ ਮੋਟਰ ਸਾਈਕਲ, ਮੋਬਾਇਲ ਅਤੇ ਪੈਸੇ ਖੋਹੇ, ਮਿਤੀ 02,02,23 ਨੂੰ ਪਿੰਡ ਚੂਹੜਵਾਲੀ ਨੇੜਿਉਂ ਇੱਕ ਮੋਟਰ ਸਾਈਕਲ ਸਵਾਰ ਪਾਸੋ ਦਾਤਰ ਮਾਰ ਕੇ ਪਰਸ ਖੋਹ ਲਿਆ,ਗੁਰਦੁਆਰਾ ਤੁਲਣ ਤੋਂ ਗੋਪੀ ਇਕੱਲੇ ਨੇ ਇੱਕ ਚਿੱਟੇ ਰੰਗ ਦੀ ਐਕਟੀਵਾ ਚੋਰੀ ਕੀਤੀ ਜੋ ਆਰੋਪੀ ਦੀ ਨਿਸ਼ਾਨਦੇਹੀ ਤੇ ਚੋਰੀ ਅਤੇ ਖੋਹ ਦੋ ਮੋਟਰਸਾਈਕਲ ਕੋਲ 15 ਦੀ ਰਿਕਵਰੀ ਕੀਤੀ ਗਈ ਅਤੇ ਖੋਹੇ ਹੋਏ ਪਰਸਾ ਨੂੰ ਜਿਨ੍ਹਾਂ ਵਿੱਚ ਅਧਾਰ ਕਾਰਡ, ਡਰਾਈਵਿੰਗ ਲਾਈਸੈਂਸ, ਆਰ ਸੀ,ਪੰਨ ਕਾਰਡ ਵਗੈਰਾ ਹਨ ਦੀ ਰਿਕਵਰੀ ਕੀਤੀ ਗਈ ਹੈ।ਹੋਰ ਪੁੱਛਗਿਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਆਰੋਪੀਆ ਨੇ 12 ਦਰਜਨ ਦੇ ਕਰੀਬ ਜਿਲ੍ਹਾ ਜਲੰਧਰ ਵਿੱਚ ਖੋਹਾਂ ਕੀਤੀਆ ਹਨ।ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਜੋ ਦੋਰਾਨੇ ਰਿਮਾਂਡ ਹੋਰ ਵੀ ਰਿਕਵਰੀ ਕੀਤੇ ਜਾਣ ਦੀ ਸੰਭਾਵਨਾ ਹੈ।

ਕੱਲ ਬ੍ਰਾਮਦਗੀ =

01 ਮੋਟਰਸਾਇਕਲ 05

02 ਸਮਾਰਟ ਫੋਨ 08

03 ਨਕਲੀ ਪਿਸਤੌਲ 01

04. ਕੀਪੈਡ ਫੋਨ-04

05. ਗੈਸ ਸਿਲੰਡਰ – 03

error: Content is protected !!