ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋ 01 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 18000 ਐਮ.ਐਲ ਸ਼ਰਾਬ ਅੰਗਰੇਜੀ ਬ੍ਰਾਮਦ ਕੀਤੀ।

ਜਲੰਧਰ ਦਿਹਾਤੀ ਸਿਟੀ ਨਕੋਦਰ (ਕੁਨਾਲ ਸਹਿਗਲ/ਪ੍ਰਦੀਪ ਸਹਿਗਲ/ਲਵਜੀਤ)  ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਅਤੇ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਐਸ.ਆਈ. ਲਾਭ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਦੀ ਪੁਲਿਸ ਪਾਰਟੀ ਨੇ 1 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 18000 ਐਮ.ਐਲ. ਸ਼ਰਾਬ ਅੰਗਰੇਜੀ ਬ੍ਰਾਮਦ ਕਰਨ ਵਿੱਚ ਹਾਸਿਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ SI ਮਨਦੀਪ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਡਾ. ਅੰਬੇਦਕਰ ਚੌਕ ਨਕੋਦਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੇਹੁਲ ਸਹੋਤਾ ਪੁੱਤਰ ਪ੍ਰਸ਼ੋਤਮ ਕੁਮਾਰ ਵਾਸੀ ਰਿਸ਼ੀ ਨਗਰ ਨਕੋਦਰ ਥਾਣਾ ਸਿਟੀ ਨਕੋਦਰ ਜੋ ਬਾਹਰਲੇ ਸ਼ਹਿਰਾਂ ਤੋਂ ਅੰਗਰੇਜੀ ਤੇ ਦੇਸ਼ੀ ਸ਼ਰਾਬ ਸਸਤੇ ਭਾਅ ਵਿੱਚ ਲਿਆ ਕਿ ਨਕੋਦਰ ਸ਼ਹਿਰ ਦੇ ਵਿੱਚ ਆਪਣੇ ਜਾਣ ਪਹਿਚਾਣ ਵਾਲੇ ਬੰਦਿਆ ਨੂੰ ਵੇਚਦਾ ਹੈ ਅਤੇ ਅੱਜ ਵੀ ਆਪਣੀ ਐਕਟੀਵਾ ਨੰਬਰੀ PB-08-ER- 6772 ਦੇ ਅੱਗੇ ਸ਼ਰਾਬ ਰੱਖ ਕੇ ਮਹਿਤਪੁਰ ਵਾਲੀ ਸਾਇਡ ਤੋ ਲੈ ਕੇ ਆ ਰਿਹਾ ਹੈ ਜੇਕਰ ਬਿਨਾ ਕਿਸੇ ਦੇਰੀ ਦੇ ਨੇੜੇ ਪੰਡੋਰੀ ਮੋੜ ਨਕੋਦਰ ਨਾਕਾਬੰਦੀ ਕੀਤੀ ਜਾਵੇ ਤਾਂ ਉਕਤ ਵਿਅਕਤੀ ਦੇਸੀ ਜਾ ਅੰਗਰੇਜੀ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ। ਜਿਸ ਤੇ 51 ਮਨਦੀਪ ਸਿੰਘ ਵੱਲੋਂ ਮੁਕੱਦਮਾ ਨੰਬਰ (02 ਮਿਤੀ 05,01,2023 ਅ/ਧ 61-1-14 ਆਬਕਾਰੀ ਐਕਟ ਥਾਣਾ ਸਿਟੀ ਨਕੋਦਰ ਦਰਜ ਰਜਿਸਟਰ ਕਰਕੇ ਦੋਸ਼ੀ ਉਕਤ ਨੂੰ ਸਮੇਤ ਸ਼ਰਾਬ ਅੰਗਰੇਜੀ ਵਜਨੀ 18000/-ML ਸਮੇਤ ਐਕਟੀਵਾ ਨੰਬਰੀ PB-08- ER-6772 è ਕਾਬੂ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ।

ਬ੍ਰਾਮਦਗੀ :-

1. 18000 ਐਮ.ਐਲ ਸ਼ਰਾਬ ਅੰਗਰੇਜੀ

2. ਐਕਟੀਵਾ ਸਕੂਟਰ ਨੰਬਰੀ PB-08-ER-6772

error: Content is protected !!