ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਨੂਰਮਹਿਲ ਦੀ ਪੁਲਿਸ ਵੱਲੋ 02 ਖੋਹ ਕਰਨ ਵਾਲੇ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਖੋਹ ਕੀਤੀਆਂ ਸੋਨੇ ਦੀਆਂ ਵਾਲੀਆ ਕੀਤੀਆਂ ਬ੍ਰਾਮਦ।

ਜਲੰਧਰ ਦਿਹਾਤੀ ਨੂਰਮਹਿਲ (ਪਰਮਜੀਤ ਪਮਮਾ/ਪ੍ਰਦੀਪ ਸਹਿਗਲ/ਕੁਨਾਲ ਸਹਿਗਲ)    ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਲੁਟ ਖੋਹਾਂ ਕਰਨ ਵਾਲੇ ਦੋਸ਼ੀਆਂ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਹੀਆ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼ ਅਤੇ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਨਕੋਦਰ ਦੀ ਅਗਵਾਈ ਹੇਠ ਸਬ-ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਪਾਰਟੀ ਨੇ 12 ਖੋਹ ਕਰਨ ਵਾਲੇ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋ ਖੋਹ ਕੀਤੀਆ ਸੋਨੇ ਦੀਆਂ ਵਾਲੀਆ ਬ੍ਰਾਮਦ ਵਿੱਚ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ASI ਅਵਤਾਰ ਲਾਲ ਸਮੇਤ ਸਾਥੀ ਪੁਲਿਸ ਕਰਮਚਾਰੀਆ ਦੇ ਬਾ ਚੈਕਿੰਗ ਤੇ ਸ਼ੱਕੀ ਤੇ ਭੈੜੇ ਪੁਰਸਾ ਦੇ ਸਬੰਧ ਵਿੱਚ ਰਵੀਦਾਸ ਚੌਕ ਨੂਰਮਹਿਲ ਮੌਜੂਦ ਸੀ ਤਾਂ ਮਨੋਜ ਕੁਮਾਰ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਮੁੱਹਲਾ ਜੋਸ਼ੀਆਂ ਨੂਰਮਹਿਲ ਥਾਣਾ ਨੂਰਮਹਿਲ ਨੇ ਆਪਣਾ ਬਿਆਨ ਲਿਖਾਇਆ ਕਿ ਅਜੇ ਕੁਮਾਰ ਉਰਫ ਲੰਡੀ ਪੁੱਤਰ ਪਰਸ਼ੋਤਮ ਲਾਲ ਵਾਸੀ ਨੂਰਮਹਿਲ ਤੇ ਰਮੇਸ਼ ਉਰਫ ਭਾਂਡੀ ਪੁੱਤਰ ਬਲਕਾਰ ਵਾਸੀ ਚੀਮਾ ਖੁਰਦ ਥਾਣਾ ਨੂਰਮਹਿਲ ਬਾਬਤ ਮਿਤੀ 02.01,2023 ਵਕਤ ਸ਼ਾਮ 06:30 ਵਜੇ ਉਕਤ ਦੋਸ਼ੀਆਂ ਵੱਲੋਂ ਮੁਦਈ ਮੁਕਦਮਾ ਦੀ ਮਾਤਾ ਸ਼ਸ਼ੀ ਬਾਲਾ ਦੀਆਂ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਵਜਨੀ (04 ਗ੍ਰਾਮ ਖੋਹ ਕੇ ਭੱਜ ਗਏ ਹਨ।ਜਿਸ ਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ ()। ਮਿਤੀ (03-01-23 ਅ/ਧ 379-B, 34 1P’ ਥਾਣਾ ਨੂਰਮਹਿਲ ਬਰਖਿਲਾਫ ਅਜੇ ਕੁਮਾਰ ਉਰਫ ਲੰਡੀ ਪੁੱਤਰ ਪਰਸ਼ੋਤਮ ਲਾਲ ਵਾਸੀ ਨੂਰਮਹਿਲ ਤੇ ਰਮੇਸ਼ ਉਰਫ ਭਾਂਡੀ ਪੁੱਤਰ ਬਲਕਾਰ ਵਾਸੀ ਚੀਮਾ ਖੁਰਦ ਥਾਣਾ ਨੂਰਮਹਿਲ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ। ਦੌਰਾਨੇ ਮੁਕੱਦਮਾ ਹਜਾ ਦੇ ਦੋਸ਼ੀਆ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।ਦੋਸ਼ੀਆਂ ਪਾਸੋ ਖੋਹ ਕੀਤੀਆ ਵਾਲੀਆ ਸੋਨਾ ਬ੍ਰਾਮਦ ਕੀਤੀਆ ਗਈਆਂ।ਦੋਸੀਆਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।ਜੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ :-

1. ਵਾਲੀਆ ਸੋਨਾ 04 ਗ੍ਰਾਮ