ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆਂ ਦੀ ਪੁਲੀਸ ਪਾਰਟੀ ਵੱਲੋਂ ਸ਼ਰਾਬ ਨਜੈਜ ਦਾ ਧੰਦਾ ਕਰਨ ਵਾਲੇ ਫਰਾਰ ਦੋਸ਼ੀ ਨੂੰ ਕੀਤਾ ਕਾਬੂ।

ਜਲੰਧਰ ਦਿਹਾਤੀ ਲੋਹੀਆਂ (ਵਿਵੇਕ/ਗੁਰਪ੍ਰੀਤ)  ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ- ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼ ਅਤੇ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਨੇ ਸ਼ਰਾਬ ਨਜੈਜ ਦਾ ਧੰਦਾ ਕਰਨ ਵਾਲੇ ਫਰਾਰ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 124 ਮਿਤੀ 04.09.2022 ਜੁਰਮ 61-1-14 EXACT ਥਾਣਾ ਲੋਹੀਆ ਬਰਖਿਲਾਫ ਮੁਖਤਿਆਰ ਸਿੰਘ ਉਰਫ ਮੁੱਖੀ ਪੁੱਤਰ ਬਲਬੀਰ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਦੋਸ਼ੀ ਦੇ ਕਬਜੇ ਵਿੱਚੋਂ ਚਾਲੂ ਭੱਠੀ, ਭੱਠੀ ਦਾ ਸਮਾਨ,ਸ਼ਰਾਬ ਨਜੈਜ 192 ਬੋਤਲਾ ਵਜਨੀ 1,44,000 ML ਅਤੇ ਤਿੰਨ ਡਰੰਮ ਪਲਾਸਟਿਕ ਲਾਹਣ ਵਜਨੀ 600 ਲੀਟਰ ਅਤੇ ਇੱਕ ਗੋਲ ਵੱਡੀ ਡਰਮੀ ਲੋਹਾ ਟੀਨ ਲਾਹੁਣ ਵਜਨੀ 100 ਲੀਟਰ ਬਰਾਮਦ ਕੀਤੀ ਸੀ ਅਤੇ ਦੋਸ਼ੀ ਮੋਕਾ ਤੋ ਫਰਾਰ ਹੋ ਗਿਆ ਸੀ। ਜਿਸ ਨੂੰ ਮਿਤੀ 04,01,2023 ਨੂੰ ਏ.ਐਸ.ਆਈ ਮੋਹਨ ਸਿੰਘ ਨੇ ਸਮੇਤ ਕਰਮਚਾਰੀਆਂ ਦੋਸ਼ੀ ਮੁਖਤਿਆਰ ਸਿੰਘ ਉਰਫ ਮੁੱਖੀ ਪੁੱਤਰ ਬਲਬੀਰ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

error: Content is protected !!