SSP ਮਾਨਸਾ ਸ਼੍ਰੀ ਨਾਨਕ ਸਿੰਘ ਵੱਲੋਂ ਬੀਤੇ ਕੱਲ੍ਹ ਸਥਾਨਕ ਕਮੇਟੀ ਨੂੰ ਜਲਦੀ ਮਸਲਾ ਹੱਲ ਕਰਨ ਦਾ ਵਿਸ਼ਵਾਸ ਦਿਵਾਉਣ ਤੇ ਧਰਨਾ ਕੀਤਾ ਮੁਲਤਵੀ : ਜੱਸੀ ਤੱਲਣ

ਮਾਨਸਾ/ਜਲੰਧਰ ( ਜਸਕੀਰਤ ਰਾਜਾ ) – ਮਾਨਸਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਵਿਖੇ ਸ਼੍ਰੀ ਰਵਿਦਾਸ ਮੰਦਰ ਵਿਖੇ ਹੋਏ ਨਾਜਾਇਜ਼ ਕਬਜ਼ੇ ਅਤੇ ਮੰਦਰ ਵਿਚ ਕੁਝ ਵਿਅਕਤੀਆਂ ਵੱਲੋਂ ਕੀਤੀ ਗੁੰਡਾਗਰਦੀ ਦੇ ਖ਼ਿਲਾਫ਼ ਗੁਰੂ ਰਵਿਦਾਸ ਟਾਇਗਰ ਫੋਰਸ ਦੇ ਪ੍ਰਧਾਨ ਸ਼੍ਰੀ ਜੱਸੀ ਤੱਲਣ ਵੱਲੋਂ ਮਿਤੀ 4/1/2023 ਨੂੰ ਦਫ਼ਤਰ SSP ਮਾਨਸਾ ਵਿਖੇ ਰੋਸ ਧਰਨਾ ਦੇਣ ਲਈ ਕਾਲ ਦਿੱਤੀ ਗਈ ਸੀ, ਜਿਸ ਕਰਕੇ ਸ਼੍ਰੀ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਅਤੇ ਪੰਜਾਬ ਪੱਧਰ ਦੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਵੱਲੋਂ ਤਿਆਰੀਆਂ ਖਿੱਚ ਰੱਖੀਆਂ ਸਨ, ਪਰ ਸਥਿੱਤੀ ਨੂੰ ਦੇਖਦਿਆਂ ਹੋਇਆ SSP ਮਾਨਸਾ ਸ਼੍ਰੀ ਨਾਨਕ ਸਿੰਘ ਵੱਲੋਂ ਬੀਤੇ ਕੱਲ੍ਹ ਸਥਾਨਕ ਕਮੇਟੀ ਨੂੰ ਜਲਦੀ ਮਸਲਾ ਹੱਲ ਕਰਨ ਲਈ ਵਿਸ਼ਵਾਸ ਦੁਆਇਆ ਸੀ, SSP ਮਾਨਸਾ ਵੱਲੋਂ ਸ਼੍ਰੀ ਸੰਜੀਵ ਕੁਮਾਰ ਗੋਇਲ DSP ਹੈਡ ਕੁਆਟਰ ਮਾਨਸਾ ਨੂੰ ਸਪੈਸ਼ਲ ਇਨਕੁਆਰੀ ਲਈ ਨਿਯੁਕਤ ਕੀਤਾ ਉਹਨਾਂ ਨੇ ਸ਼੍ਰੀ ਕੁਲਦੀਪ ਸਿੰਘ ਸਰਦੂਲਗੜ੍ਹ ਸੂਬਾ ਜਨ ਸਕੱਤਰ ਬਸਪਾ, ਰਜਿੰਦਰ ਸਿੰਘ ਭੀਖੀ ਸੂਬਾ ਸਕੱਤਰ ਅਤੇ ਸ਼ੇਰ ਸਿੰਘ ਨੂੰ ਨਾਲ਼ ਲੈਕੇ ਸਾਰੀ ਇਨਕੁਆਰੀ ਕੀਤੀ ਅਤੇ ਸਿਵਲ ਪ੍ਰਸ਼ਾਸਨ ਨਾਲ਼ ਰਾਬਤਾ ਕਰਕੇ ਜਲਦੀ ਮਸਲੇ ਨੂੰ ਹੱਲ ਕਰਨ ਲਈ ਕਿਹਾ । ਪ੍ਰਸ਼ਾਸਨ ਦੇ ਵਿਸ਼ਵਾਸ ਤੇ ਸ਼੍ਰੀ ਕੁਲਦੀਪ ਸਿੰਘ ਸਰਦੂਲਗੜ੍ਹ ਅਤੇ DSP ਹੈਡਕੁਆਰਟਰ ਮਾਨਸਾ ਨੇ ਸ਼੍ਰੀ ਜੱਸੀ ਤੱਲਣ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਨੂੰ ਫੋਨ ਤੇ ਬੇਨਤੀ ਕੀਤੀ ਕਿ ਉਹ ਮਿਤੀ 4 ਜਨਵਰੀ, 2023 ਦਿਨ ਬੁੱਧਵਾਰ ਦੇ ਧਰਨੇ ਨੂੰ ਮੁਲਤਵੀ ਕਰਕੇ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਸਮਾਂ ਜ਼ਰੂਰ ਦੇਣ ।