ਐਨ.ਆਈ.ਐਸ ਨੇਂ ਕੀਤੀ ਹਾਈਟੈਕ ਲਾਇਬ੍ਰੇਰੀ ਹਰ ਕਿਤਾਬ ਦੀ ਮਿਲੇਗੀ ਆਨਲਾਈਨ ਜਾਣਕਾਰੁ।

ਪਟਿਆਲਾ- ਬਿਉਰੋ:(ਬਲਵਿੰਦਰ ਬਾਲੀ ) ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ‘ਚ ਵਿਦਿਆਰਥੀਆਂ ਅਤੇ ਖਿਡਾਰੀਆਂ ਲਈ ਲਾਇਬ੍ਰੇਰੀ ਨੂੰ ਅਪਗ੍ਰੇਡ ਕਰਕੇ ਹੁਣ ਹਾਈ-ਟੈਕ ਦੇ ਨਾਲ-ਨਾਲ ਡਿਜੀਟਲ ਕੀਤਾ ਗਿਆ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਸ਼ਨੀਵਾਰ ਨੂੰ ਇਸ ਲਾਇਬ੍ਰੇਰੀ ਦਾ ਦੌਰਾ ਕੀਤਾ ਸੀ। NIS ਦੀ ਲਾਇਬ੍ਰੇਰੀ ਨੂੰ ਅਪਗ੍ਰੇਡ ਕੀਤਾ ਗਿਆ ਹੈ ਅਤੇ ਕਿਤਾਬਾਂ ‘ਚ ਇਕ ਚਿੱਪ ਲਗਾਈ ਗਈ ਹੈ, ਜਿਸ ਤੋਂ ਬਾਅਦ ਕਿਤਾਬਾਂ ਰੇਡੀਓ ਫ੍ਰੀਕੁਐਂਸੀ ਆਈਡੈਂਟੀਫ਼ਿਕੇਸ਼ਨ (ਆਰ.ਐੱਫ਼.ਆਈ.ਡੀ) ਰਾਹੀਂ ਆਟੋਮੈਟਿਕ ਅਲਾਟ ਹੋ ਜਾਂਦੀਆਂ ਹਨ। ਇਸ ਦੇ  ਨਾਲ ਹੀ ਜਦੋਂ ਵਿਦਿਆਰਥੀਆਂ ਅਤੇ ਖਿਡਾਰੀਆਂ ਦੀਆਂ ਕਿਤਾਬਾਂ ਵਾਪਸ ਕਰਨ ਦੀ ਮਿਤੀ ਹੁੰਦੀ ਹੈ, ਤਾਂ ਉਨ੍ਹਾਂ ਨੂੰ ਮੈਸੇਜ ਅਤੇ ਮੇਲ ਵੀ ਪ੍ਰਾਪਤ ਹੁੰਦੀ ਹੈ।
ਦੂਜੇ ਪਾਸੇ ਜੇਕਰ ਵਿਦਿਆਰਥੀ ਚਾਹੁਣ ਤਾਂ ਵਾਪਸੀ ਦੀ ਤਰੀਕ ਆਨਲਾਈਨ ਵਧਾ ਸਕਦੇ ਹਨ। ਜੇਕਰ ਕੋਈ ਵਿਦਿਆਰਥੀ ਬਿਨਾਂ ਇਸ਼ੂ ਦੇ ਕਿਤਾਬ ਕੱਢਦਾ ਹੈ, ਤਾਂ ਉਸ ਨੂੰ ਲਾਇਬ੍ਰੇਰੀ ਦੇ ਗੇਟ ‘ਤੇ ਫੜ ਲਿਆ ਜਾਵੇਗਾ, ਕਿਉਂਕਿ ਗੇਟ ‘ਤੇ ਡਿਟੈਕਟਰ ਲੱਗੇ ਹੋਏ ਹਨ। NIS ‘ਚ ਖਿਡਾਰੀ ਅਤੇ ਕੋਚ ਬਣਾਉਣ ‘ਚ ਲਾਇਬ੍ਰੇਰੀ ਦਾ ਅਹਿਮ ਯੋਗਦਾਨ ਹੈ। ਲਾਇਬ੍ਰੇਰੀ ‘ਚ 20 ਹਜ਼ਾਰ ਦੇ ਕਰੀਬ ਕਿਤਾਬਾਂ ਹਨ। ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੇ ਆਈ.ਡੀ ਕਾਰਡ ਵੀ ਦਿੱਤੇ ਜਾਂਦੇ ਹਨ।ਇਸ ਤੋਂ ਇਲਾਵਾ ਲਾਇਬ੍ਰੇਰੀ ਦੇ ਬਾਹਰ ਵੇਵ-ਓਪੀਏਸੀ ਕੈਟਾਲਾਗ ਲਗਾਇਆ ਗਿਆ ਹੈ, ਜਿਸ ‘ਚ ਵਿਦਿਆਰਥੀਆਂ ਨੂੰ ਲੌਗਇਨ ਆਈ.ਡੀ ਅਤੇ ਪਾਸਵਰਡ ਵੀ ਦਿੱਤਾ ਗਿਆ ਹੈ। ਇਸ ਰਾਹੀਂ ਖਿਡਾਰੀ ਆਨਲਾਈਨ ਈ-ਸਰੋਤ, ਨਵੀਆਂ ਕਿਤਾਬਾਂ ਬਾਰੇ ਜਾਣਕਾਰੀ, ਲਾਇਬ੍ਰੇਰੀ ਵਿਚ ਕਿਹੜੀ ਕਿਤਾਬ ਕਿਸ ਥਾਂ ‘ਤੇ ਹੈ, ਡਿਜੀਟਲ ਲਾਇਬ੍ਰੇਰੀ ਆਦਿ ਦਾ ਲਾਭ ਲੈ ਸਕਦਾ ਹੈ। ਈ.ਡੀ ਕਰਨਲ ਰਾਜ ਵਿਸ਼ਨੋਈ ਨੇ ਦੱਸਿਆ ਕਿ ਲਾਇਬ੍ਰੇਰੀ ਨੂੰ ਅਪਗ੍ਰੇਡ ਕੀਤਾ ਗਿਆ ਹੈ ਅਤੇ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।

error: Content is protected !!