IND vs ENG: ਟੀ20 ਸੀਰੀਜ਼ ਦੇ ਬਾਕੀ ਤਿੰਨ ਮੈਚਾਂ ਲਈ ਵੱਡਾ ਬਦਲਾਅ, ਦਰਸ਼ਕਾਂ ਲਈ ਅਹਿਮ ਖ਼ਬਰ

16,18 ਤੇ 20 ਮਾਰਚ ਨੂੰ ਹੋਣ ਵਾਲੇ ਮੈਚਾਂ ਲਈ ਟਿਕਟ ਖਰੀਦਣ ਵਾਲੇ ਦਰਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਅਹਿਮਦਾਬਾਦ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ।

IND vs ENG: ਟੀ20 ਸੀਰੀਜ਼ ਦੇ ਬਾਕੀ ਤਿੰਨ ਮੈਚਾਂ ਲਈ ਵੱਡਾ ਬਦਲਾਅ, ਦਰਸ਼ਕਾਂ ਲਈ ਅਹਿਮ ਖ਼ਬਰ

India vs England: ਭਾਰਤ ਤੇ ਇੰਗਲੈਂਡ ਦੇ ਵਿਚ ਜਾਰੀ ਪੰਜ ਮੈਚਾਂ ਦੀ ਟੀ20 ਸੀਰੀਜ਼ ‘ਤੇ ਵੀ ਕੋਰੋਨਾ ਦਾ ਅਸਰ ਪਿਆ ਹੈ। ਹੁਣ ਇਸ ਸੀਰੀਜ਼ ਦੇ ਬਾਕੀ ਤਿੰਨ ਮੈਚਾਂ ‘ਚ ਦਰਸ਼ਕਾਂ ਨੂੰ ਸਟੇਡੀਅਮ ‘ਚ ਐਂਟਰੀ ਨਹੀਂ ਦਿੱਤੀ ਜਾਵੇਗੀ। ਅਹਿਮਦਾਬਾਦ ‘ਚ ਕੋਰੋਨਾ ਦੇ ਵਧਦੇ ਮਮਾਲਿਆਂ ਦੇ ਚੱਲਦਿਆਂ ਗੁਜਰਾਤ ਕ੍ਰਿਕਟ ਸੰਘ ਨੇ ਇਹ ਫੈਸਲਾ ਲਿਆ ਹੈ।

ਭਾਰਤ ਤੇ ਇੰਗਲੈਂਡ ਦੇ ਵਿਚ ਜਾਰੀ ਪੰਜ ਮੈਚਾਂ ਦੀ ਟੀ20 ਸੀਰੀਜ਼ ਦੇ ਬਾਕੀ ਤਿੰਨ ਮੁਕਾਬਲੇ ਦਰਸ਼ਕਾਂ ਤੋਂ ਬਿਨਾਂ ਹੀ ਕਰਵਾਏ ਜਾਣਗੇ। ਇਸ ਸੀਰੀਜ਼ ਦੇ ਸਾਰੇ ਮੈਚ ਮੋਟੇਰਾ ਦੇ ਨਰੇਂਦਰ ਮੋਦੀ ਸਟੇਡੀਅਮ ‘ਚ ਖੇਡੇ ਜਾ ਰਹੇ ਹਨ। ਇਸ ਸਟੇਡੀਅਮ ‘ਚ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਅੰਤਿਮ ਦੋ ਟੈਸਟ ਵੀ ਖੇਡੇ ਗਏ ਸਨ। ਗੁਜਰਾਤ ਕ੍ਰਿਕਟ ਸੰਘ ਨੇ ਟੀ20 ਸੀਰੀਜ਼ ਦੇ ਬਾਕੀ ਦੇ ਬਾਕੀ ਦੇ ਤਿੰਨ ਮੈਚ ਬਿਨਾਂ ਦਰਸ਼ਕਾਂ ਤੋਂ ਹੋਣ ਦੀ ਪੁਸ਼ਟੀ ਕੀਤੀ ਹੈ।

ਇਹ ਦੱਸਿਆ ਗਿਆ ਕਿ 16,18 ਤੇ 20 ਮਾਰਚ ਨੂੰ ਹੋਣ ਵਾਲੇ ਮੈਚਾਂ ਲਈ ਟਿਕਟ ਖਰੀਦਣ ਵਾਲੇ ਦਰਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਅਹਿਮਦਾਬਾਦ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਬਕੌਲ ਨਥਵਾਨੀ ਬੀਸੀਸੀਆਈ ਨਾਲ ਸਲਾਹ ਤੋਂ ਮਗਰੋਂ ਹੀ ਇਹ ਫੈਸਲਾ ਕੀਤਾ ਗਿਆ।

ਪਹਿਲਾਂ 50 ਫੀਸਦ ਦਰਸ਼ਕਾਂ ਨੂੰ ਸਟੇਡੀਅਮ ਆਉਣ ਦੀ ਸੀ ਇਜਾਜ਼ਤ

ਟੀ20 ਸੀਰੀਜ਼ ਦੇ ਪਹਿਲੇ ਦੋ ਮੈਚਾਂ ‘ਚ 50 ਫੀਸਦ ਦਰਸਕਾਂ ਨੂੰ ਸਟੇਡੀਅਮ ਆਉਣ ਦੀ ਇਜਾਜ਼ਤ ਸੀ। ਰਿਪੋਰਟ ਮੁਤਾਬਕ 14 ਫਰਵਰੀ ਨੂੰ ਖੇਡੇ ਗਏ ਦੂਜੇ ਟੀ20 ‘ਚ ਲਗਭਗ 60 ਹਜ਼ਾਰ ਲੋਕ ਸਟੇਡੀਅਮ ਮੈਚ ਦੇਖਣ ਪਹੁੰਚੇ ਸਨ। ਪਹਿਲੇ ਟੀ20 ‘ਚ ਕਰੀਬ 50,000 ਲੋਕ ਸਟੇਡੀਅਮ ਆਏ ਸਨ।

ਭਾਰਤ ਤੇ ਇੰਗਲੈਂਡ ਦੇ ਵਿਚ ਟੀ20 ਸੀਰੀਜ਼ ਤੋਂ ਪਹਿਲਾਂ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਗਈ ਸੀ। ਇਸ ਸੀਰੀਜ਼ ਦੇ ਪਹਿਲੇ ਦੋ ਮੈਚ ਚੇਨੱਈ ‘ਚ ਤੇ ਆਖਰੀ ਦੋ ਮੈਚ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ‘ਚ ਖੇਡੇ ਗਏ ਸਨ। ਟੈਸਟ ਸੀਰੀਜ਼ ਦੇ ਪਹਿਲੇ ਮੈਚ ਵਿਚ ਵੀ ਦਰਸ਼ਕਾਂ ਨੂੰ ਸਟੇਡੀਅਮ ਆਉਣ ਦੀ ਇਜਾਜ਼ਤ ਨਹੀਂ ਸੀ। ਪਰ ਬਾਕੀ ਦੇ ਤਿੰਨ ਟੈਸਟ ‘ਚ 50 ਫੀਸਦ ਦਰਸ਼ਕਾਂ ਨੂੰ ਸਟੇਡੀਅਮ ‘ਚ ਇਜਾਜ਼ਤ ਸੀ।

Leave a Reply

Your email address will not be published. Required fields are marked *

error: Content is protected !!