ਟ੍ਰੈਫਿਕ ਸਟਾਫ਼ ਅੰਮ੍ਰਿਤਸਰ ਦਿਹਾਤੀ ਨ ਹਦਾਇਤਾਂ ਸਬੰਧੀ ਜਾਣੂ ਕਰਵਾਇਆ

ਜੰਡਿਆਲਾ ਗੁਰੂ ( ਵਿਵੇਕ/ਅਜੇ/ਗੁਰਪਰੀਤ) ਅੱਜ ਟ੍ਰੈਫਿਕ ਸਟਾਫ਼ ਅੰਮ੍ਰਿਤਸਰ ਦਿਹਾਤੀ ਦੇ ਬੀਟ ਇੰਚਾਰਜ ਏ.ਐਸ.ਆਈ ਅਵਤਾਰ ਸਿੰਘ 1359 ਵਲੋਂ ਐਸ. ਬਲਦੇਵ ਸਿੰਘ ਇੰਚਾਰਜ ਟ੍ਰੈਫਿਕ ਸਟਾਫ਼ (2) ਦੇ ਦਿਸ਼ਾ ਨਿਰਦੇਸ਼ ਹੇਠ ਹਫਤਾਵਾਰੀ ਰੋਡ ਸੇਫਟੀ ਮੁਹਿੰਮ ਤਹਿਤ 21.6.2021 ਤੋਂ ਜਾਰੀ ਹੈ।  ਉਸ ਮੁਹਿੰਮ ਤਹਿਤ ਸਮੇਂਤ ਟਰੈਫਿਕ ਬੀਟ ਕਰਮਚਾਰੀਆਂ ਨਾਲ ਸਬ ਡਵੀਜ਼ਨ ਮਜੀਠਾ ਅਤੇ ਹੋਰ ਵੱਖ ਵੱਖ ਥਾਵਾਂ ਤੇ ਟਰੈਫਿਕ ਡਿਊਟੀ ਦੌਰਾਨ ਟੋਲ ਪਲਾਜ਼ਾ ਵਰਿਆਮ ਨੰਗਲ ਨੈਸ਼ਨਲ ਹਾਈਵੇ ਤੇ ਖੜ੍ਹੇ ਹੁੰਦੇ ਟਿੱਪਰ, ਟਰੱਕ, ਟਰਾਲਿਆਂ , ਆਦਿ ਵਹੀਕਲਾ ਦੇ ਡਰਾਈਵਰਾਂ ਨੂੰ ਰੋਡ ਸੇਫਟੀ ਮੁਹਿੰਮ ਸਬੰਧੀ ਜਾਰੀ ਹੋਈਆਂ ਹਦਾਇਤਾਂ ਸਬੰਧੀ ਜਾਣੂ ਕਰਵਾਇਆ ਗਿਆ । ਉਨ੍ਹਾਂ ਵੱਲੋਂ ਆਪਣੇ ਵਹੀਕਲਜ਼ ਨੈਸ਼ਨਲ ਹਾਈਵੇ ਤੇ ਸਹੀ ਤਰੀਕੇ ਨਾਲ ਖੜ੍ਹੇ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਕਿ ਸੜਕ ਉਪੱਰ ਹੁੰਂਦੇ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ Covid-19 ਸਬੰਧੀ ਨਿਯਮਾਂ ਦੀ ਪਾਲਣਾਂ ਕਰਨ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਜਾਣਕਾਰੀ ਵੀ ਦਿੱਤੀ ਗਈ।

3 thoughts on “ਟ੍ਰੈਫਿਕ ਸਟਾਫ਼ ਅੰਮ੍ਰਿਤਸਰ ਦਿਹਾਤੀ ਨ ਹਦਾਇਤਾਂ ਸਬੰਧੀ ਜਾਣੂ ਕਰਵਾਇਆ

Leave a Reply

Your email address will not be published. Required fields are marked *