SDM ਦੀ ਗੁੰਡਾਗਰਦੀ, ਵਿਧਵਾ ਔਰਤ ਨੂੰ 2 ਬੱਚੀਆਂ ਸਣੇ ਘਰੋਂ ਬਾਹਰ ਕੱਢਿਆ

(ਬਲਜਿੰਦਰ ਕੂਮਾਰ/ਭਗਵਾਨ ਦਾਸ)
ਅਯੁੱਧਿਆ ਵਿਚ ਇਕ ਵਿਧਵਾ ਔਰਤ ਅਤੇ ਉਸ ਦੀਆਂ ਦੋ ਮਾਸੂਮ ਧੀਆਂ ਨੂੰ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਐਸਡੀਐਮ ਸਦਰ ਜੋਤੀ ਸਿੰਘ ਦੇ ਆਦੇਸ਼ਾਂ ‘ਤੇ ਬਰਸਾਤੀ ਮੌਸਮ ਦੌਰਾਨ ਔਰਤ ਦਾ ਸਾਮਾਨ ਵੀ ਘਰ ਦੇ ਬਾਹਰ ਕੱਢ ਦਿੱਤਾ ਗਿਆ। ਬਾਅਦ ਵਿਚ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲਿਆ ਅਤੇ ਕਮਿਸ਼ਨ ਦੇ ਦਖਲ ਤੋਂ ਬਾਅਦ ਐਸਡੀਐਮ ਬੈਕਫੁੱਟ ‘ਤੇ ਆ ਗਈ ਅਤੇ ਵਿਧਵਾ ਔਰਤ ਨੂੰ ਵਾਪਸ ਘਰ ਵਿਚ ਰੱਖਣ ਲਈ ਕਿਹਾ ਗਿਆ।
ਇਹ ਮਾਮਲਾ ਸਦਰ ਤਹਿਸੀਲ ਦੀ ਵਿਵੇਕਾਨੰਦਪੁਰਮ ਕਲੋਨੀ ਦਾ ਹੈ। ਇਸ ਕਲੋਨੀ ਵਿਚ ਸ਼ਿਪਰਾ ਸ਼ੁਕਲਾ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ। ਉਹ ਆਪਣੀਆਂ ਦੋ ਬੇਟੀਆਂ ਨਾਲ ਰਹਿੰਦੀ ਹੈ। ਘਰ ਨੂੰ ਲੈ ਕੇ ਉਸ ਦਾ ਆਪਣੇ ਦਿਓਰ ਅਸ਼ੀਸ਼ ਸ਼ੁਕਲਾ ਨਾਲ ਵਿਵਾਦ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਆਸ਼ੀਸ਼ ਸ਼ੁਕਲਾ ਨੇ ਐਸਡੀਐਮ ਸਦਰ ਨੂੰ ਸ਼ਿਕਾਇਤ ਕੀਤੀ ਕਿ ਇਹ ਘਰ ਉਸ ਦੀ ਨਿੱਜੀ ਜਾਇਦਾਦ ਹੈ, ਜੋ ਉਸ ਦੀ ਪਤਨੀ ਪੱਲਵੀ ਸ਼ੁਕਲਾ ਦੇ ਨਾਮ ਹੈ ਅਤੇ ਉਸ ਦੀ ਭਰਜਾਈ ਉਸ ਦੇ ਘਰ ਵਿੱਚ ਜ਼ਬਰਦਸਤੀ ਰਹਿ ਰਹੀ ਹੈ। ਮਾਮਲੇ ਵਿੱਚ ਐਸਡੀਐਮ ਸਦਰ ਜੋਤੀ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਸ਼ਿਪਰਾ ਸ਼ੁਕਲਾ ਦਾ ਸਾਮਾਨ ਬਾਹਰ ਕੱਢਵਾ ਦਿੱਤਾ। ਜਦੋਂ ਇਸ ਬਾਰੇ ਕਰਨੀ ਸੈਨਾ ਦੇ ਸੂਬਾ ਪ੍ਰਧਾਨ ਸ਼ਵੇਤਰਾਜ ਸਿੰਘ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਰਾਜ ਮਹਿਲਾ ਕਮਿਸ਼ਨ ਦੇ ਮੈਂਬਰ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਇੰਦਰਾ ਸਿੰਘ ਨੇ ਐਸ.ਡੀ.ਐਮ ਸਦਰ ਨੂੰ ਆਦੇਸ਼ ਦਿੱਤਾ ਕਿ ਮਨੁੱਖੀ ਸੰਵੇਦਨਸ਼ੀਲਤਾ ਦੇ ਅਧਾਰ’ ਤੇ ਉਸ ਦਾ ਸਾਮਾਨ ਘਰ ‘ਚ ਰੱਖਿਆ ਜਾਵੇ ਕਿਉਂਕਿ ਬਰਸਾਤ ਦਾ ਮੌਸਮ ਹੈ। ਕਾਹਲੀ ਵਿੱਚ ਐਸ.ਡੀ.ਐਮ ਸਦਰ ਜੋਤੀ ਸਿੰਘ ਵੀ ਮੌਕੇ ਉਤੇ ਪਹੁੰਚੀ ਅਤੇ ਸਾਮਾਨ ਘਰ ਦੇ ਅੰਦਰ ਰੱਖਣ ਲਈ ਕਿਹਾ।
ਐਸਡੀਐਮ ਸਦਰ ਜੋਤੀ ਸਿੰਘ ਨੇ ਦੱਸਿਆ ਕਿ ਇਹ ਉਸ ਦੇ ਦਿਓਰ ਦੀ ਨਿੱਜੀ ਜਾਇਦਾਦ ਹੈ, ਜੱਦੀ ਨਹੀਂ।

2 thoughts on “SDM ਦੀ ਗੁੰਡਾਗਰਦੀ, ਵਿਧਵਾ ਔਰਤ ਨੂੰ 2 ਬੱਚੀਆਂ ਸਣੇ ਘਰੋਂ ਬਾਹਰ ਕੱਢਿਆ

Leave a Reply

Your email address will not be published. Required fields are marked *