ਜਲੰਧਰ (ਪਰਮਜੀਤ ਪਮਮਾ/ਵਿਵੇਕ/ਅਜੇ)
ਅਗਰਵਾਲ ਭਰਾਵਾਂ ‘ਤੇ ਦਰਜ ਹੋਏ ਮਾਮਲੇ ਤੋਂ ਬਾਅਦ ਰਾਜਨੀਤੀ ਕਾਫ਼ੀ ਗਰਮਾ ਗਈ ਹੈ, ਅਗਰਵਾਲ ਭਰਾਵਾਂ ਨੇ ਵੀਡੀਓ ਵਾਇਰਲ ਕੀਤੀਆਂ ਹਨ। ਜਿਨ੍ਹਾਂ ਵਿਚ ਉਨ੍ਹਾਂ ਦੱਸਿਆ ਕਿ ਜਦ ਆਬਕਾਰੀ ਵਿਭਾਗ ‘ਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਫੈਕਟਰੀ ਵਿੱਚ ਛਾਪੇਮਾਰੀ ਕੀਤੀ ਗਈ ਸੀ ਤਾਂ ਉਨ੍ਹਾਂ ਉਸ ਵੇਲੇ ਕੋਈ ਵੀ ਬਰਾਮਦਗੀ ਨਹੀਂ ਹੋਈ ਸੀ, ਫਿਰ ਵੀ ਦਿਹਾਂਤ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਵੱਲੋਂ ਨੈਸ਼ਨਲ ਐਸਸੀ ਕਮਿਸ਼ਨ ਅੱਗੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਹੈ, ਕਿ ਉਨ੍ਹਾਂ ਉੱਪਰ ਜੋ ਮਾਮਲਾ ਦਰਜ ਹੋਇਆ ਹੈ, ਉਹ ਰਾਜਨੀਤਕ ਦਬਾਅ ਕਾਰਨ ਹੋਇਆ। ਜਿਸ ਤੋਂ ਬਾਅਦ ਐਸਸੀ ਕਮਿਸ਼ਨ ਵੱਲੋਂ ਜਲੰਧਰ ਦੇ ਡੀਸੀ, ਪੁਲਿਸ ਕਮਿਸ਼ਨਰ, ਐੱਸਐੱਸਪੀ ਦਿਹਾਤੀ, ਇੱਕ ਸਹਾਇਕ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ, ਐੱਸਐੱਸਪੀ ਦਿਹਾਤੀ ਨਵੀਨ ਸਿੰਗਲਾ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਐਕਸਾਈਜ਼ ਵਿਭਾਗ ‘ਤੇ ਦਿਹਾਤ ਪੁਲਿਸ ਵੱਲੋਂ ਸੰਨੀ ਉਗਰਾਹ ਨੂੰ ਸੂਚਿਤ ਕੀਤਾ ਗਿਆ ਸੀ, ਅਤੇ ਉਸ ਤੋਂ ਬਾਅਦ ਧੋਗੜੀ ਰੋਡ ਤੇ ਫੈਕਟਰੀ ਵਿੱਚ ਲੈ ਗਏ ਸਨ।
ਜਦ ਇਸ ਬਾਰੇ ਰਾਜਨ ਅੰਗੁਰਾਲ ਨੂੰ ਪਤਾ ਲੱਗਿਆ ਤਾਂ ਉਹ ਫੈਕਟਰੀ ਪਹੁੰਚੇ ਅਤੇ ਪੁਲਿਸ ਕੋਲੋਂ ਉਸ ਦੇ ਭਰਾ ਨਾਲ ਕੀਤੀ ਗਈ ਮਾਰਕੁੱਟ ਬਾਰੇ ਪੁੱਛਿਆ ਪੁਲਿਸ ਵੱਲੋਂ ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਦੀ ਟੀਮ ਉਥੋਂ ਵਾਪਸ ਚਲੀ ਗਈ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਦਿਹਾਤੀ ਪੁਲਿਸ ਵੱਲੋਂ ਤਿੰਨਾਂ ਭਰਾਵਾਂ ਖ਼ਿਲਾਫ਼ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਨਾਜਾਇਜ਼ ਸ਼ਰਾਬ ਨਾਲ ਵੀ ਉਨ੍ਹਾਂ ਦਾ ਨਾਂ ਜੋੜਿਆ ਜਾ ਰਿਹਾ ਹੈ।