ਸੀ.ਆਈ.ਏ. ਸਟਾਫ ਜਲੰਧਰ – ਦਿਹਾਤੀ ਵੱਲੋਂ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਸਮੇਤ 03 ਵਿਅਕਤੀਆਂ ਨੂੰ ਸਮੇਤ ਵਹੀਕਲਾਂ ਦੇ ਕੀਤਾ ਕਾਬੂ

(ਪਰਮਜੀਤ ਪਮਮਾ/ਜਸਕੀਰਤ ਰਾਜਾ/ਕੂਨਾਲ ਤੇਜੀ)
ਅੱਜ ਮਿਤੀ 29-05-2021 ਨੂੰ ਸ੍ਰੀ ਨਵੀਨ ਸਿੰਗਲਾ iPS ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ , ਪੀ.ਪੀ.ਐਸ. ਪੁਲਿਸ ਕਪਤਾਨ ( ਇਨਵੈਸਟੀਗੇਸ਼ਨ ) ਜਲੰਧਰ ਦਿਹਾਤੀ , ਸ੍ਰੀ ਰਣਜੀਤ ਸਿੰਘ ਬਦੇਸ਼ਾ , ਪੀ.ਪੀ.ਐਸ , ਉਪ ਪੁਲਿਸ ਕਪਤਾਨ ( ਇਨਵੈਸਟੀਗੇਸ਼ਨ ) ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦਿਹਾਤੀ ਦੀ ਟੀਮ ਦੇ ਐਸ.ਆਈ. ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਮਿਤੀ 23.05.2021 ਨੂੰ ਦੌਰਾਨੇ ਗਸ਼ਤ ਬਾਹੰਦ ਰਕਬਾ ਡਰੋਲੀ ਕਲਾਂ ਤੋਂ ਇੱਕ ਗੱਡੀ ਬਲੈਰੋ ਪਿਕ ਐਪ ਨੰਬਰੀ PB 08 Ec 1538 ਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਉਸਦੀ ਤਲਾਸ਼ੀ ਕਰਨ ਪਰ 04 ਬੱਚੇ ਪਲਾਸਟਿਕ ਵਿੱਚ ਡੋਡੇ ਚੂਰਾ ਪੋਸਤ ਵਜਨੀ 10/10 ਕਿਲੋਗ੍ਰਾਮ ਭੁੱਲ 40 ਕਿੱਲੋਗ੍ਰਾਮ ਬਰਾਮਦ ਕਰਕੇ ਦੋਸ਼ੀਆ ਮਲਕੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਤਲਵੰਡੀ ਬੂਟੀਆਂ ਥਾਣਾ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ ਅਤੇ ਸਾਹਿਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਵਾਰਡ ਨੰਬਰ 2 ਕਨੂਆ ਥਾਣਾ ਕਠੂਆ ਜਿਲਾ ਕਠੂਆ ਸਟੇਟ ਜੰਮੂ ਦੇ ਖਿਲਾਫ ਮੁਕੱਦਮਾ ਨੰਬਰ 74 ਮਿਤੀ 28.05.2021 ਅ / ਧ 15 ਸੀ – 61-85 NDPs Aq ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਬਾਅਦ ਪੁੱਛਗਿੱਛ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ । ਦੌਰਾਨੇ ਪੁੱਛਗਿੱਛ ਦੋਸੀ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਇਹ ਡੋਡੇ ਚੂਰਾ ਪੋਸਤ ਹਿਮਾਚਲ ਤੋਂ ਕਿਸੇ ਟੈਕਸੀ ਝਰਾਈਵਰ ਪਾਸੋਂ ਖਰੀਦ ਕਰਦਾ ਹੈ ਅਤੇ ਉਸਨੇ ਸਾਹਿਲ ਸਿੰਘ ਨੂੰ ਆਪਣਾ ਬਲੇਰੋ ਕੈਂਪਰ ਚਲਾਉਣ ਲਈ ਬਤੌਰ ਡਰਾਈਵਰ ਰੱਖਿਆ ਹੋਇਆ ਹੈ ਜਿਸਨੂੰ ਉਹ 10 ਹਜਾਰ ਰੁਪਏ ਮਹੀਨਾ ਤਨਖਾਹ ਦਿੰਦਾ ਹੈ । ਦੌਰਾਨੇ ਪੁੱਛਗਿੱਛ ਦੋਸ਼ੀ ਮਲਕੀਤ ਸਿੰਘ ਦੇ ਫਰਦ ਇੰਕਸ਼ਾਫ ਮੁਤਾਬਿਕ ਉਸਦੀ ਹਾਂਡਾ ਸਿਟੀ ਕਾਰ ਰੰਗ ਚਿੱਟਾ ਨੰਬਰ CH 03 w 1020 ਜੋ ਰਾਇਲ ਢਾਬਾ ਆਦਮਪੁਰ ਖੜੀ ਕੀਤੀ ਸੀ ਵਿੱਚੋਂ 02 ਬੋਰੇ ਪਲਾਸਟਿਕ ਵਿੱਚ 20 ਕਿੱਲੋਗ੍ਰਾਮ ਹੋਰ ਡੋਡੋ ਚੂਰਾ ਪੋਸਤ ਬਰਾਮਦ ਕੀਤੇ ਗਏ । ਇਸ ਤੋਂ ਇਲਾਵਾ ਦੋਰਾਨੇ ਪੁੱਛੋਗਿੱਛ ਦੋਸ਼ੀ ਮਲਕੀਤ ਸਿੰਘ ਉੱਕਤ ਦੱਸਿਆ ਕਿ ਉਸ ਵੱਲੋਂ ਕੀਬ 7 ਦਿਨ ਪਹਿਲਾਂ ਲਗਭਗ 20 ਕਿੱਲੋਗ੍ਰਾਮ ਡੋਡੋ ਚੂਰਾ ਪੋਸਤ ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਕਾਕੜਾ ਕਲਾਂ ਥਾਣਾ ਸ਼ਾਹਕੋਟ ਜਿਲਾ ਜਲੰਧਰ ਨੂੰ ਵੇਚੇ ਸਨ । ਜੋ ਇਸ ਸਬੰਧੀ ਐਸ.ਆਈ ਪੰਕਜ ਕੁਮਾਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤੇ ਮੁਖਬਰ ਖਾਸ ਦੀ ਇਤਲਾਹ ਤੋਂ ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਉਕਤ ਨੂੰ ਬਾ – ਹੱਦ ਕਥਾ ਪਿੰਡ ਕਾਕੜਾ ਕਲਾਂ ਥਾਣਾ ਸ਼ਾਹਕੋਟ ਜਿਲਾ ਜਲੰਧਰ ਉਸਦੇ ਘਰ ਦੇ ਬਾਹਰੋਂ ਕਾਬੂ ਕਰਕੇ ਉਸਦੇ ਕਬਜਾ ਵਿੱਚੋਂ ਬੇਰਾ ਪਲਾਸਟਿਕ ਵਿੱਚੋਂ 08 ਕਿੱਲੋਗ੍ਰਾਮ ਚੂਰਾ ਪੋਸਤ ( ਫੁੱਲ ) ਬਰਾਮਦ ਕਰਕੇ ਮੁਕੱਦਮਾ ਨੰਬਰ 96 ਮਿਤੀ 29.05.2021 ਅ / ਧ 15 ਖੀ , 29-61-85 NDP ACT ਥਾਣਾ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ । ਦੋਸ਼ੀਆਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾ ਪਾਸੋ ਡੂੰਘਾਈ ਨਾਲ ਪੁੱਛਗਿੱਛ ਕਰਨ ਤੋਂ ਹੋਰ ਵੀ ਕਾਫੀ ਖੁਲਾਸੇ ਹੋਣ ਦੀ ਸੰਭਾਵਨਾ ਹੈ । ਮੁਕੱਦਮਾ ਨੰਬਰ 74 ਮਿਤੀ 28.05.2021 ਅ / ਧ 15 ਸੀ – 61-85 NDPS ACT ਧਾਣਾ ਆਦਮਪੁਰ : ਦੋਸ਼ੀ ਮਲਕੀਤ ਸਿੰਘ ਖਿਲਾਫ ਦਰਜ ਮੁਕੱਦਮੇ 1. ਮੁਕੱਦਮਾ ਨੰਬਰ 198 ਮਿਤੀ 16.07.2020 ਅ : ਧ : 15-61-85 NDPs ਐਕਟ ਥਾਣਾ ਸ਼ਾਹਕੋਟ 2. ਮੁਕੱਦਮਾ ਨੰਬਰ 68 ਮਿਤੀ 15.03.2002 ਅ : ਧ : 15-61-85 NDPS ਥਾਣਾ ਸ਼ਿਮਲਾਪੁਰੀ ਲੁਧਿਆਣਾ 3. ਮੁਕੱਦਮਾ ਨੰਬਰ 123 ਮਿਤੀ 28.08.2004 ਅਧ : 15-61-85 NDPS ਥਾਣਾ ਸਲੇਮ ਟਾਬਰੀ ਲੁਧਿਆਣਾ 4. ਮੁਕੱਦਮਾ ਨੰਬਰ 162 ਮਿਤੀ 11.09.2019 ਅ : ਧ : 15,29 NDPS ਐਕਟ ਥਾਣਾ ਜੋਗਿੰਦਰ ਨਗਰ ਜਿਲਾ ਮੰਡੀ ਹਿਮਾਚਲ ਦੋਸ਼ 2. ਦੋਸ਼ੀ ਸਾਹਿਲ ਸਿੰਘ ਪੁੱਤਰ ਬਲਵੰਤ ਸਿੰਘ ਸਾਹਿਲ ਸਿੰਘ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਉਹ ਬਤੌਰ ਡਰਾਈਵਰ ਮਲਕੀਤ ਸਿੰਘ ਦੇ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ ਮਲਕੀਤ ਸਿੰਘ ਉਸਨੂੰ 10 ਹਜਾਰ ਰੁਪਏ ਮਹੀਨਾ ਤਨਖਾਹ ਦਿੰਦਾ ਹੈ । ਸਾਹਿਲ ਸਿੰਘ ਪਰ ਪਹਿਲਾਂ ਕੋਈ ਮੁਕੱਦਮਾ ਦਰਜ ਰਜਿਸਟਰ ਨਹੀਂ ਹੈ । ਬਾਮਦਗੀ : 60 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਇੱਕ ਗੱਡੀ ਬਲੈਰੋ ਪਿਕਅੱਪ ਨੰਬਰੀ PB 0B Ec 1538 ਕਾਰ ਹਾਂਡਾ ਸਿਟੀ ਰੰਗ ਚਿੱਟਾ ਨੰਬਰ CH 03 W 1020 ਮੁਕੱਦਮਾ ਨੰਬਰ 96 ਮਿਤੀ 29.05.2021 ਅ / ਧ 15 ਬੀ , 29-61-85 NDPS ACT ਥਾਣਾ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ ਵਿੱਚ ਗ੍ਰਿਫਤਾਰ ਦੋਸ਼ੀ : 1. ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਕਾਕੜਾ ਕਲਾਂ ਥਾਣਾ ਸ਼ਾਹਕੋਟ ਜਿਲਾ ਜਲੰਧਰ ਜਿਸ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਉਹ ਡੋਡੋ ਚੂਰਾ ਪੋਸਤ ਮਲਕੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਤਲਵੰਡੀ ਬੂਟੀਆਂ ਥਾਣਾ ਸ਼ਾਹਕੋਟ ਜਿਲਾ ਜਲੰਧਰ ਪਾਸੋਂ ਖਰੀਦ ਕਰਦਾ ਹੈ । ਜੋ ਅੱਗੇ ਪੁੜੀਆ ਬਣਾ ਕੇ ਪਿੰਡਾਂ ਵਿੱਚ ਲੇਬਰ ਨੂੰ ਵੇਚ ਦਿੰਦਾ ਹੈ । ਅਰਸ਼ਦੀਪ ਸਿੰਘ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਰਜਿਸਟਰ ਨਹੀਂ ਹੈ । ਬਾਮਦਗੀ : 8 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ( ਫੁੱਲ )

Leave a Reply

Your email address will not be published. Required fields are marked *

error: Content is protected !!