ਚੰਡੀਗੜ ਵਿਖੇ ਸਥਾਨਕ ਸਰਕਾਰ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਜੀ ਨਾਲ ਮੁਲਾਕਾਤ ਕਰ ਕੇ ਸ਼ਹਿਰ ਦੀ ਕਾਊਂਸਲ ‘ਚ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਚਰਚਾ ਕੀਤੀ ਗਈ

(ਪਰਮਿੰਦਰ ਨਵਾਂਸ਼ਹਿਰ)ਅੱਜ ਚੰਡੀਗੜ ਵਿਖੇ ਸਥਾਨਕ ਸਰਕਾਰ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਜੀ ਨਾਲ ਮੁਲਾਕਾਤ ਕਰ ਕੇ ਸ਼ਹਿਰ ਦੀ ਕਾਊਂਸਲ ‘ਚ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ ਨਵਾਂਸ਼ਹਿਰ ਵਿੱਚ ਦੋ ਭੱਖਦੇ ਮੁੱਦੇ, ਜਿਨਾਂ ਵਿਚ ਅਬਾਦੀ ਵਿਚਲੇ ਕੂੜੇ ਦੇ ਡੰਪ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਅਤੇ ਕੌਂਸਲ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਸ਼ਹਿਰ ਦੇ ਬਦਤਰ ਹੋਏ ਹਾਲਾਤ ਸ਼ਾਮਿਲ ਹਨ। ਨਵਾਂਸ਼ਹਿਰ ਵਿਚ ਮੂਸਾਪੁਰ ਰੋਡ ’ਤੇ ਸਥਿਤ ਕੂੜੇ ਦਾ ਡੰਪ ਅਬਾਦੀ ਵਿਚ ਬਣਿਆ ਹੋਇਆ ਹੈ, ਜਿਸ ਕਾਰਨ ਸਬੰਧਤ ਇਲਾਕਿਆਂ ਦੇ ਵਾਸੀਆਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਗੰਧਲੇ ਵਾਤਾਵਰਨ ਵਿਚ ਰਹਿਣ ਲਈ ਮਜਬੂਰ ਹਨ। ਇਸ ਲਈ ਡੰਪ ਨੂੰ ਉਥੋਂ ਸ਼ਿਫਟ ਕਰ ਕੇ ਅਬਾਦੀ ਤੋਂ ਬਾਹਰ ਲਿਜਾਣਾ ਬੇਹੱਦ ਜ਼ਰੂਰੀ ਹੈ।
ਨਵਾਂਸ਼ਹਿਰ ਵਿਚ ਕਮੇਟੀ ਦੇ ਮੁਲਾਜ਼ਮ ਯੂਨੀਅਨ ਦੀ ਹੜਤਾਲ ਕਾਰਨ ਇਸ ਵੇਲੇ ਸ਼ਹਿਰ ਦੇ ਹਾਲਾਤ ਬਦਤਰ ਬਣੇ ਹੋਏ ਹਨ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਸੜਕਾਂ ’ਤੇ ਖਿੱਲਰਿਆ ਇਹ ਕੂੜਾ ਹੋਰਨਾਂ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ, ਜਿਸ ਦਾ ਢੁਕਵਾਂ ਨਿਪਟਾਰਾ ਕਰਨਾ ਫੌਰਨ ਲੋੜੀਂਦਾ ਹੈ। ਮੰਤਰੀ ਜੀ ਨੂੰ ਸ਼ਹਿਰ ਦੇ ਇਨਾਂ ਦੋਵਾਂ ਅਹਿਮ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਅਪੀਲ ਕੀਤੀ ਗਈ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਇਨਾਂ ਦੋਵਾਂ ਮਸਲਿਆਂ ਦੇ ਜਲਦ ਹੀ ਢੁਕਵੇਂ ਹੱਲ ਦਾ ਭਰੋਸਾ ਦਿਵਾਇਆ ਗਿਆ।

3 thoughts on “ਚੰਡੀਗੜ ਵਿਖੇ ਸਥਾਨਕ ਸਰਕਾਰ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਜੀ ਨਾਲ ਮੁਲਾਕਾਤ ਕਰ ਕੇ ਸ਼ਹਿਰ ਦੀ ਕਾਊਂਸਲ ‘ਚ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਚਰਚਾ ਕੀਤੀ ਗਈ

Leave a Reply

Your email address will not be published. Required fields are marked *

error: Content is protected !!