ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਭ ਤੋਂ ਪਲੇਠੀ ਕਾਨਫਰੰਸ ਅਸੀਂ ਚੀਮਾਂ ਮੰਡੀ ਵਿਖੇ ਕਰਵਾਈ ਸੀ ,ਉਸ ਵਕਤ ਮੈਂ ਵੀ ਆਮ ਆਦਮੀ ਪਾਰਟੀ ਦਾ ਸਰਗਰਮ ਵਰਕਰ ਹੁੰਦਾ ਸੀ । ਉਸ ਕਾਨਫਰੰਸ ਵਿੱਚ ਭਗਵੰਤ ਮਾਨ,ਸੁੱਚਾ ਸਿੰਘ ਛੋਟੇਪੁਰ ਅਤੇ ਸਰਦਾਰ ਜਰਨੈਲ ਸਿੰਘ ਪੁੱਜੇ ਸਨ

(ਪਰਮਿੰਦਰ ਨਵਾਂਸ਼ਹਿਰ)ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਭ ਤੋਂ ਪਲੇਠੀ ਕਾਨਫਰੰਸ ਅਸੀਂ ਚੀਮਾਂ ਮੰਡੀ ਵਿਖੇ ਕਰਵਾਈ ਸੀ ,ਉਸ ਵਕਤ ਮੈਂ ਵੀ ਆਮ ਆਦਮੀ ਪਾਰਟੀ ਦਾ ਸਰਗਰਮ ਵਰਕਰ ਹੁੰਦਾ ਸੀ । ਉਸ ਕਾਨਫਰੰਸ ਵਿੱਚ ਭਗਵੰਤ ਮਾਨ,ਸੁੱਚਾ ਸਿੰਘ ਛੋਟੇਪੁਰ ਅਤੇ ਸਰਦਾਰ ਜਰਨੈਲ ਸਿੰਘ ਪੁੱਜੇ ਸਨ । ਜਦੋਂ ਜਰਨੈਲ ਸਿੰਘ ਨੇ ਸਟੇਜ ਤੋਂ ਸੰਬੋਧਨ ਕੀਤਾ ਤਾਂ ਮੈਂ ਉਹਨਾਂ ਦੀ ਤਕਰੀਰ, ਸਿਆਸੀ ਗਿਆਨ ਅਤੇ ਸੱਚੇ ਸੁੱਚੇ ਕਿਰਦਾਰ ਤੋਂ ਬਹੁਤ ਪ੍ਭਾਵਿਤ ਹੋਇਆ ।
ਮੈਂ ਸਟੇਜ ਤੋਂ ਉਤਰਦੇ ਜਰਨੈਲ ਸਿੰਘ ਨੂੰ ਰੋਕ ਕੇ ਕਿਹਾ ਮਖਿਆਂ ਸਰ -ਤੁਹਾਡੀ ਦਿੱਲੀ ਨੂੰ ਨਹੀਂ ਪੰਜਾਬ ਨੂੰ ਲੋੜ ਹੈ ਤੁਸੀਂ ਪੰਜਾਬ ਆ ਕੇ ਸੇਵਾ ਸੰਭਾਲੋ । ਮੈਨੂੰ ਜਰਨੈਲ ਸਿੰਘ ਜੁਆਬ ਦਿੰਦੇ ਹੋਏ ਕਹਿੰਦੇ ਕਾਕਾ ਜਦੋਂ ਵਾਹਿਗੁਰੂ ਨੇ ਡਿਊਟੀ ਲਾਈ ਤਾਂ ਜਰੂਰ ਆਵਾਂਗੇ । ਪਰ ਥੋੜੇ ਸਮੇਂ ਬਾਆਦ ਜਿਵੇਂ ਕੈਜਰੀਵਾਲ ਦੇ ਗੈਂਗ ਨੇ ਆਮ ਆਦਮੀ ਪਾਰਟੀ ਵਿਚੋਂ ਇਕ ਇਕ ਕਰਕੇ ਸਰਦਾਰ ਲੀਡਰਾਂ ਨੂੰ ਕੇਵਲ ਪਾਰਟੀ ਵਿਚੋਂ ਹੀ ਨਹੀਂ ਕੱਢਿਆ ਸਗੋਂ ਜਲੀਲ ਵੀ ਕੀਤਾ ਤੇ ਉਸੇ ਸਿਆਸੀ ਖਿਡਾਰੀਆਂ ਨੇ ਜਰਨੈਲ ਸਿੰਘ ਤੋਂ ਅਸਤੀਫਾ ਦੁਆ ਕੇ ਬਾਦਲ ਵਿਰੁੱਧ ਚੋਣ ਲੜਾ ਕੇ ਇਸ ਨੇਕ ਰੂਹ ਨਾਲ ਬਹੁਤ ਵੱਡਾ ਸਿਆਸੀ ਧੋਖਾ ਕੀਤਾ। ਜਦੋਂ ਜਰਨੈਲ ਸਿੰਘ ਚੋਣ ਹਾਰ ਗਏ ਤਾਂ ਨਾ ਤਾਂ ਇਹਨਾਂ ਨੂੰ ਦੁਆਰਾ ਉਪ ਚੋਣ ਲੜਾਈ ਅਤੇ ਨਾ ਹੀ ਆਮ ਆਦਮੀ ਪਾਰਟੀ ਪੰਜਾਬ ਦਾ ਇੰਚਾਰਜ ਬਣਾਇਆ ਅਤੇ ਨਾ ਹੀ ਰਾਜ ਸਭਾ ਭੇਜਿਆ । ਅੱਜ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਅਤੇ ਪੰਜਾਬੀ ਦੇ ਹਮਦਰਦ ਲੀਡਰ ਜਰਨੈਲ ਸਿੰਘ ਨੂੰ ਛੱਡ ਕੇ ਪਾਨ ਖਾਣੀ ਜਾਤ ਸੰਜੇ ਦੁਰਗੇਸ ਨੂੰ ਕਿਉਂ ਭੇਜਿਆ ਗਿਆ …? ਮੈ ਜਰਨੈਲ ਸਿੰਘ ਦੀ ਇਕ ਵਾਰੀ ਹੀ ਤਕਰੀਰ ਸੁਣੀ ਸੀ ਜਿਸ ਸਦਕਾ ਮੈਂ ਵਾਅਦੇ ਨਾਲ ਕਹਿਣਾ ਕਿ ਜੇਕਰ ਕੈਜਰੀਵਾਲ ਦੇ ਮਨ ਵਿਚ ਸਰਦਾਰਾਂ ਪ੍ਤੀ ਕੋਈ ਖੋਟ ਨਾ ਹੁੰਦੀ , ਸੁੱਚਾ ਸਿੰਘ ਛੋਟੇਪੁਰ ਅਤੇ ਜਰਨੈਲ ਸਿੰਘ ਵਰਗੇ ਸੂਝਵਾਨ ਤੇ ਚੰਗੇ ਕਿਰਦਾਰਾਂ ਦੇ ਮਾਲਕ ਵਰਗਿਆਂ ਹੱਥ ਆਮ ਆਦਮੀ ਪਾਰਟੀ ਦੀ ਡੋਰ ਹੁੰਦੀ ਤਾਂ ਮੋਜੂਦਾ ਸਮੇਂ ਵਿੱਚ ਪੰਜਾਬ ਚ ਸਰਕਾਰ ਕੈਪਟਨ ਦੀ ਨਹੀਂ ਆਪ ਦੀ ਹੁੰਦੀ । ਜਰਨੈਲ ਸਿੰਘ ਜੀ ਇਕ ਬਹੁਤ ਹੀ ਚੰਗੇ ਸਿਆਸਤਦਾਨ ਅਤੇ ਉਘੇ ਕਲਮ ਨਵੀਸ ਸਨ – ਅੱਜ ਉਹਨਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ । ਸਾਡਾ ਲੀਡਰ ਭਾਵ ਪੰਜਾਬ ਦਾ ਹਮਦਰਦ ਲੀਡਰ ਸਮੇਂ ਤੋਂ ਪਹਿਲਾਂ ਵਿਛੋੜਾ ਦੇ ਗਿਆ।

One thought on “ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਭ ਤੋਂ ਪਲੇਠੀ ਕਾਨਫਰੰਸ ਅਸੀਂ ਚੀਮਾਂ ਮੰਡੀ ਵਿਖੇ ਕਰਵਾਈ ਸੀ ,ਉਸ ਵਕਤ ਮੈਂ ਵੀ ਆਮ ਆਦਮੀ ਪਾਰਟੀ ਦਾ ਸਰਗਰਮ ਵਰਕਰ ਹੁੰਦਾ ਸੀ । ਉਸ ਕਾਨਫਰੰਸ ਵਿੱਚ ਭਗਵੰਤ ਮਾਨ,ਸੁੱਚਾ ਸਿੰਘ ਛੋਟੇਪੁਰ ਅਤੇ ਸਰਦਾਰ ਜਰਨੈਲ ਸਿੰਘ ਪੁੱਜੇ ਸਨ

Leave a Reply

Your email address will not be published. Required fields are marked *

error: Content is protected !!