ਜਿਲਾ ਜਲੰਧਰ ( ਦਿਹਾਤੀ ) ਨੇ ਦੱਸਿਆ ਕਿ ਸੀਨੀਅਰ ਅਫਸਰਾਨ ਵਲੋਂ ਗਠਿਤ ਕੀਤੀ ਗਈ ਡਰੱਗ ਡਿਸਪੋਜ਼ ਕਮੇਟੀ ਵਲੋਂ ਅੱਜ ਖੰਨਾ ਪੇਪਰ ਮਿੱਲ ਦੇ ਬੋਆਇਲਰ , ਮਜੀਠਾ ਰੋਡ , ਅਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੇ ਪ੍ਰੀ – ਟ੍ਰਾਇਲ ਅਤੇ ਪੋਸਟ ਟ੍ਰਾਇਲ 237 ਮੁਕੱਦਮਿਆ ਦਾ ਕਰੀਬ 84 ਕੁਇੰਟਲ ਮਾਲ ( ਡਰੱਗਜ਼ ) ਨਸ਼ਟ ਕੀਤਾ ਗਿਆ

 

(ਜਸਕੀਰਤ ਰਾਜਾ/ਪਰਮਜੀਤ ਪਮਮਾ)
ਡਾ . ਸੰਦੀਪ ਕੁਮਾਰ ਗਰਗ , ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ , ਜਿਲਾ ਜਲੰਧਰ ( ਦਿਹਾਤੀ ) ਨੇ ਦੱਸਿਆ ਕਿ ਸੀਨੀਅਰ ਅਫਸਰਾਨ ਵਲੋਂ ਗਠਿਤ ਕੀਤੀ ਗਈ ਡਰੱਗ ਡਿਸਪੋਜ਼ ਕਮੇਟੀ ਵਲੋਂ ਅੱਜ ਖੰਨਾ ਪੇਪਰ ਮਿੱਲ ਦੇ ਬੋਆਇਲਰ , ਮਜੀਠਾ ਰੋਡ , ਅਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੇ ਪ੍ਰੀ – ਟ੍ਰਾਇਲ ਅਤੇ ਪੋਸਟ ਟ੍ਰਾਇਲ 237 ਮੁਕੱਦਮਿਆ ਦਾ ਕਰੀਬ 84 ਕੁਇੰਟਲ ਮਾਲ ( ਡਰੱਗਜ਼ ) ਨਸ਼ਟ ਕੀਤਾ ਗਿਆ ਹੈ । ਸ੍ਰੀ ਸੰਦੀਪ ਕੁਮਾਰ ਗਰਗ , ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਨੀਅਰ ਅਫਸਰਾਂ ਵਲੋਂ ਗਠਿਤ ਕੀਤੀ ਡਰੱਗ ਡਿਸਪੋਜ਼ਲ ਕਮੇਟੀ ( ਸੀਨੀਅਰ ਪੁਲਿਸ ਕਤਪਾਨ , ਜਿਲਾ ਜਲੰਧਰ ( ਦਿਹਾਤੀ ) , ਪੁਲਿਸ ਕਪਤਾਨ ( ਤਫਤੀਸ਼ ) ਜਿਲਾ ਜਲੰਧਰ ( ਦਿਹਾਤੀ ) ਅਤੇ ਪੁਲਿਸ ਕਪਤਾਨ ( ਸਥਾਨਿਕ ) ਜਿਲਾ ਕਪੂਰਥਲਾ ) ਨੇ ਅੱਜ ਆਪਣੀ ਨਿਗਰਾਨੀ ਹੇਠ ਉਪ ਪੁਲਿਸ ਕਪਤਾਨ ( ਤਫਤੀਸ਼ ) ਅਤੇ ਉਪ ਪੁਲਿਸ ਕਪਤਾਨ ( ਨਾਰਕੋਟਿਕਸ ) ਜਿਲਾ ਜਲੰਧਰ ( ਦਿਹਾਤੀ ) ਦੀ ਹਾਜ਼ਰੀ ਵਿਚ ਸਬੰਧਤ ਥਾਣਿਆ ਦੇ ਮੁੱਖ ਅਫਸਰ ਥਾਣਾ ਮੁੱਖ ਮੁਨਸ਼ੀਆ ਵਲੋਂ ਪਰਪੋਜ਼ਲ ਮੁਤਾਬਿਕ ਉਕਤ ਮੁਕੱਦਮਿਆ ਦਾ ਜੋ ਰਿਕਾਰਡ ਉਪਲਬਦ ਕਰਵਾਇਆ ਗਿਆ , ਉਸਨੂੰ ਕਮੇਟੀ ਵਲੋਂ ਜਾਂਚ ਕਰਨ ਉਪਰੰਤ ਖੰਨਾ ਪੇਪਰ ਮਿੱਲ , ਮਜੀਠਾ ਰੋਡ ਅਮ੍ਰਿਤਸਰ ਦੇ ਬੁਆਇਲਰ ਰਾਂਹੀ ਜਿਲਾ ਜਲੰਧਰ ( ਦਿਹਾਤੀ ) ਦੇ ਵੱਖ ਵੱਖ ਥਾਣਿਆ ਦੇ ਪ੍ਰੀ – ਟ੍ਰਾਇਲ ਅਤੇ ਪੋਸਟ ਟ੍ਰਾਇਲ ਦੇ 237 ਮੁਕੱਦਮਿਆ ਦਾ ਮਾਲ ਵੱਖ – ਵੱਖ ਡਰੱਗਜ਼ ) 8382 ਕਿਲੋ 900 ਗ੍ਰਾਮ ਡੋਡੇ ਚੂਪੋਸਤ , 11 ਕਿਲੋ 100 ਗ੍ਰਾਮ ਗਾਂਜਾ , 04 ਕਿਲੋ 814 ਗ੍ਰਾਮ ਹੈਰੋਇੰਨ , 490 ਗ੍ਰਾਮ ਚਰਸ , 8 ਕਿਲੋ 381 ਗ੍ਰਾਮ ਨਾਰਕੋਟਿਕ ਪਾਊਡਰ , 20 ਗ੍ਰਾਮ ਸਮੈਕ , 13188 ਨਸ਼ੀਲੀਆ ਗੋਲੀਆ , 24135 ਨਸ਼ੀਲੇ ਕੈਪਸੂਲ , 1230 ਨਸ਼ੀਲੇ ਟੀਕੇ ਅਤੇ 08 ਨਸ਼ੀਲੀਆਂ ਸ਼ੀਸ਼ੀਆ ( ਸਿਰਪ ) ਜਾਬਤੇ ਅਨੁਸਾਰ ਨਸ਼ਟ ਕੀਤੇ ਗਏ ਹਨ ।

Leave a Reply

Your email address will not be published. Required fields are marked *

error: Content is protected !!