Jalandhar New Mayor : ਜਲੰਧਰ ਨੂੰ ਮਿਲਿਆ ਨਵਾਂ ਮੇਅਰ, AAP ਦੇ ਵਨੀਤ ਧੀਰ ਹੱਥ ਆਈ ਕਮਾਨ; ਕਰਮਜੀਤ ਕੌਰ ਸੀਨੀਅਰ ਡਿਪਟੀ ਮੇਅਰ
![](https://rhrpnews.com/wp-content/uploads/2025/01/11_01_2025-11jan2025_pj_mayor-1024x576.jpg)
AAP ਦੇ ਵਨੀਤ ਧੀਰ ਨਗਰ ਨਿਗਮ ਜਲੰਧਰ ਦੇ ਮੇਅਰ ਚੁਣੇ ਗਏ ਹਨ।
ਆਮ ਆਦਮੀ ਪਾਰਟੀ (AAP) ਦੇ ਵਨੀਤ ਧੀਰ (Vaneet Dhir) ਨਗਰ ਨਿਗਮ ਜਲੰਧਰ (MCJ) ਦੇ ਨਵੇਂ ਮੇਅਰ ਚੁਣੇ ਗਏ ਹਨ। ਇਸ ਦੇ ਨਾਲ ਹੀ ਉਹ ਜਲੰਧਰ ਦੇ ਸੱਤਵੇਂ ਮੇਅਰ ਬਣ ਗਏ ਹਨ। ਕਰਮਜੀਤ ਕੌਰ ਸੀਨੀਅਰ ਡਿਪਟੀ ਮੇਅਰ ਤੇ ਮਲਕੀਤ ਸਿੰਘ ਸੁਭਾਨਾ ਡਿਪਟੀ ਮੇਅਰ ਬਣ ਗਏ ਹਨ। 85 ਕੌਂਸਲਰਾਂ ਵਾਲੇ ਨਗਰ ਨਿਗਮ ਹਾਊਸ ‘ਚ ਆਮ ਆਦਮੀ ਪਾਰਟੀ ਦੇ 46 ਕੌਂਸਲਰ ਹਨ। ਵਨੀਤ ਧੀਰ ਦੇ ਨਾਲ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਵਿਧਾਇਕ ਰਮਨ ਅਰੋੜਾ, ਕੈਬਨਿਟ ਮੰਤਰੀ ਮਹਿੰਦਰ ਭਗਤ, ਆਪ ਆਗੂ ਰਾਜਵਿੰਦਰ ਕੌਰ ਮੌਜੂਦ ਸਨ।