ਜਾਣੌ ਕੌਣ ਸਨ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ‘ਤੇ ਬਣ ਰਹੀ ਹੈ ਦਿਲਜੀਤ ਦੁਸਾਂਝ ਦੀ Punjab 95

ਪੰਜਾਬ ‘ਚ ਅੱਤਵਾਦ ਦੇ ਸਮੇਂ ਜਸਵੰਤ ਸਿੰਘ ਖਾਲੜਾ ਅੰਮ੍ਰਿਤਸਰ ਦੇ ਇਕ ਬੈਂਕ ‘ਚ ਡਾਇਰੈਕਟਰ ਹੁੰਦੇ ਸਨ।
ਦਿਲਜੀਤ ਦੁਸਾਂਝ (Diljit Dosanjh) ਦੀ ਫਿਲਮ ਪੰਜਾਬ 95 (Punjab 95) ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਦੀ ਕਹਾਣੀ ਸੱਚੀ ਘਟਨਾ ‘ਤੇ ਆਧਾਰਤ ਹੈ ਤੇ ਇਸ ਵਿਚ ਉਹ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ (Jaswant Singh Khalra) ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਣ ਹਨੀ ਤ੍ਰੇਹਨ ਨੇ ਕੀਤਾ ਹੈ। ਰੌਨੀ ਸਕਰੂਵਾਲਾ ਤੇ ਅਭਿਸ਼ੇਕ ਚੌਬੇ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਆਓ ਜਾਣਦੇ ਹਾਂ ਆਖਿਰ ਕੌਣ ਸਨ ਜਸਵੰਤ ਸਿੰਘ ਖਾਲੜਾ
ਪੰਜਾਬ ‘ਚ ਅੱਤਵਾਦ ਦੇ ਸਮੇਂ ਜਸਵੰਤ ਸਿੰਘ ਖਾਲੜਾ ਅੰਮ੍ਰਿਤਸਰ ਦੇ ਇਕ ਬੈਂਕ ‘ਚ ਡਾਇਰੈਕਟਰ ਹੁੰਦੇ ਸਨ। ਖਾਲੜਾ ਨੇ ਪੰਜਾਬ ‘ਚ ਅਚਾਨਕ 2000 ਅਣਪਛਾਤੀਆਂ ਲਾਸ਼ਾਂ ਦੀ ਕਿਡਨੈਪਿੰਗ ਤੇ ਉਨ੍ਹਾਂ ਦੇ ਸਸਕਾਰ ਦੀ ਸਚਾਈ ਨੂੰ ਉਜਾਗਰ ਕੀਤਾ ਸੀ। ਜਸਵੰਤ ਨੇ ਜਦੋਂ ਜਾਂਚ ਕੀਤੀ ਤਾਂ ਉਨ੍ਹਾਂ ਕਈ ਸਬੂਤ ਇਕੱਠੇ ਕੀਤੇ ਤੇ ਉਨ੍ਹਾਂ ਦੀ ਇਸ ਜਾਂਚ ਨਾਲ ਪੂਰੀ ਦੁਨੀਆ ‘ਚ ਹੰਗਾਮਾ ਮਚ ਗਿਆ ਜਿਸ ਤੋਂ ਬਾਅਦ ਕਾਫੀ ਵਿਰੋਧ ਵੀ ਸ਼ੁਰੂ ਹੋ ਗਿਆ ਸੀ। ਇਹ ਜਾਣਕਾਰੀ ਜਦੋਂ ਸੀਬੀਆਈ ਤਕ ਪਹੁੰਚੀ ਤਾਂ ਉਸ ਨੇ ਵੀ ਜਾਂਚ ਕੀਤੀ ਤੇ ਦੇਖਿਆ ਕਿ ਪੰਜਾਬ ਪੁਲਿਸ ਨੇ ਇਕੱਲੇ ਤਰਨਤਾਰਨ ਜ਼ਿਲ੍ਹੇ ‘ਚ 2097 ਲੋਕਾਂ ਦਾ ਨਜਾਇਜ ਢੰਗ ਨਾਲ ਸਸਕਾਰ ਕੀਤਾ ਸੀ। ਉੱਥੇ ਹੀ ਜਸਵੰਤ ਸਿੰਘ ਦੇ ਡਾਟਾ ਨੂੰ ਸੁਪਰੀਮ ਕੋਰਟ ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਵੈਲਿਡ ਦੱਸਿਆ ਹੈ।
ਸਾਲ 1995 ‘ਚ ਗਾਇਬ ਹੋਏ ਜਸਵੰਤ ਸਿੰਘ
ਸਚਾਈ ਸਾਹਮਣੇ ਆਉਣ ਤੋਂ ਬਾਅਦ 6 ਸਤੰਬਰ 1995 ਨੂੰ ਜਸਵੰਤ ਸਿੰਘ ਖਾਲੜਾ ਅਚਾਨਕ ਗ਼ਾਇਬ ਹੋ ਗਏ ਸਨ। ਉਨ੍ਹਾਂ ਦੀ ਪਤਨੀ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿਚ ਉਨ੍ਹਾਂ ਹੱਤਿਆ, ਅਗਵਾ ਤੇ ਅਪਰਾਧਕ ਸਾਜ਼ਿਸ਼ ਦੀ ਗੱਲ ਕਹੀ ਸੀ। ਇਹ ਵੀ ਦੱਸਣ ਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ‘ਚ ਹੋਈਆਂ ਹੱਤਿਆਵਾਂ ‘ਚ ਚਾਰ ਲੋਕਾਂ ਦਾ ਨਾਂ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਨੇ 16 ਅਕਤੂਬਰ 2007 ਨੂੰ ਚਾਰਾਂ ਮੁਲਜ਼ਮਾਂ ਨੂੰ ਉਮਰਕੈਦ ਦੀ ਸਜ਼ਾ ਦਿੱਤੀ ਸੀ।
ਦਿਲਜੀਤ ਦੁਸਾਂਝ ਨੇ ਸ਼ੇਅਰ ਕੀਤੀ ਪੰਜਾਬ 95 ਦੀ ਫਸਟ ਲੁੱਕ
ਦਿਲਜੀਤ ਦੁਸਾਂਝ ਨੇ ਸ਼ਨਿਚਰਵਾਰ 11 ਜਨਵਰੀ 2025 ਨੂੰ ਆਪਣੇ ਇੰਸਟਾਗ੍ਰਾਮ ‘ਤੇ ਪੰਜਾਬ 95 ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ਉਨ੍ਹਾਂ ਜਸਵੰਤ ਸਿੰਘ ਖਾਲੜਾ ਦੇ ਲੁੱਕ ‘ਚ ਆਪਣੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਵਿਚ ਉਹ ਖ਼ੂਨ ਨਾਲ ਲਥਪਥ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਚਿਹਰੇ ‘ਤੇ ਸੱਟ ਲੱਗੀ ਹੋਈ ਸੀ। ਨਾਲ ਹੀ ਉਨ੍ਹਾਂ ਦੇ ਕੱਪੜੇ ਵੀ ਪਾਟੇ ਹੋਏ ਸਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਕੈਪਸ਼ਨ ‘ਚ ਲਿਖਿਆ- ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ. ਪੰਜਾਬ 95.