Skip to content
ਪ੍ਰਿਆਗਰਾਜ ਵਿਚ ਹੋਣ ਵਾਲੇ ਮਹਾਕੁੰਭ ਲਈ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਨੇ ਡਿਜੀਟਲ ਪਹਿਲ ਸ਼ੁਰੂ ਕੀਤੀ ਹੈ।
ਪ੍ਰਿਆਗਰਾਜ ਵਿਚ ਹੋਣ ਵਾਲੇ ਮਹਾਕੁੰਭ ਲਈ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਨੇ ਡਿਜੀਟਲ ਪਹਿਲ ਸ਼ੁਰੂ ਕੀਤੀ ਹੈ। ਮਹਾਕੁੰਭ ਲਈ ਉੱਤਰ ਮੱਧ ਰੇਲਵੇ ਨੇ ਟਿਕਟਿੰਗ ਪ੍ਰਕਿਰਿਆ ਸੌਖੀ ਕੀਤੀ ਹੈ। ਕੁੰਭ ਦੌਰਾਨ ਰੇਲਵੇ ਸਟੇਸ਼•ਨਾਂ ’ਤੇ ਕਰਮੀ ਹਰੇ ਜੈਕਟ ਪਾ ਕੇ ਕਿਊਆਰ ਕੋਡ ਰਾਹੀਂ ਯਾਤਰੀਆਂ ਨੂੰ ਯੂਟੀਐੱਸ ਐੱਪ ਡਾਊਨਲੋਟ ਕਰਨ ਵਿਚ ਮਦਦ ਕਰਨਗੇ। ਇਸ ਨਾਲ ਟਿਕਟ ਬੁਕਿੰਗ ਹੋ ਸਕੇਗੀ। ਇਹ ਪਹਿਲ ਭੀੜ ਪ੍ਰਬੰਧਨ ਵਿਚ ਮਦਦਗਾਰ ਸਾਬਤ ਹੋਵੇਗੀ। ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਨੇ ਵਿਸ਼ੇਸ਼ ਪ੍ਰਬੰਧ ਕੀਤੇ ਹਨ।
ਰੇਲਵੇ ਕਰਮਚਾਰੀਆਂ ਦੀ ਜੈਕਟ ’ਤੇ ਹੋਵੇਗਾ ਕਿਊਆਰ ਕੋਡ
ਮਹਾਕੁੰਭ ਵਿਚ ਯਾਤਰੀਆਂ ਦੀ ਸਹੂਲਤ ਲਈ ਸਟੇਸ਼ਨਾਂ ’ਤੇ ਰੇਲਵੇ ਕਰਮਚਾਰੀਆਂ ਦੇ ਜੈਕੇਟ ’ਤੇ ਕਿਊਆਰ ਕੋਡ ਹੋਵੇਗਾ। ਇਸ ਨੂੰ ਸਕੈਨ ਕਰਦਿਆਂ ਹੀ ਅਨਰਿਜ਼ਰਵ ਟਿਕਟਿੰਗ ਸਿਸਟਮ ਮੋਬਾਈਲ ਐਪ ਡਾਊਨਲੋਡ ਹੋਵੇਗਾ। ਇਸ ਵਿਚ ਯਾਤਰੀ ਖੁਦ ਹੀ ਅਨਰਿਜ਼ਰਵ ਸ਼੍ਰੇਣੀ ਦੀ ਟਿਕਟ ਬਣਾ ਸਕਣਗੇ। ਇਸ ਲਈ ਪ੍ਰਿਆਗਰਾਜ ਜੰਕਸ਼ਨ ’ਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇਗੀ। ਡੀਆਰ ਐੱਮ ਸੰਜੇ ਸਾਹੂ ਨੇ ਦੱਸਿਆ ਕਿ ਇਹ ਸਹੂਲਤ ਲਖਨਊ ਦੇ ਸਟੇਸ਼ਨਾਂ ’ਤੇ ਵੀ ਸ਼ੁਰੂ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ।
About The Author
error: Content is protected !!