Skip to content
ਗਵਰਨਰ ਹਾਊਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਸਾਰੇ 88 ਬਿਨੈਕਾਰਾਂ ਲਈ ਵੱਧ ਤੋਂ ਵੱਧ ਉਮਰ ਸੀਮਾ 55 ਸਾਲ ਤੱਕ ਵਧਾ ਦਿੱਤੀ ਗਈ ਹੈ।
ਉੱਪਰਾਜਪਾਲ ਵੀਕੇ ਸਕਸੈਨਾ ਨੇ 1984 ਸਿਖ ਵਿਰੋਧੀ ਦੰਗਾ ਪੀੜਤਾਂ ਨੂੰ ਰੁਜ਼ਗਾਰ ਦੇਣ ਲਈ ਭਰਤੀ ਮਾਪਦੰਡਾਂ ਵਿਚ ਹੋਰ ਛੋਟ ਨੂੰ ਮਨਜ਼ੂਰੀ ਦਿੱਤੀ ਹੈ। 88 ਬਿਨੈਕਾਰਾਂ ਲਈ ਜ਼ਰੂਰੀ ਵਿਦਿਅਕ ਯੋਗਤਾਂ ਤੇ ਉਮਰ ਹੱਦ ਵਿਚ 55 ਸਾਲ ਤੱਕ ਦੀ ਪੂਰੀ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਗਈ।
ਗਵਰਨਰ ਹਾਊਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਸਾਰੇ 88 ਬਿਨੈਕਾਰਾਂ ਲਈ ਵੱਧ ਤੋਂ ਵੱਧ ਉਮਰ ਸੀਮਾ 55 ਸਾਲ ਤੱਕ ਵਧਾ ਦਿੱਤੀ ਗਈ ਹੈ। ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਕਰਮਚਾਰੀਆਂ ਦੇ ਰੂਪ ਵਿਚ ਉਨ੍ਹਾਂ ਦੀ ਨਿਯੁਕਤੀ ਲਈ ਛੋਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਾਲ 1984 ਦੇ ਸਿਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਨੌਕਰੀਆਂ ਦੇ ਪ੍ਰਬੰਧ ਸਣੇ ਮੁੜ ਵਸੇਬੇ ਪੈਕੇਜ ਨੂੰ 16 ਜਨਵਰੀ, 2006 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ।
ਅਕਤੂਬਰ 2024 ’ਚ ਸਕਸੈਨਾ ਨੇ ਵਿਸ਼ੇਸ਼ ਅਭਿਆਨ ਦੌਰਾਨ ਪ੍ਰਾਪਤ ਕੁਲ 72 ਬਿਨੈਕਾਰਾਂ ਵਿਚੋਂ ਛੁੱਟੇ ਹੋਏ 50 ਬਿਨੈਕਾਰਾਂ ਲਈ ਐੱਮਟੀਐੱਸ ਦੀਆਂ ਅਸਾਮੀਆਂ ਲਈ ਜ਼ਰੂਰੀ ਵਿਦਿਅਕ ਯੋਗਤਾ ਵਿਚ ਪੂਰਨ ਛੋਟ ਪ੍ਰਦਾਨ ਕੀਤੀ ਗਈ। ਨਿਰਦੇਸ਼ਾਂ ਦੇ ਬਾਅਦ ਮਾਲੀਆ ਵਿਭਾਗ ਨੇ 28 ਨਵੰਬਰ ਤੋਂ 30 ਨਵੰਬਰ 24 ਦੌਰਾਨ ਵਿਸ਼ੇਸ਼ ਕੈਂਪ ਲਗਾਏ ਗਏ। ਇਸ ਵਿਚ ਬਿਨੈਪੱਤਰ ਮੰਗੇ ਗਏ ਸਨ।
ਇਸ ਤੋਂ ਬਾਅਦ 199 ਬਿਨੈ ਪੱਤਰ ਆਏ, ਜਿਸ ਵਿਚ 89 ਉਮੀਦਵਾਰ ਯੋਗ ਪਾਏ ਗਏ ਪਰ ਇਹ ਸਾਰੇ ਉਮਰ ਹੱਦ ਟੱਪ ਚੁਕੇ ਸਨ ਤੇ ਜ਼ਰੂਰੀ ਵਿਦਿਅਕ ਯੋਗਤਾ ਤੋਂ ਵੀ ਖੁੰਝ ਗਏ ਸਨ। ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ, ਜਨਪ੍ਰਤੀਨਿਧੀਆਂ ਤੇ ਪੀੜਤਾਂ ਦੇ ਸਮੂਹ ਨੇ ਇਸ ਸਬੰਧ ਵਿਚ ਵਾਰ ਵਾਰ ਬਿਨੈ ਕੀਤਾ ਸੀ। ਹਾਲ ਹੀ ਵਿਚ ਐੱਲਜੀ ਨਾਲ ਮੁਲਾਕਾਤ ਕੀਤੀ ਸੀ। ਹੁਣ ਐੱਲਜੀ ਨੇ ਮਨਜ਼ੂਰੀ ਦੇ ਦਿੱਤੀ ਹੈ।
About The Author
error: Content is protected !!