ਜਿਲਾ ਜਲੰਧਰ ਦਿਹਾਤੀ ਦੇ ਥਾਣਾ ਨੂਰਮਹਿਲ ਦੀ ਪੁਲਿਸ ਵੱਲੋ ਲੁੱਟ ਦੇ ਮੁਕੱਦਮੇ ਵਿੱਚ ਭਗੌੜਾ ਦੋਸ਼ੀ ਕਾਬੂ ।

ਜਲੰਧਰ ਦਿਹਾਤੀ ਨੂਰਮਹਿਲ (ਜਸਕੀਰਤ ਰਾਜਾ)  ਡਾਕਟਰ ਅੰਕੁਰ ਗੁਪਤਾ, ਆਈ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ ਨਸ਼ਾ ਤਸਕਰਾਂ/ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਥਾਠ, ਆਈ.ਪੀ.ਐੱਸ. ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ, ਸ੍ਰੀ ਕੁਲਵਿੰਦਰ ਸਿੰਘ ਵਿਰਕ, ਉਪ-ਪੁਲਿਸ ਕਪਤਾਨ ਸਬ-ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਇੰਸਪੈਕਟਰ ਵਰਿੰਦਰਪਾਲ ਸਿੰਘ, ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਵਲੋਂ 01 ਨੌਜਵਾਨ ਜੋ ਕਿ ਲੁੱਟ ਦੇ ਮੁਕਦਮੇ ਵਿਚ ਭਗੜਾ ਸੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਕੁਲਵਿੰਦਰ ਸਿੰਘ ਵਿਰਕ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 10-04-2024 ਨੂੰ ASI ਵਰਿੰਦਰ ਮੋਹਣ ਸਮੇਤ ਪੁਲਿਸ ਪਾਰਟੀ ਦੇ ਤਾ ਇਲਾਕਾ ਥਾਣਾ ਵਿਚ ਗਸ਼ਤ ਦੇ ਸਬੰਧ ਵਿਚ ਮੌਜੂਦ ਸੀ ਤਾਂ.ਉਹਨਾ ਨੂੰ ਕਿਸੇ ਮੁਖਬਰ ਖਾਸ ਤੇ ਇਤਲਾਹ ਮਿਲੀ ਕਿ ਮ ਨੇ 187 ਮਿਤੀ 10.12.2020 /ਧ 379-B IPC ਥਾਣਾ ਨੂਰਮਹਿਲ ਵਿਚੋ ਦੇਸ਼ੀ ਅਕਾਸ਼ਦੀਪ ਸਿੰਘ ਪੁੱਤਰ ਲਹਿੰਬਰ ਸਿੰਘ ਵਾਸੀ ਪੱਤੀ ਬਾਦਲ ਕੀ ਪਿੰਡ ਬੁੰਡਾਲਾ ਜੋ ਕਿ ਉਕਤ ਮੁਕਦਮੇ ਵਿਚ ਭਗੋੜਾ ਹੈ ਪਿੰਡ ਬੁੰਡਾਲਾ ਵਿਖੇ ਮੌਜੂਦ ਹੈ ਜਿਸ ਤੇ ASI ਵਰਿੰਦਰਮੋਹਣ 119 ਵੱਲੋਂ ਸਮੇਤ ਪੁਲਿਸ ਪਾਰਟੀ ਰੇਡ ਕਰਕੇ ਉਕਤ ਦੇਸ਼ੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ। ਉਪਰੋਕਤ ਮੁਕਦਮਾ ਵਿਚ PO ਹੋਣ ਕਰਕੇ ਦੋਸ਼ੀ ਦੇ ਖਿਲਾਫ ਮੁ ਨੰ 26 ਮਿਤੀ 24.03.2024 ਅ/ਧ 174-A IPC ਥਾਣਾ ਨੂਰਮਹਿਲ ਦਰਜ ਰਜਿਸਟਰ ਹੈ ਜਿਸ ਵਿਚ ਵੀ ਇਹ ਲੋੜੀਂਦਾ ਹੈ।

error: Content is protected !!