ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 02 ਚੋਰਾ ਨੂੰ ਕਾਬੂ ਕਰਕੇ ਚੋਰੀ ਕੀਤਾ ਮੋਟਰਸਾਈਕਲ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਆਦਮਪੁਰ ਜਲੰਧਰ ਦਿਹਾਤੀ (ਜਸਕੀਰਤ ਰਾਜਾ)  ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀਮਤੀ ਜਸਰੂਪ ਕੋਰ, ਆਈ.ਪੀ.ਐਸ. ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਸ਼ਮੀਤ ਸੂਦ. ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ Insp. ਰਵਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵਲੋਂ 02 ਚੋਰਾ ਨੂੰ ਕਾਬੂ ਕਰਕੇ ਚੋਰੀ ਦਾ ਮੋਟਰਸਾਈਕਲ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਮੀਤ ਸੂਦ, ਪੀ.ਪੀ.ਐਸ, ਉਪ ਪੁਲਿਸ ਕਪਤਾਨ ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 23.02.2024 ਨੂੰ ASI ਜੰਗ ਬਹਾਦਰ ਚੌਕੀ ਇੰਚਾਰਜ ਜੰਡੂ ਸਿੰਘਾ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਜੰਡੂ ਸਿੰਘਾ ਤੇ ਆਦਮਪੁਰ ਰੋਡ ਪੁਰਾਣਾ ਸਿਵਲ ਹਸਪਤਾਲ ਪਿੰਡ ਅਰਜਨਵਾਲ ਮੌਜੂਦ ਸੀ ਕਿ ਮੁਖਬਰ ਖਾਸ ਨੇ ਹਾਜਰ ਆ ਕਿ ਇਤਲਾਹ ਦਿੱਤੀ ਕਿ ਸੇਰਵ ਉਰਫ ਸੇਬਾ ਪੁਤਰ ਰਜਦਿੰਰ ਸਿੰਘ ਵਾਸੀ ਖੁਰਦਪੁਰ ਥਾਣਾ ਆਦਮਪੁਰ ਜਲਾ ਜਲੰਧਰ ਅਤੇ ਸੰਦੀਪ ਕੁਮਾਰ ਉਰਫ ਸੋਨਾ ਪੁਤਰ ਯੋਗੇਸ਼ ਕੁਮਾਰ ਵਾਸੀ ਖੁਰਦਪੁਰ ਹਾਲ ਵਾਸੀ ਡਮੂੰਡਾ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਜੋ ਕਿ ਚੋਰੀਆ ਕਰਨ ਦੇ ਆਦੀ ਹਨ ਉਹਨਾ ਨੇ ਕੁਝ ਦਿਨ ਪਹਿਲਾ ਇੱਕ ਮੋਟਰਸਾਇਕਲ ਨੰਬਰੀ PB-07-AR-3954 ਮਾਰਕਾ ਹੀਰੇ ਸਪਲੈਡਰ ਪਲੱਸ ਹੁਸ਼ਿਆਰਪੁਰ ਤੇ ਚੋਰੀ ਕੀਤਾ ਸੀ, ਜੋ ਇਹ ਦੋਵੇ ਵਿਅਕਤੀ ਇਸ ਮੋਟਰਸਾਇਕਲ ਪਰ ਸਵਾਰ ਹੋ ਕਿ ਇਸ ਨੂੰ ਵੇਚਣ ਲਈ ਜਲੰਧਰ ਸਾਇਡ ਨੂੰ ਆ ਰਹੇ ਹਨ ਜਿਸਤੇ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਕਰਕੇ ਦੋਨਾ ਚੋਰਾ ਨੂੰ ਕਾਬੂ ਕਰਕੇ ਉਹਨਾ ਪਾਸੇ ਚੋਰੀ ਕੀਤਾ ਗਿਆ ਮੋਟਰਸਾਈਕਲ ਉਕਤ ਕਾਬੂ ਕਰਕੇ ASI ਜੰਗ ਬਹਾਦਰ ਵਲੋਂ ਮੁਕੱਦਮਾ ਨੰਬਰ 27 ਮਿਤੀ 23.02.2024 : 379,411,34 NDPS ACT ਥਾਣਾ ਆਦਮਪੁਰ ਦਰਜ ਕੀਤਾ ਗਿਆ। ਜਿਹਨਾ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਕ ਕੀਤਾ ਜਾਵੇਗਾ ਤੇ ਚੁੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।

ਬ੍ਰਾਮਦਗੀ:-   ਮੋਟਰਸਾਈਕਲਨੰ: PB07-AR-3954

error: Content is protected !!