ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਭੋਗਪੁਰ ਦੀ ਪੁਲਿਸ ਵੱਲੋ 08 ਘੰਟੇ ਵਿੱਚ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਭੋਗਪੁਰ (ਜਸਕੀਰਤ ਰਾਜਾ)    ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੇ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਜਲੰਧਰ (ਦਿਹਾਤੀ) ਅਤੇ ਸ੍ਰੀ ਵਿਜੇ ਕੰਵਰਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜਿਲਾ ਜਲੰਧਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਿਸ ਪਾਰਟੀ ਵੱਲੋ 08 ਘੰਟੇ ਵਿੱਚ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜੇ ਕੰਵਰਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਸੀਤਾ ਦੇਵੀ ਪਤਨੀ ਪਰਮਜੀਤ ਲਾਲ ਵਾਸੀ ਸਦਾਣਾ ਥਾਣਾ ਭੋਗਪੁਰ ਜਿਲਾ ਜਲੰਧਰ ਨੇ ਬਿਆਨ ਲਿਖਾਇਆ ਕਿ ਯਸ਼ ਪੁਤਰ ਪਰਵਿੰਦਰ ਜੀਤ ਸਿੰਘ ਵਾਸੀ ਰਾਮ ਗੜੀਆ ਮੁਹੱਲਾ ਆਦਮਪੁਰ ਥਾਣਾ ਆਦਮਪੁਰ ਹਾਲ ਵਾਸੀ ਕੇਅਰ ਆਫ ਨਾਨਾ ਧੰਨਾ ਰਾਮ ਪਿੰਡ ਰਾਊਵਾਲੀ ਥਾਣਾ ਮਕਸੂਦਾ ਜਿਲ੍ਹਾ ਜਲੰਧਰ ਉਸ ਦੀ ਲੜਕੀ ਸਲੋਨੀ ਨਾਲ ਫਰੈਂਡਸ਼ਿਪ ਕਰਨੀ ਚਾਹੁੰਦਾ ਸੀ ਪਰ ਉਸ ਦੀ ਲੜਕੀ ਯਸ਼ ਨੂੰ ਮਨਾ ਕਰਦੀ ਸੀ। ਜਿਸ ਕਰਕੇ ਮਿਤੀ 28.12.23 ਨੂੰ 03 PM ਵਜੇ ਮੁਦਈ ਦੀ ਲੜਕੀ ਸਲੋਨੀ ਨੂੰ ਯਸ਼ ਨੇ ਦੁਕਾਨ ਪਰ ਸਮਾਨ ਲੈਣ ਜਾਦੀ ਨੂੰ ਰੋਕ ਕੇ ਆਪਣੇ ਨਾਲ ਧਾਰਮਿਕ ਸਥਾਨ ਜੋ ਪਿੰਡ ਦੇ ਬਾਹਰ ਖੇਤਾ ਵਿਚ ਲੈ ਗਿਆ। ਜਿਥੇ ਯਸ਼ ਨੇ ਮੁਦਈ ਦੀ ਲੜਕੀ ਸਲੋਨੀ ਨੂੰ ਕਿਸੇ ਤੇਜਧਾਰ ਹਥਿਆਰ ਨਾਲ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਿਸ ਤੇ ਬਲਜੀਤ ਸਿੰਘ ਹੁੰਦਲ ਇੰਸਪੈਕਟਰ/ਮੁੱਖ ਅਫਸਰ ਥਾਣਾ ਭੋਗਪੁਰ ਵੱਲੋ ਮੁਕੱਦਮਾ ਨੰਬਰ 155 ਮਿਤੀ 28.12.23 ਅ/ਧ 302 ਭ:ਦ ਥਾਣਾ ਭੋਗਪੁਰ ਦਰਜ ਰਜਿਸਟਰ ਕਰਕੇ ਸਮੇਤ ਪੁਲਿਸ ਪਾਰਟੀ ਦੇ ਮੋਕਾ ਤੇ ਪਹੁੰਚ ਕੇ ਤਫਤੀਸ਼ ਕੀਤੀ ਅਤੇ ਦੋਸ਼ੀ ਯਸ਼ ਪੁਤਰ ਪਰਵਿੰਦਰ ਜੀਤ ਸਿੰਘ ਵਾਸੀ ਰਾਮ ਗੜੀਆ ਮੁਹੱਲਾ ਆਦਮਪੁਰ ਥਾਣਾ ਆਦਮਪੁਰ ਹਾਲ ਵਾਸੀ ਕੇਅਰ ਆਫ ਨਾਨਾ ਧੰਨਾ ਰਾਮ ਪਿੰਡ ਰਾਉਵਾਲੀ ਥਾਣਾ ਮਕਸੂਦਾ ਜਿਲਾ ਜਲੰਧਰ ਨੂੰ ਅੱਜ ਮਿਤੀ 29.12.23 ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋ ਕਤਲ ਸਮੇ ਵਰਤਿਆ ਦਾਤਰ ਅਤੇ ਉਸ ਦੀ ਕਿੱਟ ਬੈਗ ਅਤੇ ਖੂਨ ਨਾਲ ਲਿਬੜੀ ਹੋਈ ਉਸ ਦੀ ਜੈਕਟ ਬ੍ਰਾਮਦ ਕੀਤੀ। ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ है।

error: Content is protected !!