ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਚੌਰੀ ਦੀਆ ਵਾਰਦਾਤਾ ਕਰਨ ਵਾਲੇ 01 ਵਿਅਕਤੀ ਨੂੰ 02 ਸਿਲੰਡਰ ਅਤੇ 01 ਐਲ.ਈ.ਡੀ. ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਬਿਲਗਾ (ਜਸਕੀਰਤ ਰਾਜਾ)   ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਚੋਰੀ ਦੀਆ ਵਾਰਦਾਤਾ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ, ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ, ਉੱਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਦੀ ਅਗਵਾਹੀ ਹੇਠ ਇਸਪੈਕਟਰ ਅਮਨ ਸੈਣੀ, ਮੁੱਖ ਅਫਸਰ ਥਾਣਾ ਦੀ ਪੁਲਿਸ ਵੱਲੋਂ ਚੌਰੀ ਦੀਆ ਵਾਰਦਾਤਾ ਕਰਨ ਵਾਲੇ 01 ਵਿਅਕਤੀ ਨੂੰ 02 ਸਿਲੰਡਰ ਅਤੇ 01 ਐਲ.ਈ.ਡੀ. ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ. ਉਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 22-12-2023 ਨੂੰ ਇਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ASI ਨਛੱਤਰ ਸਿੰਘ ਸਮੇਤ ਪੁਲਿਸ ਪਾਰਟੀ ਬ੍ਰਾਏ ਕਰਨੇ ਗਸ਼ਤ ਥਾਂ ਤਲਾਸ਼ ਭੈੜੇ ਅਤੇ ਸ਼ੱਕੀ ਪੁਰਸ਼ਾ ਸਬੰਧੀ ਬੱਸ ਅੱਡਾ ਖੋਖੋਵਾਲ ਮੌਜੂਦ ਸੀ ਕਿ ਸ੍ਰੀ ਸੋਮ ਲਾਲ ਪੁੱਤਰ ਮਹਿੰਗਾ ਰਾਮ ਵਾਸੀ ਪਿੰਡ ਭੋਡੇ ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਹੋਇਆ ਕਿ ਮਿਤੀ 26-12-2023 ਨੂੰ ਵਕਤ ਕੀਬ 08:45 PM ਦਾ ਹੋਵੇਗਾ ਕਿ ਉਹ ਆਪਣੇ ਘਰ ਕਮਰੇ ਵਿੱਚ ਅਰਾਮ ਕਰ ਰਿਹਾ ਸੀ ਤਾਂ ਅਚਾਨਕ ਖੜਕੇ ਦੀ ਆਵਾਜ ਆਈ ਤਾਂ ਮੈਂ ਬਾਹਰ ਨਿਕਲ ਕੇ ਦੇਖਿਆ ਤਾਂ ਉਸਦਾ ਭਤੀਜਾ ਵਿਜੇ ਕੁਮਾਰ ਪੁੱਤਰ ਲੇਟ ਰਾਮ ਪਾਲ ਅਤੇ ਚੰਨਣ ਸਿੰਘ ਉਰਫ ਚੰਨੀ ਪੁੱਤਰ ਸਿੰਗਾਰਾ ਸਿੰਘ ਵਾਸੀਆਨ ਤੋਡੇ ਥਾਣਾ ਬਿਲਗਾ ਜਿਲ੍ਹਾ ਜਲੰਧਰ ਰਸੋਈ ਵਿੱਚ ਲੱਗਾ ਸਿਲੰਡਰ ਚੁੱਕ ਕੇ ਪਿਛਲੇ ਦਰਵਾਜੇ ਰਾਹੀ ਨਿਕਲ ਗਏ। ਜਿਸਤੇ ਦੋਸ਼ੀ ਵਿਜੈ ਕੁਮਾਰ ਅਤੇ ਚੰਨਣ ਸਿੰਘ ਉਰਫ ਚੰਨੀ ਉਕਤ ਦੇ ਖਿਲਾਫ ਮੁੱਕਦਮਾ ਨੰਬਰ 130 ਮਿਤੀ 28-12-2023 ਅ/ਧ 457,380 ਭ.ਦ. ਥਾਣਾ ਬਿਲਗਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ASI ਨਛੱਤਰ ਸਿੰਘ ਸਮੇਤ ਪੁਲਿਸ ਪਾਰਟੀ ਦੋਸ਼ੀ ਵਿਜੇ ਕੁਮਾਰ ਪੁੱਤਰ ਲੇਟ ਰਾਮ ਪਾਲ ਵਾਸੀ ਪਿੰਡ ਭੇਡੋ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀ ਵਿਜੈ ਕੁਮਾਰ ਉਕਤ ਪਾਸੇ ਚੋਰੀ ਸੁਦਾ 02 ਗੈਸ ਸਿਲੰਡਰ ਅਤੇ 01 ਟੀ.ਵੀ. ਐੱਲ.ਆਈ.ਡੀ. ਬ੍ਰਾਮਦ ਕੀਤੀ ਗਈ। ਦੋਸ਼ੀ ਵਿਜੈ ਕੁਮਾਰ ਉਕਤ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਦੋਸ਼ੀ ਦਾ ਵੇਰਵਾ:-

ਵਿਜੈ ਕੁਮਾਰ ਪੁੱਤਰ ਲੇਟ ਰਾਮ ਪਾਲ ਵਾਸੀ ਪਿੰਡ ਭੇਡੇ ਥਾਣਾ ਬਿਲਗਾ ਜਿਲ੍ਹਾ ਜਲੰਧਰ

ਬ੍ਰਾਮਦਗੀ:-

1. ਗੈਸ ਸਿਲੰਦਰ 02

2. ਟੀ. ਵੀ ਐਲ. ਆਈ ਡੀ. = 01

error: Content is protected !!