ਜਿਲਾ ਜਲੰਧਰ ਦਿਹਾਤੀ ਦੇ ਥਾਣਾ ਭੋਗਪੁਰ ਦੀ ਪੁਲਿਸ ਵਲੋ ਸ਼ੱਕੀ ਹਾਲਤ ਵਿੱਚ ਮਿਲਿਆ ਮੋਟਰਸਾਈਕਲ ਮਾਲਕ ਦੇ ਹਵਾਲੇ ਕੀਤਾ ਗਿਆ।

ਜਲੰਧਰ ਦਿਹਾਤੀ ਭੋਗਪੁਰ (ਜਸਕੀਰਤ ਰਾਜਾ)   ਮਿਤੀ 27.12.23 ਨੂੰ ਏ.ਐਸ.ਆਈ ਰਾਮ ਕਿਸ਼ਨ ਗਸ਼ਤ ਦੇ ਸਬੰਧ ਵਿੱਚ ਦਾਣਾ ਮੰਡੀ ਭੋਗਪੁਰ ਵਾਲੀ ਸਾਈਡ ਮੌਜੂਦ ਸੀ ਕਿ ਇੱਕ ਮੋਟਰਸਾਈਕਲ ਨੰਬਰੀ PB-08-BY-6889 ਮਾਰਕਾ ਡਿਸਕਵਰ ਰੰਗ ਨੀਲਾ ਮਿਲਿਆ। ਜਿਸ ਦੇ ਮਾਲਕ ਬਾਰੇ ਆਲੇ ਦੁਆਲੇ ਪਤਾ ਕੀਤਾ ਗਿਆ ਪਰ ਕੋਈ ਨਾ ਮਿਲਿਆ। ਜੋ ਉਕਤ ਮੋਟਰਸਾਈਕਲ ਨੂੰ ਥਾਣਾ ਲਿਆ ਕੇ ਥਾਣਾ ਭੋਗਪੁਰ ਦੇ ਟੈਕਨੀਕਲ ਸਟਾਫ ਦੀ ਮਦਦ ਨਾਲ ਇਸ ਦੇ ਮਾਲਿਕ ਬਾਰੇ ਪਤਾ ਕੀਤਾ ਜੇ ਰਾਜਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਇੱਟਾਬਧੀ ਥਾਣਾ ਭੋਗਪੁਰ ਪਤਾ ਲੱਗਾ। ਪਿੰਡ ਇਂਟਾਬਧੀ ਦੇ ਸਰਪੰਚ ਰਾਹੀਂ ਰਾਬਤਾ ਕਰਕੇ ਇੰਸਪੈਕਟਰ ਬਲਜੀਤ ਸਿੰਘ ਐਸ.ਐਚ.ੳ ਥਾਣਾ ਭੋਗਪੁਰ, ਏ.ਐਸ.ਆਈ ਮਨੋਹਰ ਲਾਲ ਮੁਖ ਮੁਣਸ਼ੀ ਏ.ਐਸ.ਆਈ ਰਾਮ ਕਿਸ਼ਨ ਥਾਣਾ ਭੋਗਪੁਰ ਅਤੇ ਸੀਨੀਅਰ ਸਿਪਾਹੀ ਤਰਨਪ੍ਰੀਤ ਸਿੰਘ ਵਲੋ ਉਸ ਦਾ ਮੋਟਰਸਾਈਕਲ ਹਵਾਲੇ ਕੀਤਾ ਗਿਆ। ਜਿਸ ਵਲੋ ਪੁਲਿਸ ਕਰਮਚਾਰੀਆ ਦੀ ਸ਼ਲਾਘਾ ਕਰਦਿਆ ਹੋਇਆ ਪੁਲਿਸ ਮਹਿਕਮੇ ਦਾ ਅਤੇ ਸੀਨੀਅਰ ਅਫਸਰਾ ਦਾ ਧੰਨਵਾਦ ਕੀਤਾ ਗਿਆ।

error: Content is protected !!