ਕੈਬਨਟ ਮੰਤਰੀ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਸਾਬ ਜੀ ਨਾਲ ਗੁੱਸਾ ਗਿਲਾ ਹੋਇਆ ਦੂਰ ਕਰਮਜੀਤ ਸਿੰਘ ਕਤਰ।

ਸੰਗਰੂਰ( ਜੋਗਿੰਦਰ ਕੈਂਥ ਲਹਿਰੀ /ਬਲਵਿੰਦਰ ਬਾਲੀ) –  ਮੁਲਾਕਾਤ ਦੌਰਾਨ ਕਰਮਜੀਤ ਸਿੰਘ ਕਦਰ ਨੇ ਦੱਸਿਆ ਕਿ ਸਮਾਣਾ ਨੇੜੇ ਪਿੰਡ ਕਾਹਨਗੜ੍ਹ ਭੂਤਨਾ ਦੇ ਬਹੁਤ ਕੰਮ ਹੋਣ ਵਾਲੇ ਬਾਕੀ ਹਨ । ਜ਼ੋ ਲਿਸਟ ਮੰਤਰੀ ਸਾਬ ਜੀ ਨੂੰ ਦਿੱਤੀ ਗਈ । ਜਿਵੇਂ ਛੱਪੜ ,ਦਾ ਕੰਮ ਗਲੀਆਂ ਪੱਕੀਆਂ, ਦਾ ਕੰਮ ਨਾਲਾ ਬਣਾਉਣ ਦਾ ਕੰਮ ਸਕੂਲ ਦਾ ਕਮਰਾ ਪਵਾਉਣ ਸਬੰਧੀ, ਤੇ ਹੋਰ ਬਹੁਤ ਕਾਰਜ ਬਾਕੀ ਹਨ । ਮੰਤਰੀ ਸਾਬ ਜੀ ਨੇ ਲਿਸਟ ਪੜਨ ਤੋਂ ਬਾਅਦ
ਭਰੋਸਾ ਦਿੱਤਾ ਜਲਦ ਤੋਂ ਜਲਦ ਪਿੰਡ ਕਾਹਨਗੜ੍ਹ ਭੂਤਨਾ ਦੇ ਸਾਰੇ ਕੰਮ ਸ਼ੁਰੂ ਕਰਵਾਏ ਜਾਣਗੇ। ਕਰਮਜੀਤ ਸਿੰਘ ਕਤਰ ਨੇ ਕਿਹਾ ਮੇਰੇ ਪਿੰਡ ਕਾਹਨਗੜ੍ਹ ਭੂਤਨਾਂ ਨੇ ਬਹੁਤ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਜਤਾਇਆ ਹੈ ।
ਮੈਂ ਚਾਹੁੰਦਾ ਹਾਂ ਮੇਰੇ ਪਿੰਡ ਦੇ ਜ਼ੋ ਕੰਮ ਹੋਣ ਵਾਲੇ ਹਨ ਉਹ ਜਲਦ ਤੋਂ ਜਲਦ ਸ਼ੁਰੂ ਹੋਣ ।ਅਤੇ ਕਰਮਜੀਤ ਸਿੰਘ ਕਤਰ ਕਾਹਨਗੜ੍ਹ ਭੂਤਨਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਜਿਹੜੀ ਕਈ ਮਹੀਨਿਆਂ ਤੋਂ ਪਾਰਟੀ ਨਾਲ ਦੂਰੀਆਂ ਚੱਲ ਰਹੀ ਸੀ ਉਹ ਵੀ ਪਿਆਰ ਦਾ ਹੱਥ ਵਧਾ ਕੇ ਉਸ ਨੂੰ ਵੀ ਦੂਰ ਕੀਤਾ ਗਿਆ ਹੈ । ਮੰਤਰੀ ਸਾਬ ਜੀ ਨੇ ਵੀ ਕਿਹਾ ਮੇਰੀ ਕਿਸੇ ਨਾਲ ਵੀ ਕੋਈ ਵੀ ਨਰਾਜ਼ਗੀ ਨਹੀਂ ਹੈ ।
ਮੈਂ ਸਭ ਦਾ ਸਤਿਕਾਰ ਕਰਦਾ ਹਾਂ ਜਿੰਮੇਵਾਰੀ ਵੱਡੀ ਹੋਣ ਕਰਕੇ ਕਈ ਵਾਰ ਨਹੀਂ ਮਿਲਿਆ ਜਾ ਸਕਦਾ ਪੂਰਾ ਪੰਜਾਬ ਦੇਖਣਾ ਪੈਂਦਾ ਹੈ । ਕਰਮਜੀਤ ਕਤਰ ਨੇ ਪੱਤਰਕਾਰਾਂ ਨੂੰ ਕਿਹਾ ਮੇਰੇ ਲਈ ਪਹਿਲਾਂ ਮੇਰਾ ਲਈ ਮੇਰਾ ਪਿੰਡ ਹੈ ।
ਮੇਰੇ ਪਿੰਡ ਦਾ ਭਲਾ ਹੋਣਾ ਚਾਹੀਦਾ ਹੈ।

error: Content is protected !!