ਫ਼ਤਹਿਗੜ੍ਹ ਸਾਹਿਬ” ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, ਟਰੈਕਟਰ ਟਰਾਲੀ ਤੇ ਪਲਟਿਆ ਟੈਂਕਰ।

ਬਾਰਨ/ਪਟਿਆਲਾ (ਬਲਵਿੰਦਰ ਬਾਲੀ)   –   ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਟਿਆਲਾ ’ਚ ਧੁੰਦ ਕਾਰਨ ਕਈ ਸਡ਼ਕੀ ਹਾਦਸੇ ਵਾਪਰੇ। ਦੇਰ ਰਾਤ ਸਰਹਿੰਦ ਪਟਿਆਲਾ ਰੋਡ ਪਿੰਡ ਬਾਰਨ ਨੇਡ਼ੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ’ਤੇ ਟਰੱਕ ਪਲਟ ਗਿਆ ਜਿਸ ਕਾਰਨ ਟਰੈਕਟਰ-ਟਰਾਲੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਹ ਹਾਦਸਾ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਚੰਗੀ ਗੱਲ ਇਹ ਰਹੀ ਕਿ ਟਰੈਕਟਰ-ਟਰਾਲੀ ’ਤੇ ਸਵਾਰ ਲੋਕਾਂ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਅਤੇ ਬਚਾਅ ਹੋ ਗਿਆ। ਹਾਦਸੇ ਵਾਲੀ ਥਾਂ ’ਤੇ ਤੁਰੰਤ ਪੁਲਸ ਪਾਰਟੀ ਪਹੁੰਚ ਗਈ।

error: Content is protected !!