ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਅਲਟੋ ਕਾਰ ਖੋਹ ਦੀ ਵਾਰਦਾਤ ਨੂੰ ਹੱਲ ਕਰਦੇ ਹੋਏ 16 ਘੰਟਿਆ ਅੰਦਰ ਅਲਟੋ ਕਾਰ, ਖੋਹ ਕੀਤਾ ਮੋਬਾਇਲ, ਨਕਦੀ ਸਮੇਤ 01 ਮੁਲਜਮ ਕਾਬੂ ਕਰਕੇ ਹਾਸਲ ਕੀਤੀ ਵੱਡੀ ਸਫਲਤਾ।

ਜਲੰਧਰ ਦਿਹਾਤੀ ਫਿਲੌਰ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾ ਅਤੇ ਨਸ਼ਾ ਤਸਕਰਾਂ ਅਤੇ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ, ਅਤੇ ਸ੍ਰੀ ਸਿਮਰਨਜੀਤ ਸਿੰਘ ਲੰਗ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਨੀਰਜ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਅਲਟੇ ਕਾਰ ਖੋਹ ਦੀ ਵਾਰਦਾਤ ਨੂੰ ਹੱਲ ਕਰਦੇ ਹੋਏ 16 ਘੰਟਿਆ ਅੰਦਰ ਅਲਟੋ ਕਾਰ, ਖੋਹ ਕੀਤਾ ਮੋਬਾਇਲ, ਨਕਦੀ ਸਮੇਤ 01 ਮੁਲਜਮ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਿਮਰਨਜੀਤ ਸਿੰਘ ਲੰਗ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਜਸਪਿੰਦਰ ਸਿੰਘ ਪੁੱਤਰ ਸ੍ਰੀ ਹਰੀ ਸਿੰਘ ਵਾਸੀ ਪਿੰਡ ਬਹਾਦਰਪੁਰ ਥਾਣਾ ਔੜ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਪੁਲਿਸ ਆਪਣਾ ਬਿਆਨ ਦਰਜ ਕਰਵਾਇਆ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਲੈਣ ਲਈ ਆਪਣੀ ਅਲਟੋ ਕਾਰ ਵਿੱਚ ਸਵਾਰ ਹੋ ਕੇ ਫਿਲੋਰ ਆਇਆ ਸੀ ਅਤੇ ਫਿਲੌਰ ਵੇਰਕਾ ਮਿਲਕ ਬਾਰੇ ਲਾਗਿਓ ਤਿੰਨ ਨਾ ਮਾਲੂਮ ਨੌਜਵਾਨਾ ਨੇ ਉਸ ਪਾਸੋਂ ਡਰਾ ਧਮਕਾ ਕੇ ਅਲਟੋ ਕਾਰ ਅਤੇ 3000/- ਰੁਪਏ ਅਤੇ ਮੋਬਾਇਲ ਫੋਨ ਖੋਹ ਕਰ ਲਏ ਸੀ ਜਿਸ ਤੇ ਮੁਕੱਦਮਾ ਨੰਬਰ 340 ਮਿਤੀ 26.12.2023 ਜੁਰਮ 379 ਬੀ ਭ:ਦ: ਥਾਣਾ ਫਿਲੋਰ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਮੇਰੇ ਵੱਲੋਂ ਮੁੱਖ ਅਫਸਰ ਥਾਣਾ ਫਿਲੋਰ ਨੂੰ ਦਿਸ਼ਾ ਨਿਰਦੇਸ਼ ਦੇ ਕੇ ਲੁੱਟ ਖੋਹ ਦੀਆ ਵਾਰਦਾਤਾ ਕਰਨ ਵਾਲੇ ਮਾੜੇ ਅਨਸਰਾ ਖਿਲਾਫ ਕਾਰਵਾਈ ਕਰਨ ਲਈ ਹਦਾਇਤ ਕੀਤੀ ਗਈ ਸੀ ਜਿਸ ਤੇ ਥਾਣਾ ਫਿਲੌਰ ਦੇ ਇੰਸਪੈਕਟਰ ਨੀਰਜ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਦੇ ਏ.ਐਸ.ਆਈ ਸੁਭਾਸ਼ ਚੰਦਰ ਥਾਣਾ ਫਿਲੌਰ ਵੱਲੋਂ ਖੋਹ ਕਰਨ ਵਾਲੇ ਵਿਅਕਤੀ ਅਰਸ਼ਦੀਪ ਉਰਫ ਅਰਸ਼ ਪੁੱਤਰ ਬਿੱਲਾ ਪੁੱਤਰ ਬਹਾਦਰ ਵਾਸੀ ਪਿੰਡ ਉਦੋਵਾਲ ਹਾਲ ਵਾਸੀ ਮੁਹੱਲਾ ਰਵਿਦਾਸਪੁਰਾ ਅਕਲਪੁਰ ਰੋਡ ਫਿਲੋਰ ਥਾਣਾ ਫਿਲੌਰ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜੋ ਇਸਦੇ ਕਬਜਾ ਵਿੱਚੋਂ ਇੱਕ ਅਲਟੋ ਕਾਰ, 700/- ਰੁਪਏ ਖੋਹ ਕੀਤੀ ਰਕਮ ਅਤੇ ਖੋਹ ਕੀਤਾ ਮੋਬਾਇਲ ਫੋਨ ਬਰਾਮਦ ਕੀਤਾ। ਮੁਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ੇ ਕਰਨ ਅਤੇ ਚੋਰੀਆ ਕਰਨ ਦਾ ਆਦੀ ਮੁਜਰਿਮ ਹੈ ਇਸਦੇ ਖਿਲਾਫ ਵੱਖ ਵੱਖ ਥਾਣਿਆ ਵਿੱਚ ਪਹਿਲਾਂ ਵੀ 12 ਮੁਕੰਦਮੇ ਦਰਜ ਰਜਿਸ਼ਟਰ ਹਨ। ਜੋ ਇਹ ਨਸ਼ੇ ਦੀ ਪੂਰਤੀ ਲਈ ਇਹ ਲੁੱਟ ਖੋਹ, ਚੋਰੀ ਦੀਆ ਵਾਰਦਾਤਾਂ ਕਰਦਾ ਸੀ ਜੋ ਇਸਦੇ 02 ਹੋਰ ਸਾਥੀ ਸੁਸ਼ੀਲ ਵਾਸੀ ਗੁਰਾਇਆ ਅਤੇ ਪ੍ਰੀਤੂ ਉਰਫ ਲੱਭੂ ਪੁੱਤਰ ਜੱਸਾ ਵਾਸੀ ਗਦਰਾ ਥਾਣਾ ਬਿਲਗਾ ਜਿਲ੍ਹਾ ਜਲੰਧਰ ਨਾਲ ਰਲ੍ਹ ਕੇ ਇਹ ਵਾਰਦਾਤਾਂ ਕਰਦਾ ਸੀ ਜੋ ਇਹਨਾਂ ਨੇ ਸ਼ਹਿਰ ਫਿਲੌਰ, ਸ਼ਹਿਰ ਗੁਰਾਇਆ ਅਤੇ ਬਿਲਗਾ ਥਾਣਾ ਦੇ ਏਰੀਆ ਵਿੱਚ ਅਨੇਕਾ ਖੋਹ ਦੀਆ ਵਾਰਦਾਤਾਂ ਕੀਤੀਆ ਹਨ। ਜੋ ਇਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇ। ਜੋ ਦੋਸ਼ੀ ਅਰਸ਼ਦੀਪ ਉਰਫ ਅਰਸ਼ ਪੁੱਤਰ ਬਿੱਲਾ ਪੁੱਤਰ ਬਹਾਦਰ ਵਾਸੀ ਪਿੰਡ ਉਦੋਵਾਲ ਹਾਲ ਵਾਸੀ ਮੁਹੱਲਾ ਰਵਿਦਾਸਪੁਰਾ ਅਕਲਪੁਰ ਰੋਡ ਫਿਲੌਰ ਥਾਣਾ ਫਿਲੌਰ ਜਿਲ੍ਹਾ ਜਲੰਧਰ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਵੀ ਵਾਰਦਾਤਾਂ ਹੋਣ ਦੀ ਸੰਭਾਵਨਾ ਹੈ।

ਬਰਾਮਦਗੀ

01 ਕਾਰ ਅਲਟੋ PB-32-G-1106 ਰੰਗ ਚਿੱਟਾ

700 ਰੁਪਏ ਭਾਰਤੀ ਕਰੰਸੀ

01 ਮੋਬਾਇਲ ਫੋਨ

01 ਦਾਤਰ ਲੋਹਾ

ਅਰਸ਼ਦੀਪ ਉਰਫ ਅਰਸ਼ ਪੁੱਤਰ ਬਿੱਲਾ ਪੁੱਤਰ ਬਹਾਦਰ ਵਾਸੀ ਪਿੰਡ ਉਦੋਵਾਲ ਹਾਲ ਵਾਸੀ ਮੁਹੱਲਾ ਰਵਿਦਾਸਪੁਰਾ ਅਕਲਪੁਰ ਰੋਡ ਫਿਲੋਰ ਥਾਣਾ ਫਿਲੋਰ ਜਿਲ੍ਹਾ ਜਲੰਧਰ ਦੇ ਖਿਲਾਫ ਪਹਿਲਾਂ ਦਰਜ ਕੇਸਾਂ ਦਾ ਵੇਰਵਾ

1.ਭਾ: 165 ਭਾ: 14.12.2017 ਬੀ/ਪੀ 457,380 ਡਾ: ਘਟਾ ਸੁਪੀਭਤਾ।

2.ਮੁ:ਨੰ: 02 ਮਿਤੀ 08.01.2018 ਅ/ਧ 457,380 ਭ:ਦ: ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ।

3.ਭੂ: 21 ਭਿੱਡੀ 29.01.2018 /ਪੰ: 457,380 : ਸ: ਭੈਲ ਤਡਿਤ ਪ੍ਰਤਿਭਾਉ।

4.Bhd: 24 Bdhi 01.02.18 A/P 399,402 ਡਾ: ਘਟਾ ਸਭਾ ਲੁਧਿਆਣਾ।

5.Bh: 14 Bhd 20.02.2018 B/P 457,380 Dh: ਘਾਟਾ ਮਾਰਟ ਨਲਪਤ।

6.ਮੁ:ਨੰ: 107 ਮਿਤੀ 22.06.2020 ਅ/ਧ 457,380 ਭ:ਦ: ਥਾਣਾ ਸਮਰਾਲਾ ਲੁਧਿਆਣਾ।

7.Bhd: 28 Bhd 17.03.2021 B/P 379-V, 427 ਡਾ: ਘਟਾ ਮਰਤ ਵਧੂਵਬਾਲਾ।

8.Bh: 65 Bdhi 18.03.2021 B/P 379-V ਡਾ: ਘਟਾ ਦਿਲੇਵ।

9. ਭੁਹਾਈ: 162 ਬੱਧੀ 20.06.2021 M/P 379-C,411 DHA: ਘਾਟਾ ਡਾਇਲਟ।

10.ਭੂ: 163 ਵੀ 20.06.2021 AM/P 22-V ਭੋਤ। ਡੀ. ਸੀ. ਪ੍ਰੇਮ ਭਵੇਤ ਘਟਾ ਦੀਲੇਵ ॥

11.ਮੁ:ਨੰ: 18 ਮਿਤੀ 28.01.23 ਅ/ਧ 307,457,380 ਭ:ਦ 25 ਅਸਲਾ ਐਕਟਥਾਣਾ ਸ਼ਾਹਕੋਟ।

12.BHU: 208 BHD 12.10.2017 ਸ਼/ਪ 457,380 ਡਾਇਰ: ਘਾਟਾ ਸਭਲਪੁਰ, ਸੁਪੀਭਾਟਾ।

error: Content is protected !!