ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਵੱਲੋਂ ਦਾਤਰ ਦੀ ਨੋਕ ਤੇ ਲੁੱਟਾ ਖੋਹਾ ਕਰਨ ਵਾਲੇ 02 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਲਾਂਬੜਾ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਤੋੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਲੁਟੇਰਿਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸ਼੍ਰੀ ਬਲਵੀਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋਂ ਦਾਤਰ ਦੀ ਨੋਕ ਤੇ ਲੁੱਟਾ ਖੋਹਾ ਕਰਨ ਵਾਲੇ 02 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਬਲਬੀਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ ਏ.ਐਸ.ਆਈ. ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਰਾਮਪੁਰ ਲੱਲੀਆ ਮੋੜ ਨਾਕਾ ਬੰਦੀ ਸੰਬੰਧੀ ਮੌਜੂਦ ਸੀ।ਜਿਥੇ ਸੁਭਮ ਸਿੰਘ ਪੁੱਤਰ ਜਗਦੀਸ਼ ਨਰਾਇਣ ਸਿੰਘ ਵਾਸੀ ਹੀਰਾਪੁਰ ਹਾਥੀ ਬਜਾਰ ਥਾਣਾ ਜਨਸਾ, ਜਿਲਾ ਵਾਰਾਣਸੀ, ਸਟੇਟ ਉੱਤਰ ਪ੍ਰਦੇਸ਼ ਹਾਲ ਵਾਸੀ ਕਮਰਾ ਨੰਬਰ 11 ਮੋਹਨ ਪੀ ਜੀ ਚਿੱਟੀ ਰੋਡ ਲਾਂਬੜਾ ਨੇ ਹਾਜਰ ਆ ਕੇ ਬਿਆਨ ਲਿਖਾਇਆ ਕਿ ਉਹ ਮਿਤੀ 7.11.23 ਨੂੰ ਉਹ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਲਾਂਬੜਾ ਤੋ ਪਿੰਡ ਕਲਿਆਣਪੁਰ ਤੋਂ ਹੁੰਦੇ ਹੋਏ ਪਿੰਡ ਬਾਜੜਾ ਨੂੰ ਜਿਮੀਦਾਰਾਂ ਨੂੰ ਮਿਲਣ ਲਈ ਜਾ ਰਿਹਾ ਸੀ ਤਾ ਉਹ ਨਹਿਰ ਸੂਆ ਰਸਤਾ ਪਿੰਡ ਬਾਜੜਾ ਤੋ ਥੋੜਾ ਪਿਛੇ ਸੀ ਤਾ ਸਾਹਮਣੇ ਤੋਂ ਇੱਕ ਮੋਟਰਸਾਈਕ ਪਰ 02 ਮੰਨੇ ਨੌਜਵਾਨ ਆਏ ਜਿੰਨਾ ਨੇ ਉਸਨੂੰ ਦਾਤਰ ਦਿਖਾ ਕੇ ਜਬਰਦਸਤੀ ਉਸਦਾ ਮੋਟਰਸਾਈਕਲ ਰੋਕ ਕੇ ਉਸ ਪਾਸੇ ਇੱਕ ਬੈਗ ਖੋਹ ਲਿਆ ਜਿਸ ਵਿਚ ਉਸਦੇ ਡਾਕੂਮੈਂਟਸ ਅਤੇ 4500/-ਰੁਪਏ ਤੇ ਉਸਦੇ ਹੱਥ ਵਿਚ ਫੜਿਆ ਰੇਡਮੀ 7-PRO ਰੰਗ ਨੀਲਾ ਜਿਸ ਵਿਚ ਸਿਮ ਨੰਬਰ 81156-59271 ਸੀ ਖੋਹ ਕੇ ਲੈ ਗਏ।ਜਿਸ ਤੇ ਮੁਕੱਦਮਾ ਨੰ.98 ਮਿਤੀ 08-11-2023 ਅ/ਧ 379 ਬੀ,341,506,34 ਭ/ਦ ਥਾਣਾ ਲਾਂਬੜਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਏ.ਐਸ.ਆਈ. ਨਰਿੰਦਰ ਸਿੰਘ ਨੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਂਦੀ। ਦੌਰਾਨੇ ਤਫਤੀਸ਼ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਪਲਵਿੰਦਰ ਸਿੰਘ ਵਾਸੀ ਲੱਲੀਆ ਕੱਲਾ ਥਾਣਾ ਲਾਂਬੜਾ ਜਿਲ੍ਹਾ ਜਲੰਧਰ ਅਤੇ ਕਰਨਦੀਪ ਸਿੰਘ ਉਰਫ ਕਰਨ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਚੁਗਾਵਾ ਥਾਣਾ ਲਾਂਬੜਾ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 01 ਮੋਟਰਸਾਈਕਲ ਮਾਰਕਾ ਹਾਂਡਾ ਸ਼ਾਇਨ ਬਿੰਨਾ ਨੰਬਰੀ, 01 ਦਾਤਰ ਅਤੇ 08 ਮੋਬਾਇਲ ਫੋਨ ਵੱਖ ਵੱਖ ਕੰਪਨੀਆ ਦੇ ਬ੍ਰਾਮਦ ਕੀਤੇ। ਦੋਸ਼ੀਆਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:-

1. 01 ਮੋਟਰਸਾਈਕਲ ਮਾਰਕਾ ਹਾਂਡਾ ਸ਼ਾਇਨ ਬਿਨਾ ਨੰਬਰੀ

2. 01 ਦਾਤਰ

3. 08 ਮੋਬਾਇਲ ਫੋਨ ਵੱਖ ਵੱਖ ਕੰਪਨੀਆ

error: Content is protected !!