ਜਿਲਾ ਜਲੰਧਰ ਦਿਹਾਤੀ ਦੇ ਥਾਣਾ ਨੂਰਮਹਿਲ ਦੀ ਪੁਲਿਸ ਵੱਲੋਂ ਮੋਰਨੀ ਵਾਲਾ ਤਲਾਬ ਮੰਦਰ ਨੂਰਮਹਿਲ ਵਿੱਚ ਚੋਰੀ ਮਿੱਟੀ ਪੁੱਟ ਕੇ ਨਜਾਇਜ ਢੰਗ ਨਾਲ ਮਾਇਨਿੰਗ ਕਰਨ ਵਾਲੇ ਇੱਕ ਦੇਸ਼ੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਨੂਰਮਹਿਲ (ਜਸਕੀਰਤ ਰਾਜਾ)
ਸ਼੍ਰੀ ਸੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਸ਼੍ਰੀ ਮਨਪ੍ਰੀਤ ਸਿੰਘ ਢਿੱਲ ਪੀ.ਪੀ.ਐਸ. ਪੁਲਿਸ ਕਪਤਾਨ, (ਤਫਤੀਸ਼ ਅਤੇ ਸ੍ਰੀ ਸੁਖਪਾਲ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਨਕੋਦਰ ਜਲੰਧਰ ਦਿਹਾਤੀ . ਇਸ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਪਾਰਟੀ ASI ਅਮਰੀਕ ਲਾਲ ਵੇਲੇ ਮੋਰਨੀ ਵਾਲਾ ਤਲਾਬ ਮੰਦਰ ਨੂਰਮਹਿਲ ਵਿੱਚੋਂ ਚੋਰੀ ਮਿੱਟੀ ਪੁੱਟ ਕੇ ਨਜਾਇਜ ਢੰਗ ਨਾਲ ਮਾਇਨਿੰਗ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇਸ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਨੇ ਦੱਸਿਆ ਇੱਕ ਦਰਖਾਸਤ ਵੱਲੋਂ ਸਮੂਹ ਕਮੇਟੀ ਮੈਂਬਰ ਮੋਰਨੀ ਵਾਲਾ ਤਲਾਅ ਨੂਰਮਹਿਲ ਵਲ ਬਰਖਿਲਾਫ ਹੈਪੀ ਯੰਗਸ ਪੁੱਤਰਾਨ ਸੰਜੀਵ ਗਿਰੀ ਵਾਸੀ ਚੀਮਾ ਰੋਡ ਸਿਵ ਮੰਦਰ ਮਥਨੀ ਵਾਲਾ ਤਲਾਬ ਨੂਰਮਹਿਲ: ਬਾਬਤ ਮੰਦਿਰ ਦੀ ਜ਼ਮੀਨ ਤੇ ਮਿੱਟੀ ਦੀ ਹੋਈ ਮਾਇਨਿਗ ਸਬੰਧੀ ਮੌਸੂਲ ਥਾਣਾ ਹੋਣ ਤੇ ASI ਅਮਰੀਕ ਲਾਲ ਸਮੇਤ ਸਾਥੀ ਕਰਮਚਾਰੀ ਅਤੇ ਕਮ ਮਾਇਨਿੰਗ ਅਫਸਰ ਸ੍ਰੀ ਅਮਰਜੀਤ ਅਤੇ ਸ੍ਰੀ ਰਕੇਸ਼ ਕੁਮਾਰ JE ਕਰ ਮਾਇਨਿੰਗ ਅਫਸਰ ਦੇ ਮੌਕਾ ਜਾਇ ਵਰ੍ਹਿਆ ਮੋਰਨੀ ਵਾਲਾ ਤਲਾਬ ਮੰਦਰ ਪੁੱਜ ਜਿਥੇ ਮਾਇਨਿੰਗ ਅਫਸਰ ਵੱਲੋਂ ਜਮੀਨ ਤੇ ਚੌਕ ਕੀਤਾ ਕਿ ਮੌਕਾ ਵਾਲੀ ਜਗਾ ਦੀ ਪੈਮਾਇਸ਼ ਤੇ ਜ਼ਮੀਨ ਦੇ ਇਕ ਪੁਆਇਟ ਤੇ 2.5 ਫੁੱਟ ਇਸ ਤਰਾਂ ਦੂਸਰੇ ਪੁਆਇੰਟ ਤੇ ਵੀ 2.5 ਫੁੱਟ ਤਕਰੀਬਨ ਮਾਈਨਿੰਗ ਹੋਈ ਹੈ। ਜਿਸ ਤੇ ਕਾਰਵਾਈ ਕਰਦੇ ਮੁਕੱਦਮਾ ਨੰਬਰ 73 ਮਿਤੀ 07.09.2023 ਜੁਰਮ 2। ਮਾਇਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲਸ਼ਨ) ACT 1957, 379 IPC ਥਾਣਾ ਨੂਰਮਹਿਲ ਦਰਜ ਰਜਿਸਟਰ ਕੀਤਾ ਗਿਆ ਤੇ ਹੈਪੀ ਪੁੱਤਰ ਸੰਜੀਵ ਗਿਰੀ ਵਾਸੀ ਚੀਮਾ ਰੋਡ ਸ਼ਿਵ ਮੰਦਰ ਮੋਰਨੀ ਵਾਲਾ ਤਲਾਬ ਨੂਰਮਹਿਲ ਨੂੰ ਮੁਕਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਹੈ।ਮੁਕਦਮੇ ਦਾ ਦੂਜੇ ਦੱਸੀ ਦੀ ਭਾਲ ਜਾਰੀ ਹੈ।ਜਿਸ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ।

error: Content is protected !!