ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ 02 ਮੁਕੱਦਮਾ ਵਿੱਚ ਲੋੜੀਂਦਾ ਪੀ.ਓਜ਼, ਅਤੇ ਇੱਕ NDPS ACT ਤਹਿਤ ਮੁਕੱਦਮਾ ਦਰਜ ਕਰਕੇ ਇੱਕ ਵਿਅਕਤੀ ਨੂੰ 90 ਖੁੱਲੀਆ ਨਸ਼ੀਲੀਆ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

ਜਲੰਧਰ ਦਿਹਾਤੀ ਬਿਲਗਾ (ਜਸਕੀਰਤ ਰਾਜਾ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾੜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਪੀ.ਓ. ਦੋਸ਼ੀਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸਿਮਰਨਜੀਤ ਸਿੰਘ, ਪੀ.ਪੀ.ਐਸ. ਉੱਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਦੀ ਅਗਵਾਹੀ ਹੇਠ ਸਬ-ਇਸਪੈਕਟਰ ਮਹਿੰਦਰਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ਵੱਲੋਂ 02 ਮੁਕੱਦਮਾ ਵਿੱਚ ਲੋੜੀਂਦਾ ਪੀ.ਓਜ਼. ਅਤੇ ਇੱਕ NDPS ACT ਤਹਿਤ ਮੁਕੱਦਮਾ ਦਰਜ ਕਰਕੇ ਇੱਕ ਵਿਅਕਤੀ ਨੂੰ 90 ਖੁੱਲੀਆ ਨਸ਼ੀਲੀਆ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

1. ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਿਮਰਨਜੀਤ ਸਿੰਘ, ਪੀ.ਪੀ.ਐੱਸ. ਉੱਪ-ਪੁਲਿਸ ਕਪਤਾਨ ਸਬ- ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮੁਕੱਦਮਾ ਨੰਬਰ 183 ਮਿਤੀ 28-04-2020 ਅ/ਧ 61-1-14 Excise Act ਥਾਣਾ ਬਿਲਗਾ ਬਰਖਿਲਾਫ ਜਸਵੀਰ ਸਿੰਘ ਉਰਫ ਬੱਬੂ ਪੁੱਤਰ ਗੁਰਦਾਸ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਇਕ ਕੋਨੀ ਪਲਾਸਟਿਕ ਵਿੱਚੋਂ 6750 ਮਿ.ਲਿ. ਸ਼ਰਾਬ ਨਜਾਇਜ ਬ੍ਰਾਮਦ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੁੱਕਦਮਾ ਹਜਾ ਦਾ ਚਲਾਣ ਮਿਤੀ 24-12-2020 ਨੂੰ ਤਿਆਰ ਕਰਕੇ ਮਾਣਯੋਗ ਅਦਾਲਤ ਵਿੱਚ ਦਿੱਤਾ ਗਿਆ ਸੀ।ਜੋ ਦੋਸ਼ੀ ਜਸਵੀਰ ਸਿੰਘ ਉਰਫ ਬੱਬੂ ਉਕਤ ਮਾਣਯੋਗ ਅਦਾਲਤ ਸ੍ਰੀ ਗੁਰਮਹਿਤਾਬ ਸਿੰਘ JMIC ਸਾਹਿਬ ਫਿਲੌਰ ਵਿੱਚੋਂ ਦੌਰਾਨੇ ਸਮਾਇਤ ਗੈਰ ਹਾਜਰ ਹੋਣ ਕਰਕੇ ਮਿਤੀ 23-08-2023 ਨੂੰ ਵੱਲੋ ਜੋਰੋ ਧਾਰਾ 299 ਜ… ਤਹਿਤ ਪੀ.ਓ. ਕਰਾਰ ਦਿੱਤਾ ਗਿਆ ਹੈ।ਮਿਤੀ 03-09-2023 ਨੂੰ ASI ਬੂਟਾ ਰਾਮ ਸਮੇਤ ਸਾਥੀ ਕਮਚਾਰੀਆ ਦੌਰਾਨੇ ਤਫਤੀਸ਼ ਮੁੱਕਦਮਾ ਜਾ ਵਿੱਚ ਪੀ.ਓ. ਦੋਸ਼ੀ ਜਸਵੀਰ ਸਿੰਘ ਉਰਫ ਬੱਬੂ ਪੁੱਤਰ ਗੁਰਦਾਸ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਦੋਸ਼ੀ ਜਸਵੀਰ ਸਿੰਘ ਉਰਫ ਬੱਬੂ ਉਕਤ ਦੇ ਖਿਲਾਫ ਪਹਿਲਾ ਵੀ 09 ਮੁਕੰਦਮੇ ਦਰਜ ਰਜਿਸਟਰ ਹੋਏ ਹਨ।ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

2. ਇਸੇ ਤਰਾਂ ਮੁਕੱਦਮਾ ਨੰਬਰ 46 ਮਿਤੀ 02-04-2020 ਅਧ 188,269 1TC ਥਾਣਾ ਬਿਲਗਾ, ਬਰਖਿਲਾਫ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਸਤਨਾਮ ਸਿੰਘ ਵਾਸੀ ਪੱਤੀ ਭੇਜਾ ਬਿਲਗਾ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਲਾਕ ਡਾਊਨ ਦੀ ਉਲੰਘਣਾ ਕਰਨ ਦੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੁੱਕਦਮਾ ਹਜਾ ਦਾ ਚਲਾਣ ਮਿਤੀ 31-05-2020 ਨੂੰ ਤਿਆਰ ਕਰਕੇ ਮਾਣਯੋਗ ਅਦਾਲਤ ਵਿੱਚ ਦਿੱਤਾ ਗਿਆ ਸੀ।ਜੋ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਾ ਉਕਤ ਮਾਣਯੋਗ ਅਦਾਲਤ ਸ਼੍ਰੀ ਗੁਰਮਹਿਤਾਬ ਸਿੰਘ JMIC ਸਾਹਿਬ ਫਿਲੌਰ ਵਿੱਚ ਦੌਰਾਨ ਸਮਾਇਤ ਗੈਰ ਹਾਜ਼ਰ ਹੋਣ ਕਰਕੇ ਮਿਤੀ 23-08-2023 ਨੂੰ ਜੇਹੇ ਧਾਰਾ 299 ਜ%, ਤਹਿਤ ਪੀ.ਓ. ਕਰਾਰ ਦਿੱਤਾ ਗਿਆ ਹੈ।ਮਿਤੀ 03-09-2023 ਨੂੰ 51 ਅਨਵਰ ਮਸੀਹ ਸਮੇਤ ਸਾਥੀ ਕਮਚਾਰੀਆ ਦੌਰਾਨੇ ਤਫਤੀਸ਼ ਮੁੱਕਦਮਾ ਹਜਾ ਵਿੱਚ ਪੀ.ਓ. ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਸਤਨਾਮ ਸਿੰਘ ਵਾਸੀ ਪੱਤੀ ਭੋਜਾ ਬਿਲਗਾ ਥਾਣਾ ਬਿਲਗਾ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

3. ਇਸੇ ਤਰਾਂ ਮਿਤੀ 03-09-2023 ਨੂੰ S1 ਅਨਵਰ ਮਸੀਹ ਸਮੇਤ ਪੁਲਿਸ ਪਾਰਟੀ ਬਾ ਸਵਾਰੀ ਪ੍ਰਾਈਵੇਟ ਸਾਏ ਕਰਨੇ ਨਾਕਾਬੰਦੀ ਥਾਂ ਤਲਾਸ਼ ਭੌੜੇ ਅਤੇ ਸ਼ੱਕੀ ਪੁਰਸ਼ਾ ਸਬੰਧੀ ਨਹਿਰ ਪੁੱਲ ਗੁੰਮਟਾਲੀ ਰੋਡ ਬਿਲਗਾ ਪੂੰਜੀ ਤਾਂ ਪਿੰਡ ਗੁੰਮਟਾਲੀ ਸਾਇਡ ਵੱਲੋ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਯਕਦਮ ਘਬਰਾ ਕੇ ਆਪਣੇ ਖੱਬੇ ਹੱਥ ਨਹਿਰ ਦੇ ਕੱਚੇ ਰਸਤੇ ਵੱਲ ਨੂੰ ਮੁੜ ਗਿਆ। ਜਿਸਤੇ 51 ਅਨਵਰ ਮਸੀਹ ਨੇ ਸਾਥੀ ਕ੍ਰਮਚਾਰੀਆ ਦੀ ਮਦਦ ਨਾਲ ਮੰਨੇ ਨੌਜਵਾਨ ਸਰਬਜੀਤ ਉਰਫ ਸੰਬੋ ਪੁੱਤਰ ਸ਼ਿੰਦਰ ਪਾਲ ਵਾਸੀ ਪਿੰਡ ਸ਼ੰਕਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਇਸਦੇ ਪਹਿਲੇ ਲੇਅਰ ਦੀ ਸੰਜੀ ਜੇਬ ਵਿੱਚੋ ਮੋਮੀ ਲਿਫਾਫਾ ਵਿੱਚੋ 90 ਖੁੱਲੀਆ ਨਸ਼ੀਲੀਆ ਗੋਲੀਆ ਬ੍ਰਾਮਦ ਕਰਕੇ ਮੁਕੱਦਮਾ ਨੰਬਰ 91 ਮਿਤੀ 03-09-2023 ਅਧ 22 (ਬੀ)-61-85 NDPS Act ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਜਿਸ ਪਾਸੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ ਹੈ। ਦੋਸ਼ੀ ਸਰਬਜੀਤ ਉਰਫ ਸੇਬ ਦੇ ਖਿਲਾਫ ਪਹਿਲਾ ਵੀ NDPS ACT ਤਹਿਤ 04 ਮੁਕੱਦਮੇ ਦਰਜ ਰਜਿਸਟਰ ਹੋਣੇ ਪਾਏ ਗਏ ਹਨ।ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਦੋਸ਼ੀ ਦਾ ਵੇਰਵਾ:-

ਸਰਬਜੀਤ ਉਰਫ ਮੱਥੋ ਪੁੱਤਰ ਸ਼ਿੰਦਰ ਪਾਲ ਵਾਸੀ ਪਿੰਡ ਸ਼ੰਕਰ ਥਾਣਾ ਸਦਰ ਨਕੋਦਰ ਜਿਲ੍ਹਾ ਜਲੰਧਰ

ਬ੍ਰਾਮਦਗੀ : 90 ਖੁੱਲੀਆ ਨਸ਼ੀਲੀਆ ਗੋਲੀਆ

error: Content is protected !!