ਜਿਲਾ ਜਲੰਧਰ ਦਿਹਾਤੀ ਦੇ ਥਾਣਾ ਨੂਰਮਹਿਲ ਦੀ ਪੁਲਿਸ ਵੱਲੋ 09 ਸਾਲ ਦੇ ਬੱਚੇ(ਲੜਕੇ) ਨਾਲ ਬਦਫੈਲੀ (ਕੁਕਰਮ) ਕਰਨ ਵਾਲੇ ਦੋਸੀ ਨੂੰ ਕੁੱਝ ਹੀ ਮਿੰਟਾ ਵਿੱਚ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਨੂਰਮਹਿਲ (ਜਸਕੀਰਤ ਰਾਜਾ)  ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਸ੍ਰੀ ਮਨਪ੍ਰੀਤ ਸਿੰਘ ਢਿਲੋਂ ਪੀ.ਪੀ.ਐਸ ਪੁਲਿਸ ਕਪਤਾਨ (ਤਫਤੀਸ਼ ) ਅਤੇ ਸ੍ਰੀ ਸੁਖਪਾਲ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜ਼ਨ ਨਕੋਦਰ ਜਲੰਧਰ ਦਿਹਾਤੀ ਇਸ: ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਪਾਰਟੀ ASI ਅਮਰੀਕ ਲਾਲ ਨੇ 99 ਸਾਲ ਦੇ ਬੱਚੇ ਲੜਕੇ ਨਾਲ ਬਦਫੈਲੀ (ਕੁਕਰਮ) ਕਰਨ ਵਾਲੇ ਦੋਸ਼ੀ ਨੂੰ ਕੁੱਝ ਹੀ ਮਿੰਟਾ ਵਿਚ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸ: ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਨੇ ਦੱਸਿਆ ਕਿ ਮਿਤੀ 10-08-2023 ਨੂੰ ਸੀਮਾ ਪਤਨੀ ਪਰਮਜੀਤ ਵਾਸੀ ਪਿੰਡ ਪੱਤੀ ਬਾਦਲ ਕੀ ਬੰਡਾਲਾ ਥਾਣਾ ਨੂਰਮਹਿਲ ਜਿਲਾ ਜਲੰਧਰ ਨੇ ASI ਅਮਰੀਕ ਲਾਲ ਪਾਸ ਬਿਆਨ ਤਹਿਰੀਰ ਕਰਵਾਇਆ ਕਿ ਮਿਤੀ 9-8-23 ਸਵੇਰੇ ਕਰੀਬ 09 ਵਜੇ ਨੂੰ ਉਸ ਦਾ ਲੜਕਾ ਘਰ ਦੇ ਬਾਹਰ ਹੋਰ ਬੱਚਿਆਂ ਨਾਲ ਗੁਰਮੁੱਖ ਸਿੰਘ ਦੀ ਡੇਅਰੀ ਨੇੜੇ ਖੇਡ ਰਿਹਾ ਸੀ ਕਿ ਜਿਸਨੂੰ ਰਸ਼ੀਦ ਪੁੱਤਰ ਗਾਲਿਬਦੀਨਵਾਸੀ ਪੱਤੀ ਸੂਰਤੀਆ ਬੰਡਾਲਾ ਆਪਣੇ ਨਾਲ ਲੈ ਗਿਆ ਸੀ। ਜਦੋਂ ਉਸ ਦਾ ਲੜਕਾ 03 ਘੰਟੇ ਬਾਅਦ ਘਰ ਵਾਪਸ ਆਇਆ ਤਾਂ ਉਸਦੀ ਪਹਿਨੀ ਹੋਈ ਨਿੱਕਰ ਪਿਛਲੇ ਪਾਸਿਓ ਖੂਨ ਨਾਲ ਲਿਬੜੀ ਹੋਈ ਸੀ। ਜਿਸਨੂੰ ਪੁੱਛਣ ਤੇ ਦੱਸਿਆ ਕਿ ਕਿ ਉਸਦੇ ਪੇਟ ਅਤੇ ਪਿੱਠ ਵਿੱਚ ਬਹੁਤ ਤੇਜ ਦਰਦ ਹੋ ਰਿਹਾ ਹੈ। ਜੋ ਟਾਇਲਟ ਵਿੱਚ ਗਿਆ ਤਾਂ ਉਸਨੇ ਵੇਖਿਆ ਕਿ ਉਸ ਦੇ ਲੜਕੇ ਦੀ ਪਿੱਠ ਵਿੱਚੋਂ ਹੋਰ ਖੂਨ ਵਗ ਰਿਹਾ ਸੀ। ਜਿਸਨੇ ਦੱਸਿਆ ਕਿ ਰਸ਼ੀਦ ਮੈਨੂੰ ਇੱਕ ਕਾਰ ਵਾਸ਼ ਬੁੰਡਾਲਾ ਵਿਖੇ ਲਿਜਾ ਕੇ ਮੇਰੇ ਨਾਲ ਬਦਫੈਲੀ (ਕੁਕਰਮ) ਕੀਤਾ ਹੈ।ਜਿਸ ਤੇ ਕਾਰਵਾਈ ਕਰਦੇ ਮੁਕੱਦਮਾ ਨੰਬਰ 66 ਮਿਤੀ 10,08,2023 ਅ/ਧ 377 IPC, 6 POCSO Act ਥਾਣਾ ਨੂਰਮਹਿਲ ਜਿਲਾ ਜਲੰਧਰ (ਦਿਹਾਤੀ) ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ । ਮੁਕਦਮਾ ਹਜਾ ਦੇ ਦੋਸ਼ੀ ਨੂੰ ਰਸ਼ੀਦ ਖਾਨ ਪੁੱਤਰ ਗਾਲਿਬਦੀਨ ਵਾਸੀ ਪੱਤੀ ਜੋਧਾ ਬੰਡਾਲਾ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਨੂੰ ਕੁੱਝ ਹੀ ਮਿੰਟਾ ਵਿੱਚ ਮਿਤੀ 10-08-2023 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।ਦੋਸ਼ੀ ਰਸ਼ੀਦ ਖਾਨ ਉਤਕ ਦਾ ਮੈਡੀਕਲ ਟੈਸਟ ਕਰਵਾਇਆ ਗਿਆ ਹੈ । ਜਿਸ ਨੂੰ ਅੱਜ ਪੇਸ ਅਦਾਲਤ ਕੀਤਾ ਗਿਆ ਹੈ । ਦੋਸ਼ੀ ਨੂੰ ਅਦਾਲਤ ਵਿਚ ਸਜਾ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਪੀੜਤ ਲੜਕੇ ਦਾ ਸਿਵਲ ਹਸਪਤਾਲ ਨੂਰਮਹਿਲ ਤੇ ਮੈਡੀਕਲ ਕਰਵਾਇਆ ਜਾ ਰਿਹਾ ਹੈ।

error: Content is protected !!