ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਿਸ ਵੱਲੋਂ ਹੈ। ਵਿਅਕਤੀ ਨੂੰ ਸਮੇਤ ਟਰੈਕਟਰ ਟਰਾਲੀ ਜਿਸ ਵਿੱਚ ਰੇਤਾ ਭਰੀ ਹੋਣ ਤੇ ਕੋਈ ਦਸਤਾਵੇਜਾ ਜਾ ਪਰਚੀ ਨਾਹ ਹੋਣ ਕਰਕੇ ਮੁੱਖ ਅਫਸਰ ਥਾਣਾ ਬਿਲਗਾ ਵੱਲੋ ਮਾਇਨਿੰਗ ਵਿਭਾਗ ਵੱਲੋ ਇਮਪਾਊਂਡ ਕਰਵਾਇਆ ਗਿਆ।

ਜਲੰਧਰ ਦਿਹਾਤੀ ਬਿਲਗਾ (ਜਸਕੀਰਤ ਰਾਜਾ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੇਤਾ ਦੀ ਨਜਾਇਜ ਨਿਕਾਸੀ ਕਰਨ ਅਤੇ ਰੇਤਾ ਦੀ ਚੋਰੀ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ, ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉੱਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਦੀ ਅਗਵਾਹੀ ਹੇਠ ਸਬ-ਇਸਪੈਕਟਰ ਮਹਿੰਦਰਪਾਲ, ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ ਵੱਲੋ 01 ਵਿਅਕਤੀ ਨੂੰ ਸਮੇਤ ਟਰੈਕਟਰ ਟਰਾਲੀ ਜਿਸ ਵਿੱਚ ਰੋੜਾ ਭਰੀ ਹੋਣ ਤੇ ਕੋਈ ਦਸਤਾਵੇਜਾ ਜਾਂ ਪਰਚੀ ਨਾਹ ਹੋਣ ਕਰਕੇ ਮੁੱਖ ਅਫਸਰ ਥਾਣਾ ਬਿਲਗਾ ਵੱਲੋ ਮਾਇਨਿੰਗ ਵਿਭਾਗ ਵੱਲੋ ਇਮਪਾਊਂਡ ਕਰਵਾਇਆ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 19-06-2023 ਨੂੰ ਸਬ-ਇਸਪੈਕਟਰ ਮਹਿੰਦਰ ਪਾਲ ਮੁੱਖ ਅਫਸਰ ਥਾਣਾ ਬਿਲਗਾ ਸਮੇਤ ਪੁਲਿਸ ਪਾਰਟੀ ਸਮੇਤ ਮਾਇਨਿੰਗ ਟੀਮਾ ਨੂੰ ਹਮਰਾਹ ਲੈ ਕੇ ਰੇਤਾ ਦੀ ਗੈਰ ਕਾਨੂੰਨੀ ਨਿਕਾਸੀ ਕਰਨ ਵਾਲੇ ਵਿਅਕਤੀਆ ਸਬੰਧੀ ਮੁੰਡ ਏਰੀਆ ਵਿਖੇ ਰੇਡ ਕੀਤਾ ਗਿਆ।ਜਦ ਪੁਲਿਸ ਪਾਰਟੀ ਸਮੇਤ ਮਾਇੰਨਿੰਗ ਟੀਮ ਪਿੰਡ ਬੁਰਜ ਹਸਨ ਮੰਡ ਏਰੀਆ ਵਿਖੇ ਪੁੱਜੀ ਤਾਂ ਇੱਕ ਟਰੈਕਟਰ ਮਾਰਕਾ ਸੋਨਾਲਿਕਾ ਨੰਬਰੀ PB-09-5-9871 ਸਮੇਤ ਟਰਾਲੀ ਲੋਹਾ ਜਿਸ ਵਿੱਚ ਰੇਤ ਭਰੀ ਹੋਈ ਸੀ।ਜੋ ਟਰੈਕਟਰ ਦੇ ਡਰਾਈਵਰ ਰੂਪਾਨ ਚੌਧਰੀ ਪੁੱਤਰ ਨਰ ਸਿੰਘ ਵਾਸੀ ਮਨਸਾ ਦੇਵੀ ਨਗਰ ਫਗਵਾੜਾ ਜਿਲ੍ਹਾ ਕਪੂਰਥਲਾ ਨੂੰ ਉਸਦੇ ਟਰੈਕਟਰ ਸਮੇਤ ਟਰਾਲੀ ਵਿੱਚ ਭਰੀ ਰੋਡ ਸਬੰਧੀ ਕੋਈ ਸਰਕਾਰੀ ਦਸਤਾਵੇਜ ਜਾਂ ਪਰਚੀ ਦਿਖਾਉਣ ਵਾਸਤੇ ਕਿਹਾ ਗਿਆ।ਜਿਸ ਵੱਲੋਂ ਆਪਣੇ ਟਰੈਕਟਰ ਟਰਾਲੀ ਵਿੱਚ ਭਰੀ ਰੇਤ ਸਬੰਧੀ ਕੋਈ ਵੀ ਦਸਤਾਵੇਜ ਜਾਂ ਪਰਚੀ ਦਿਖਾਉਣ ਨਾ ਦਿਖਾਉਣ ਕਰਕੇ ਮਾਇਨਿੰਗ ਟੀਮ ਵੱਲੋਂ ਇਸਦਾ ਟਰੈਕਟਰ ਮਾਈਨਰ ਮਿਨਰਲ ਰੂਲਜ਼-2013 ਦੀ ਧਾਰਾ 75 (1) ਤਹਿਤ ਕਾਰਵਾਈ ਕਰਕੇ ਅਹਾਤਾ ਥਾਣਾ ਜਮਾ ਕਰਵਾਇਆ ਗਿਆ।

error: Content is protected !!