ਜਿਲ੍ਹਾਂ ਜਲੰਧਰ ਦਿਹਾਤੀ ਦੇ ਥਾਣਾ ਗੁਰਾਇਆ ਪੁਲਿਸ ਵੱਲੋ ਪਤੀ ਪਤਨੀ ਅਤੇ ਨਾਮਵਰ ਸਮਗਲਰ ਅਮਨਦੀਪ ਕੁਮਾਰ ਉਰਫ ਰਿੰਕੂ ਦੀ ਪਤਨੀ ਮੀਨਾ ਸਮੇਤ 03 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 260 ਗ੍ਰਾਮ ਹੈਰੋਇਨ ਕੀਤੀ ਬ੍ਰਾਮਦ

ਜਲੰਧਰ ਦਿਹਾਤੀ ਗੁਰਾਇਆ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ- ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ, ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ ਪਤੀ ਪਤਨੀ ਅਤੇ ਨਾਮਵਰ ਸਮਗਲਰ ਅਮਨਦੀਪ ਕੁਮਾਰ ਉਰਫ ਰਿੰਕੂ ਦੀ ਪਤਨੀ ਮੀਨਾ ਸਮੇਤ 03 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 260 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਗਦੀਸ਼ ਰਾਜ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 17-06-2023 ਨੂੰ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਸਹਾਇਕ ਸਬ ਇੰਸਪੈਕਟਰ ਮੋਹਣ ਲਾਲ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਸਮੇਤ ਸਾਥੀ ਕਰਮਚਾਰੀਆਂ ਦੇ ਲਾਂਗੜੀਆ ਮੁਹੱਲਾ ਗੁਰਾਇਆ ਤੋਂ ਸੁਖਵਿੰਦਰ ਕੁਮਾਰ ਉਰਫ ਸੁੱਖਾ ਬੈਂਸ ਪੁੱਤਰ ਨਿਰਮਲ ਕੁਮਾਰ ਵਾਸੀ ਲਾਂਗੜੀਆਂ ਮੁਹੱਲਾ ਗੁਰਾਇਆ, ਥਾਣਾ ਗੁਰਾਇਆ ਜਿਲ੍ਹਾਂ ਜਲੰਧਰ, ਅੰਜਲੀ ਪਤਨੀ ਸੁਖਵਿੰਦਰ ਕੁਮਾਰ ਉਰਫ ਸੁੱਖਾ ਬੈਂਸ ਵਾਸੀ ਲਾਂਗੜੀਆ ਮੁਹੱਲਾ ਗੁਰਾਇਆ, ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਅਤੇ ਮੀਨਾ ਰਾਣੀ ਪਤਨੀ ਅਮਨਦੀਪ ਕੁਮਾਰ ਉਰਫ ਰਿੰਕੂ ਵਾਸੀ ਲਾਂਗੜੀਆ ਮੁਹੱਲਾ ਗੁਰਾਇਆ, ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੂੰ ਕਾਬੂ ਕਰਕੇ ਤਿੰਨਾ ਪਾਸੋਂ ਕੁੱਲ 260 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ।ਜਿਸ ਤੇ ਮੁਕੱਦਮਾ ਨੰਬਰ 74 ਮਿਤੀ 17-06-2023 ਜੁਰਮ 21(B)-61-85 ਐਨ.ਡੀ.ਪੀ.ਐਸ. ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕੀਤਾ ਗਿਆ। ਜੋ ਮੁਕੰਦਮਾ ਹਜਾ ਵਿੱਚ ਦੋਸ਼ੀ ਸੁਖਵਿੰਦਰ ਕੁਮਾਰ ਉਰਫ ਸੁੱਖਾ ਬੈਂਸ ਪੁੱਤਰ ਨਿਰਮਲ ਕੁਮਾਰ ਵਾਸੀ ਲਾਂਗੜੀਆਂ ਮੁਹੱਲਾ ਗੁਰਾਇਆ, ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਪੁੱਛ ਗਿੱਛ ਦੋਰਾਨ ਦੱਸਿਆ ਕਿ ਉਹ ਬਹੁਤ ਸਾਲਾਂ ਤੋਂ ਇਸ ਧੰਦੇ ਨੂੰ ਚਲਾ ਰਿਹਾ ਹੈ ਪਿੱਛਲੇ ਤਿੰਨ ਸਾਲ ਤੋਂ ਉਹ ਪੰਜਾਬ, ਪੀ.ਐਸ.ਪੀ.ਸੀ.ਐਲ ਮਹਿਕਮਾ ਫਿਲੌਰ ਵਿਖੇ ਨੋਕਰੀ ਕਰ ਰਿਹਾ ਹੈ ਤੇ ਨਾਲ ਨਾਲ ਹੈਰੋਇਨ ਵੇਚਣ ਦਾ ਵੀ ਧੰਦਾ ਕਰਦਾ ਹੈ।ਇਸ ਦੇ ਬਾਕੀ ਪਰਿਵਾਰਕ ਮੈਂਬਰ ਵੀ ਇਸ ਧੰਦੇ ਵਿੱਚ ਸ਼ਾਮਲ ਹਨ।ਕਰੀਬ ਡੇਢ ਸਾਲ ਪਹਿਲਾ ਇਸ ਦਾ ਵਿਆਹ ਅੰਜਲੀ ਨਾਲ ਹੋਇਆ।ਜੋ ਕਿ ਇਸੇ ਨਾਲ ਹੀ ਹੈਰੋਇਨ ਸਮੇਤ ਗ੍ਰਿਫਤਾਰ ਕੀਤੀ ਗਈ ਹੈ। ਅੰਜਲੀ ਪਤਨੀ ਸੁਖਵਿੰਦਰ ਕੁਮਾਰ ਉਰਫ ਸੁੱਖਾ ਬੈਂਸ ਵਾਸੀ ਲਾਂਗੜੀਆ ਮੁਹੱਲਾ ਗੁਰਾਇਆ, ਥਾਣਾ ਗੁਰਾਇਆ ਜਿਨ੍ਹਾਂ ਜਲੰਧਰ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਸ ਦਾ ਪੇਕਾ ਪਿੰਡ ਲੰਗੜੋਆ ਜਿਲ੍ਹਾ ਨਵਾਂ ਸ਼ਹਿਰ ਹੈ।ਡੇਢ ਸਾਲ ਪਹਿਲਾ ਉਸ ਦਾ ਵਿਆਹ ਸੁਖਵਿੰਦਰ ਕੁਮਾਰ ਉਰਫ ਸੁੱਖਾ ਬੈਂਸ ਨਾਲ ਹੋਇਆ।ਇਸ ਦੀ 8 ਮਹੀਨੇ ਦੀ ਇੱਕ ਬੱਚੀ ਵੀ ਹੈ।ਇਹ ਲਾਂਗੜੀਆ ਮੁਹੱਲਾ ਘਰ ਵਿੱਚ ਇਸ ਦਾ ਪਤੀ ਸੁਖਵਿੰਦਰ ਕੁਮਾਰ ਉਰਫ ਸੁੱਖਾ ਬੈਂਸ ਅਤੇ ਮੀਨਾ ਰਾਣੀ ਪਤਨੀ ਅਮਨਦੀਪ ਕੁਮਾਰ ਉਰਫ ਰਿੰਕੂ ਨਾਲ ਰਲ ਮਿਲ ਕੇ ਲਾਂਗੜੀਆ ਮੁਹੱਲਾ ਘਰ ਵਿੱਚ ਅਤੇ ਮੁਹੱਲੇ ਦੇ ਏਰੀਆ ਵਿੱਚ ਘੁੰਮ ਫਿਰ ਕੇ ਸਮਗਲਿੰਗ ਕਰਦਾ ਹਨ। ਮੀਨਾ ਰਾਣੀ ਪਤਨੀ ਅਮਨਦੀਪ ਕੁਮਾਰ ਉਰਫ ਰਿੰਕੂ ਵਾਸੀ ਲਾਂਗੜ੍ਹੀਆ ਮੁਹੱਲਾ ਗੁਰਾਇਆ, ਥਾਣਾ ਗੁਰਾਇਆ ਜਿਨ੍ਹਾਂ ਜਲੰਧਰ ਨੇ ਦੋਰਾਨੇ ਪੁੱਛ ਗਿੱਛ ਦੱਸਿਆ ਕਿ ਇਹ ਸਮਾਨ ਅੰਜਲੀ ਅਤੇ ਸੁਖਵਿੰਦਰ ਕੁਮਾਰ ਉਰਫ ਸੁੱਖਾ ਬੈਸ ਕੋਲ ਖਰੀਦ ਕਰਦੀ ਹੈ।ਇਸ ਦਾ ਘਰ ਵਾਲਾ ਅਮਨਦੀਪ ਕੁਮਾਰ ਉਰਫ ਰਿੰਕੂ ਵੀ ਨਸ਼ੇ ਦੀ ਸਮਗਲਿੰਗ ਦੇ ਕੇਸਾ ਵਿੱਚ ਸ਼ਾਮਲ ਹੈ ਜੋ ਜਿਲ੍ਹਾਂ ਜਲੰਧਰ ਕਪੂਰਥਲਾ ਕੇਂਦਰੀ ਜੇਲ ਵਿੱਚ ਬੰਦ ਹੈ।ਇਸ ਦੇ ਪੇਕੇ ਪਰਿਵਾਰ ਪਿੰਡ ਕਡਿਆਣਾ ਤੋਂ ਵੀ ਪਹਿਲਾ ਨਸ਼ੇ ਦੀ ਸਪਲਾਈ ਲੈਂਦੀ ਸੀ ਅਤੇ ਇਸ ਦੇ ਪੇਕੇ ਪਰਿਵਾਰ ਦੇ ਵੀ ਨਸ਼ਾ ਵੇਚਣ ਦੇ ਵੱਖ ਵੱਖ ਧਰਾਵਾ ਹੇਠ ਮੁਕੱਦਮੇ ਦਰਜ ਰਜਿਸਟਰ ਹਨ।ਇਹ ਕਈ ਸਾਲਾ ਤੋਂ ਨਸ਼ਾ ਵੇਚਣ ਦਾ ਧੰਦਾ ਕਰ ਰਹੀ ਹੈ।ਪਰ ਅੱਜ ਤੱਕ ਇਹ ਪੁਲਿਸ ਦੇ ਹੱਥੇ ਨਹੀਂ ਚੜੀ। ਜੋ ਸੁਖਵਿੰਦਰ ਕੁਮਾਰ ਉਰਫ ਸੁੱਖਾ ਬੈਂਸ ਅਤੇ ਅੰਜਲੀ ਉਕਤ ਦੋਨੋਂ ਪਤੀ ਪਤਨੀ ਹਨ।ਇਹ ਨਸ਼ੇ ਦੀ ਵੱਡੀ ਖੇਪ ਅੰਮ੍ਰਿਤਸਰ ਸਾਇਡ ਹਿੰਦ ਪਾਕ ਬਾਰਡਰ ਦੇ ਨਾਲ ਲੱਗਦੇ ਪਿੰਡ ਤੋਂ ਲੈ ਕੇ ਆਉਂਦੇ ਹਨ।ਜਿਸ ਦੀ ਤਫਤੀਸ਼ ਜਾਰੀ ਹੈ।ਇਹਨਾਂ ਦੀ ਗ੍ਰਿਫਤਾਰੀ ਨਾਲ ਲਾਂਗੜੀਆ ਮੁਹੱਲਾ ਅਤੇ ਗੁਰਾਇਆ ਏਰੀਆ ਵਿੱਚ ਨਸ਼ੇ ਦੀ ਸਪਲਾਈ ਕਾਫੀ ਹੱਦ ਤੱਕ ਰੁਕੇਗੀ।ਤਫਤੀਸ਼ ਜਾਰੀ ਹੈ।

error: Content is protected !!