ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 60 ਕਿਲੋ ਲਾਹਣ ਤੇ 14,250 ML ਨਜਾਇਜ ਸ਼ਰਾਬ ਸਮੇਤ 02 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਮਹਿਤਪੁਰ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜੀਤ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਥਾਨਿਕ- ਕ-ਕਮ-ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋਂ ਪੱਤੀ ਝੁੱਗੀਆ ਤੋਂ 01 ਨਸ਼ਾ ਤਸਕਰ ਪਾਸੋਂ 60 ਕਿਲੋ ਲਾਹੁਣ ਤੇ 10 ਬੋਤਲਾਂ ਨਜਾਇਜ ਸ਼ਰਾਬ ਤੇ ਇਸਮੈਲਪੁਰ ਪੁਲੀ ਤੋਂ (09 ਬੋਤਲਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜੀਤ ਸਿੰਘ -ਕਮ-ਸਬ ਡਵੀਜ਼ਨ ਸ਼ਾਹਕੋਟ ਜੀ ਨੇ ਦੱਸਿਆ ਕਿ ਏ.ਐਸ.ਆਈ ਪੀ.ਪੀ.ਐਸ. ਪੁਲਿਸ ਕਪਤਾਨ ਸਥਾਨਿਕ- ਜਸਵਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਬਾਲੋਕੀ ਮੋੜ ਮਹਿਤਪੁਰ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਸ਼ਪਾਲ ਸਿੰਘ ਉਰਫ ਬੱਗਾ ਪੁੱਤਰ ਗੁਰਦੀਪ ਸਿੰਘ ਵਾਸੀ ਬੀਟਲ ਝੁਗੀਆ ਥਾਣਾ ਮਹਿਤਪੁਰ ਨੇ ਆਪਣੇ ਘਰ ਵਿੱਚ ਲਾਹਣ ਪਾਈ ਹੋਈ ਹੈ ਤੇ ਸ਼ਰਾਬ ਕਸੀਦ ਕਰਕੇ ਵੇਚਦਾ ਹੈ। ਜਿਸਤੇ ASI ਨੇ ਮੁਖਬਰ ਖਾਸ ਦੀ ਦੱਸੀ ਜਗਾ ਤੇ ਰੇਡ ਕਰਕੇ ਰਸ਼ਪਾਲ ਸਿੰਘ ਦੇ ਘਰ ਰੇਡ ਕਰਕੇ 60 ਕਿਲੋ ਲਾਹੁਣ ਤੇ 1() ਬੋਤਲਾ ਨਜਾਇਜ ਸ਼ਰਾਬ ਬ੍ਰਾਮਦ ਕੀਤੀ। ਜਿਸਦੇ ਖਿਲਾਫ ਮੁੱਕਦਮਾ ਨੰ. 63 ਮਿਤੀ 17.06.2023 ਅ/ਧ 61-1-14 EX Act ਥਾਣਾ ਮਹਿਤਪੁਰ ਦਰਜ ਕੀਤਾ ਗਿਆ। ਇਸ ਤਰਾ ਹੋਲਦਾਰ ਦਵਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲ ਇਸਮੈਲਪੁਰ ਪੁਲੀ ਮਹਿਤਪੁਰ ਤੋਂ ਸੁਰਜੀਤ ਸਿੰਘ ਉਰਫ ਸੀਤੂ ਪੁੱਤਰ ਜੋਗਿੰਦਰ ਸਿੰਘ ਵਾਸੀ ਬਾਊਪੁਰ ਥਾਣਾ ਸ਼ਾਹਕੋਟ ਪਾਸੋਂ 09 ਬੋਤਲਾ ਨਜਾਇਜ ਸ਼ਰਾਬ ਬ੍ਰਾਮਦ ਕੀਤੀ। ਜਿਸਦੇ ਖਿਲਾਫ ਮੁੱਕਦਮਾ ਨੰ. 64 ਮਿਤੀ 17.06.2023 ਅ/ਧ 61-1-14 EX Act ਥਾਣਾ ਮਹਿਤਪੁਰ ਦਰਜ ਕੀਤਾ ਗਿਆ।

ਬ੍ਰਾਮਦਗੀ:- (6) ਕਿਲੋ ਲਾਹੁਣ ਤੇ 19 ਬੋਤਲਾ ਨਜਾਇਜ ਸ਼ਰਾਬ

error: Content is protected !!