ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਅੰਤਰ-ਰਾਜੀ ਨਸ਼ਾ ਤਸਕਰ ਨੂੰ ਕਾਬੂ ਕਰਕੇ ਟਰੱਕ ਵਿੱਚੋਂ ਕੱਚੇ ਆਲੂ ਚਿਪਸ ਦੇ ਬੋਰਿਆ ਹੇਠਾਂ ਲੁਕੋ ਕੇ ਰੱਖੀਆਂ 140 ਬੋਰੀਆਂ ਡੋਡੇ ਚੂਰਾ ਪੋਸਤ ਸਮੇਤ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਫਿਲੌਰ (ਜਸਕੀਰਤ ਰਾਜਾ)
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਨੇ ਟਰੱਕ ਵਿੱਚ ਕੱਚੇ ਆਲੂ ਚਿਪਸ ਦੇ ਬੋਰਿਆ ਹੇਠਾਂ ਲੁਕੋ ਕੇ ਰੱਖੀਆਂ 140 ਬੋਰੀਆਂ ਡੋਡੇ ਚੂਰਾ ਪੋਸਤ ਸਮੇਤ 02 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੋਰ ਸਮੇਤ SI ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਬਾ ਸਵਾਰੀ ਸਰਕਾਰੀ ਗੱਡੀ ਮਾਰਕਾ ਬਲੈਰੋ ਜਿਸਦਾ ਡਰਾਈਵਰ S/CT ਬਾਲਕ ਰਾਮ ਦੇ ਨਾਲ ਨਾਕਾਬੰਦੀ ਦੇ ਸਬੰਧ ਵਿੱਚ ਅੱਡਾ ਲਸਾੜਾ ਗੱਡੀਆ ਦੀ ਚੈਕਿੰਗ ਕਰ ਰਹੇ ਸੀ ਤਾਂ ਚੈਕਿੰਗ ਦੌਰਾਨ ਫਿਲੌਰ ਸ਼ਹਿਰ ਦੀ ਤਰਫੋਂ ਇੱਕ ਟਰੱਕ ਨੰਬਰੀ PB-08-EC-3854 ਜਿਸਨੂੰ ਇੱਕ ਸਰਦਾਰ ਵਿਅਕਤੀ ਚਲਾ ਰਿਹਾ ਸੀ ਅਤੇ ਉਸਦੇ ਨਾਲ ਕਲੀਨਰ ਵਾਲੀ ਸੀਟ ਤੇ ਇੱਕ ਮੋਨਾ ਵਿਅਕਤੀ ਬੈਠਾ ਸੀ, ਆਉਂਦਾ ਦਿਖਾਈ ਦਿੱਤਾ ਜਿਸਨੂੰ ਇੰਸਪੈਕਟਰ ਹਰਜਿੰਦਰ ਸਿੰਘ ਨੇ ਪੂਰੀ ਮੁਸਤੈਦੀ ਨਾਲ ਨਾਕਾਬੰਦੀ ਕਰਕੇ ਸਾਥੀ ਕਮਚਾਰੀਆ ਦੀ ਮਦਦ ਨਾਲ ਰੋਕਿਆ।ਪੁੱਛਗਿੱਛ ਕਰਨ ਤੇ ਟਰੱਕ ਡਰਾਈਵਰ ਸਰਦਾਰ ਵਿਅਕਤੀ ਨੇ ਆਪਣਾ ਨਾਮ ਦਲਜੀਤ ਸਿੰਘ ਉਰਫ ਜੀਤਾ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਪਾਲਕਦੀਮ ਥਾਣਾ ਫਿਲੌਰ ਜਿਲ੍ਹਾ ਜਲੰਧਰ ਅਤੇ ਕਲੀਨਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਮ ਪਰਮਿੰਦਰ ਸਿੰਘ ਉਰਫ ਪਿੰਦਰ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਢੱਕ ਬੰਸੀਆ ਥਾਣਾ ਫਿਲੋਰ ਜਿਲ੍ਹਾ ਜਲੰਧਰ ਦੱਸਿਆ ਜੋ ਮੌਕਾ ਪਰ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਦੀ ਹਾਜਰੀ ਵਿੱਚ ਉਕਤ ਟਰੱਕ ਦੀ ਬਾਡੀ ਉਪਰੋਂ ਰੱਸਿਆ ਨਾਲ ਬੰਨ੍ਹੀ ਤਰਪਾਲ ਰੰਗ ਨੀਲਾ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਕਤ ਟਰੱਕ ਦੀ ਬਾਡੀ ਵਿੱਚੋਂ 30 ਬੋਰੇ ਪਲਾਸਟਿਕਾਂ ਵਿੱਚੋਂ ਕੱਚੀ ਆਲੂ ਚਿਪਸ ਬਰਾਮਦ ਹੋਈ ਅਤੇ ਬਾਕੀ 134 ਬੋਰੇ ਪਲਾਸਟਿਕਾਂ ਵਿੱਚੋਂ ਡੋਡੇ ਚੂਰਾ ਪੋਸਤ ਬਰਾਮਦ ਹੋਏ, ਟਰੱਕ ਦੇ ਕੈਬਿਨ ਨੂੰ ਚੈੱਕ ਕਰਨ ਤੇ ਡਰਾਈਵਰ ਸੀਟ ਦੇ ਪਿੱਛਲੇ ਪਾਸੇ ਤੋਂ 03 ਬੋਰੇ ਪਲਾਸਟਿਕ ਡੋਡੇ ਚੂਰਾ ਪੋਸਤ ਅਤੇ ਕਲੀਨਰ ਸੀਟ ਦੇ ਪਿੱਛਲੇ ਪਾਸੇ ਤੋਂ 03 ਬੋਰੇ ਪਲਾਸਟਿਕ ਡੋਡੇ ਚੂਰਾ ਪੋਸਤ ਬਰਾਮਦ ਹੋਏ। ਮੌਕਾ ਪਰ ਕੰਡੇ ਦਾ ਪ੍ਰਬੰਧ ਕਰਕੇ ਹਰੇਕ ਬੋਰੇ ਪਲਾਸਟਿਕ ਦਾ ਵਜਨ ਕਰਨ ਤੇ ਹਰੇਕ ਬੋਰਾ ਪਲਾਸਟਿਕ 18/18 ਕਿੱਲੋਗ੍ਰਾਮ (ਕੁੱਲ ਵਜਨੀ 2520 ਕਿੱਲੋਗ੍ਰਾਮ) ਡੋਡੇ ਚੂਰਾ ਪੋਸਤ ਹੋਏ। ਜਿਸ ਤੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 158 ਮਿਤੀ 14.06.2023 ਜੁਰਮ 15ਸੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸ਼ਟਰ ਕੀਤਾ ਗਿਆ।ਮੁਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦਲਜੀਤ ਸਿੰਘ ਕਿੱਤੇ ਵਜੋਂ ਡਰਾਈਵਰੀ ਕਰਦਾ ਹੈ ਅਤੇ ਇਸਦੇ ਖਿਲਾਫ ਪਹਿਲਾਂ ਵੀ ਨਸ਼ਾ ਸਪਲਾਈ ਕਰਨ ਦੇ 03 ਮੁਕੱਦਮੇ, ਨਜਾਇਜ ਅਸਲਾ ਰੱਖਣ ਦਾ 01 ਮੁਕੱਦਮੇ ਅਤੇ ਚੋਰੀ ਦੇ 02 ਮੁਕੱਦਮਿਆ ਸਣੇ ਕੁੱਲ 07 ਮੁਕੱਦਮੇ ਦਰਜ ਹਨ। ਇਸ ਪਾਸੋਂ ਸਾਲ 2013 ਵਿੱਚ ਵੀ 09 ਕੁਇੰਟਲ ਡੋਡੇ ਚੂਰਾ ਪੋਸਤ ਫਿਲੌਰ ਪੁਲਿਸ ਵੱਲੋਂ ਫੜ੍ਹੇ ਗਏ ਸਨ।ਜੋ ਦਲਜੀਤ ਸਿੰਘ ਉਰਫ ਜੀਤਾ ਜਿਸਨੂੰ ਸੁਰਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਤਲਵਣ ਨੇ ਆਪਣਾ ਡਰਾਈਵਰ ਰੱਖਿਆ ਹੋਇਆ ਹੈ ਅਤੇ ਇਹ ਸੁਰਿੰਦਰ ਸਿੰਘ ਉਰਫ ਜਿੰਦਾ ਵਾਸੀ ਤਲਵਣ ਤੇ ਕਹਿਣ ਤੇ ਮੱਧ ਪ੍ਰਦੇਸ਼ ਤੋਂ ਸੁਰਿੰਦਰ ਸਿੰਘ ਉਰਫ ਸ਼ਿੰਦਾ ਦੇ ਵਾਕਫਕਾਰ ਬੰਦਿਆ ਪਾਸੋਂ ਢਾਬੇ ਤੋਂ ਟਰੱਕ ਲੋਡ ਕਰਵਾ ਕੇ ਲਿਆਉਂਦਾ ਸੀ ਅਤੇ ਦਲਜੀਤ ਸਿੰਘ ਉਰਫ ਜੀਤਾ ਨੂੰ ਸੁਰਿੰਦਰ ਸਿੰਘ ਉਰਫ ਸ਼ਿੰਦਾ ਹਰੇਕ ਗੇੜੇ ਦਾ 50 ਹਜਾਰ ਰੁਪਇਆ ਦਿੰਦਾ ਸੀ ਅਤੇ ਇਸਦੇ ਨਾਲ ਪਰਮਿੰਦਰ ਸਿੰਘ ਵੀ ਮੱਧ ਪ੍ਰਦੇਸ਼ ਜਾਦਾ ਸੀ ਅਤੇ ਇਸਨੂੰ ਇਸ ਗੇੜ ਦਾ 12 ਹਜਾਰ ਰੁਪਏ ਮਿਲਣਾ ਸੀ। ਜੋ ਦਲਜੀਤ ਸਿੰਘ ਉਰਫ ਜੀਤਾ ਫੜ੍ਹ ਹੋਣ ਤੋਂ ਪਹਿਲਾਂ ਵੀ ਤਿੰਨ ਚਾਰ ਗੇੜੇ ਡੋਡੇ ਚੂਰਾ ਪੋਸਤ ਦੇ ਲਗਾ ਚੁੱਕਾ ਹੈ। ਜੋ ਹਰ ਵਾਰ ਇਹ ਪੁਲਿਸ ਨੂੰ ਚਕਮਾ ਦੇਣ ਲਈ ਡੋਡਿਆ ਉੱਪਰ ਕੋਈ ਨਾ ਕੋਈ ਵਸਤੂ ਲੋਡ ਕਰਕੇ ਲੈ ਕੇ ਆਉਂਦੇ ਸੀ।

ਬ੍ਰਾਮਦਗੀ:-

1. 140 ਬੋਰੀਆ ਡੋਡੇ ਚੂਰਾ ਪੋਸਤ(2520 ਕਿੱਲੋਗ੍ਰਾਮ)

2. 30 ਬੋਰੀਆਂ ਕੱਚੇ ਆਲੂ ਚਿਪਸ

3. 01 ਟਰੱਕ ਨੰਬਰੀ PB-08-EC-3854

ਦੋਸ਼ੀ ਦਲਜੀਤ ਸਿੰਘ ਉਰਫ ਜੀਤਾ ਦੇ ਖਿਲਾਫ ਦਰਜ ਮੁਕੱਦਮੇ

1. ਮੁਕੱਦਮਾ ਨੰਬਰ 100 ਮਿਤੀ 04.09.1997 ਜੁਰਮ 379/411 ਭ:ਦ: 25/54/59 ਅਸਲਾ ਐਕਟ ਥਾਣਾ ਫਿਲੌਰ (ਰਿਕਵਰੀ ਇੱਕ ਜੀਪ)

2. ਮੁਕੱਦਮਾ ਨੰਬਰ 102 ਮਿਤੀ 04.09.1997 ਜੁਰਮ 25/54/59 ਅਸਲਾ ਐਕਟ ਥਾਣਾ ਫਿਲੌਰ (ਰਿਕਵਰੀ ਇੱਕ ਪਿਸਤੌਲ 04 ਜਿੰਦਾ ਕਾਰਤੂਸ)

3. ਮੁਕੱਦਮਾ ਨੰਬਰ 195 ਮਿਤੀ 22.07.2007 ਜੁਰਮ 15-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ (ਰਿਕਵਰੀ 14 ਕਿਲੋਗ੍ਰਾਮ ਡੋਡੇ ਚੂਰਾ ਪੋਸਤ)

4. ਮੁਕੱਦਮਾ ਨੰਬਰ 195 ਮਿਤੀ 22.07.2007 ਜੁਰਮ 15-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ (ਰਿਕਵਰੀ 14 ਕਿਲੋਗ੍ਰਾਮ ਡੋਡੇ ਚੂਰਾ ਪੋਸਤ)

5. ਮੁਕੱਦਮਾ ਨੰਬਰ 151 ਮਿਤੀ 26.08.2009 ਜੁਰਮ 379 ਭ:ਦ: 25/54/59 ਅਸਲਾ ਐਕਟ ਥਾਣਾ ਫਿਲੌਰ

5. ਮੁਕੱਦਮਾ ਨੰਬਰ 240 ਮਿਤੀ 03.09.2013 ਜੁਰਮ 15-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ (ਰਿਕਵਰੀ 920 ਕਿੱਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਟਰੱਕ)

6. ਮੁਕੱਦਮਾ ਨੰਬਰ 330 ਮਿਤੀ 24.12.2014 ਜੁਰਮ 174-ਏ ਭ:ਦ: ਥਾਣਾ ਫਿਲੌਰ

7. ਮੁਕੱਦਮਾ ਨੰਬਰ 27 ਮਿਤੀ 19.04.2015 ਜੁਰਮ 15-ਐਨ.ਡੀ.ਪੀ.ਐਸ ਐਕਟ ਥਾਣਾ ਬਿਲਗਾ( ਰਿਕਵਰੀ 80 ਗ੍ਰਾਮ ਨਸ਼ੀਲਾ ਪਾਊਡਰ)

error: Content is protected !!