ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ 75 ਕਿਲੋ ਲਾਹਣ ਅਤੇ 7500 ML ਨਜਾਇਜ ਸ਼ਰਾਬ ਸਮੇਤ 01 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਜਲੰਧਰ ਦਿਹਾਤੀ ਮਹਿਤਪੁਰ (ਜਸਕੀਰਤ ਰਾਜਾ)
ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨੁਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਥਾਨਿਕ ਕਮ ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋ ਗੋਬਿੰਦ ਨਗਰ (ਖੁੱਡੇ) ਤੋਂ (01 ਨਸ਼ਾ ਤਸਕਰ ਪਾਸੋਂ 75 ਕਿਲੋ ਲਾਹੁਣ ਤੇ 1 ਬੋਤਲਾ ਨਜਾਇਜ ਸ਼ਰਾਬ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਥਾਨਿਕ ਕਮ ਸਬ ਡਵੀਜ਼ਨ ਸ਼ਾਹਕੋਟ ਜੀ ਨੇ ਦੱਸਿਆ ਕਿ ਏ.ਐਸ.ਆਈ ਦਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਗੋਬਿੰਦ ਨਗਰ (ਖੁੱਡੇ) ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਗਨ ਨਾਥ ਪੁੱਤਰ ਬਾਲੂ ਰਾਮ ਵਾਸੀ ਗੋਬਿੰਦ ਨਗਰ ਖੁੱਡੇ ਥਾਣਾ ਮਹਿਤਪੁਰ ਨੇ ਅਪਣੇ ਘਰ ਵਿੱਚ ਲਾਹਣ ਪਾਈ ਹੋਈ ਹੈ ਤੇ ਸ਼ਰਾਬ ਕਸੀਦ ਕਰਕੇ ਵੇਚਦਾ ਹੈ। ਜਿਸਤੇ ਏ.ਐਸ.ਆਈ ਨੇ ਮੁਖਬਰ ਖਾਸ ਦੀ ਦੱਸੀ ਜਗਾ ਤੇ ਰੇਡ ਕਰਕੇ ਜਗਨ ਨਾਥ ਦੇ ਘਰ ਰੇਡ ਕਰਕੇ 75 ਕਿਲੋ ਲਾਹੁਣ ਤੇ 100 ਬੋਤਲਾ ਨਜਾਇਜ ਸ਼ਰਾਬ ਬ੍ਰਾਮਦ ਕੀਤੀ। ਜਿਸ ਤੇ ਦੋਸ਼ੀ ਦੇ ਖਿਲਾਫ ਮੁੱਕਦਮਾ ਨੰ. 57 ਮਿਤੀ 07.06.2023 ਅ/ਧ 61-1-14 EX Act ਥਾਣਾ ਮਹਿਤਪੁਰ ਦਰਜ ਕੀਤਾ ਗਿਆ।

ਬ੍ਰਾਮਦਗੀ:- 75 ਕਿਲੋ ਲਾਹੁਣ ਤੇ 10 ਬੋਤਲਾ ਨਜਾਇਜ ਸ਼ਰਾਬ