ਸੁਲਤਾਨਪੁਰ ਲੋਧੀ ਅਤੇ ਜੰਗ-ਏ-ਅਜਾਦੀ ਮੈਮੋਰੀਅਲ ਕਰਤਾਰਪੁਰ ਸਾਹਿਬ ਵਿਖੇ ਵਿੱਦਿਅਕ ਟੂਰ ਲਗਾਇਆ

ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ/ਗੁਰਦੀਪ ਸਿੰਘ)  ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਟੂਰ ਪ੍ਰਿੰਸੀਪਲ ਪ੍ਰੋ: ਪਦਮਪ੍ਰੀਤ ਕੌਰ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਅਤੇ ਜੰਗ-ਏ-ਅਜਾਦੀ ਮੈਮੋਰੀਅਲ ਕਰਤਾਰਪੁਰ ਸਾਹਿਬ ਵਿਖੇ ਗਿਆ। ਇਸ ਟੂਰ ਦੌਰਾਨ ਵਿਦਿਆਰਥੀ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸਥਾਨਾਂ ਤੇ ਨਤਮਸਤਕ ਹੋਏ ਅਤੇ ਪਵਿੱਤਰ ਵੇਈਂ ਦੇ ਦਰਸਨ ਕੀਤੇ। ਇਸ ਉਪਰੰਤ ਵਿਦਿਆਰਥੀਆਂ ਨੇ ਜੰਗ ਏ ਅਜਾਦੀ ਮੈਮੋਰੀਅਲ ਵਿੱਚ ਅਜਾਦੀ ਦੀ ਲੜਾਈ ਨਾਲ ਅਤੇ ਇਸ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀ ਯੋਧਿਆਂ ਵੱਲੋਂ ਪਾਏ ਯੋਗਦਾਨ ਨਾਲ ਸਬੰਧਿਤ ਗੈਲਰੀਆਂ ਵੇਖੀਆਂ ਅਤੇ ਇਤਿਹਾਸਕ ਜਾਣਕਾਰੀ ਹਾਸਲ ਕੀਤੀ। ਇਹਨਾਂ ਗੈਲਰੀਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਭਾਰਤੀ ਅਜਾਦੀ ਸਘੰਰਸ਼ ਨਾਲ ਵੀਡੀਓ ਵੇਖੀਆਂ। ਇਸ ਮੌਕੇ ਵਿਦਿਆਰਥੀਆਂ ਨੇ ਨਾਮਧਾਰੀ ਅੰਦੋਲਨ, ਗੁਰੂਦੁਆਰਾ ਸੁਧਾਰ ਲਹਿਰ, ਕਿਸਾਨ ਅੰਦੋਲਨ, ਭਗਤ ਸਿੰਘ ਦੇ ਜੀਵਨ, ਜਿਲਿ੍ਹਆਂ ਵਾਲਾ ਬਾਗ, ਸੈਲੂਲਰ ਜੇਲ੍ਹ ਅਤੇ ਅਜਾਦ ਹਿੰਦ ਫੌਜ ਨਾਲ ਸਬੰਧਤ ਗੈਲਰੀਆਂ ਵੇਖੀਆਂ। ਇਸ ਮੌਕੇ ਡਾ ਸੁਰੇਂਦਰ ਪ੍ਰੋ ਦਲਵੀਰ ਸਿੰਘ ਡਾ. ਚਰਨਜੀਤ ਕੌਰ ਅਤੇ ਪ੍ਰੋ ਕੀਰਤੀ ਸ਼ਰਮਾ ਵੀ ਮੌਜੂਦ ਸਨ।

error: Content is protected !!