ਸ਼ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਟੋਲ ਪਲਾਜ਼ਾ ਕਾਲਾਝਾੜ ਵਿਖੇ ਜਾ ਕੇ ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ ਵਲੋਂ ਟੋਲ ਪਲਾਜ਼ਾ ਪ੍ਰਬੰਧਕਾਂ ਵਲੋਂ ਸ਼ਰਤਾਂ ਪੂਰੀਆਂ ਨਾ ਕਰਨ ’ਤੇ ਟੋਲ ਪਰਚੀ ਮੁਕਤ ਕਰਨ ਦੀ ਨੁਕਤਾਚੀਨੀ ਕਰਦਿਆਂ ਕਿਹਾ

ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ/ਗੁਰਦੀਪ ਸਿੰਘ)-ਸ਼ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਟੋਲ ਪਲਾਜ਼ਾ ਕਾਲਾਝਾੜ ਵਿਖੇ ਜਾ ਕੇ ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ ਵਲੋਂ ਟੋਲ ਪਲਾਜ਼ਾ ਪ੍ਰਬੰਧਕਾਂ ਵਲੋਂ ਸ਼ਰਤਾਂ ਪੂਰੀਆਂ ਨਾ ਕਰਨ ’ਤੇ ਟੋਲ ਪਰਚੀ ਮੁਕਤ ਕਰਨ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਪੰਜਾਬ ਦੇ ਮਸਲੇ ਹੱਲ ਕਰਨ ਲਈ ਆਪ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ, ਪਰ ਵਿਧਾਇਕਾ ਵਲੋਂ ਟੋਲ ਪਲਾਜ਼ਾ ਪ੍ਰਬੰਧਕਾਂ ’ਤੇ ਕਾਰਵਾਈ ਕਰਵਾਉਣ ਦੀ ਬਿਜਾਏ ਪਿੰਡਾਂ ਦੇ ਲੋਕਾਂ ਨੂੰ ਰੋਸ ਧਰਨਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ, ਜੋ ਕਿ ਹਾਸੋਹੀਣੀ ਗੱਲ ਹੈ। ਕਾਲਾਝਾੜ ਟੋਲ ਪਲਾਜਾ ਨੈਸ਼ਨਲ ਅਥਾਰਟੀ ਹੈ ਇਸਨੂੰ ਬੰਦ ਨਹੀਂ ਕਰਵਾਇਆ ਜਾ ਸਕਦਾ ਕਿਉਂਕਿ ਇਸਦੀ ਬਿਜਲੀ ਅਤੇ ਰਿਪੇਅਰ ਤੇ ਵੀ ਕਰੋੜਾਂ ਰੁਪਏ ਖਰਚ ਆਉਂਦਾ ਹੈ। ਟੋਲ ਪਲਾਜਾ ਤੇ ਕੰਮ ਕਰਦੇ 60 ਵਿਅਕਤੀਆਂ ਦੇ ਰੁਜਗਾਰ ਦਾ ਮਾਮਲਾ ਵੀ ਸਰਕਾਰ ਨੂੰ ਧਿਆਨ ਵਿਚ ਰੱਖਣਾ ਪਵੇਗਾ। ਉਹਨਾਂ ਹਲਕਾ ਵਿਧਾਇਕਾ ਦੇ ਬਿਆਨ ਦੀ ਪੁਰਜੋਰ ਨਿਖੇਧੀ ਕਰਦਿਆਂ ਕਿਹਾ ਕਿ ਤੁਹਾਡੇ ਭਵਾਨੀਗੜ੍ਹ ਨਾਭਾ ਸੜਕ ’ਤੇ ਕੈਂਚੀਆਂ ਵਿਚ ਇੱਕ ਵੀ ਇੱਕ ਜਾਂ ਪੈਚ ਨਹੀਂ ਲਗਾਇਆ ਗਿਆ ਤੁਸੀਂ ਗੱਲਾਂ ਕਰਦੇ ਹੋ ਨੈਸ਼ਨਲ ਹਾਈਵੇ ਤੇ ਟੋਲ ਪਲਾਜਾ ਨੂੰ ਬੰਦ ਕਰਨ ਦੀਆਂ। ਸ. ਗੋਲਡੀ ਨੇ ਆਨੰਦਪੁਰ ਸਾਹਿਬ ਵਾਲਾ ਟੋਲ ਪਲਾਜਾ ਬੰਦ ਤੇ ਨਰਾਜਗੀ ਜਤਾਉਂਦਿਆ ਕਿਹਾ ਕਿ ਉਹ ਟੋਲ ਪਲਾਜਾ 9 ਅਪ੍ਰੈਲ ਨੂੰ ਬੰਦ ਹੋਣਾ ਸੀ ਅਤੇ ਮੁੱਖ ਮੰਤਰੀ ਨੇ 1 ਅਪ੍ਰੈਲ ਨੂੰ ਬੰਦ ਕਰਵਾਕੇ ਕਿਹਾ ਹੈ ਕਿ 10 ਲੱਖ ਰੋਜਾਨਾਂ ਦੇ ਹਿਸਾਬ ਨਾਲ ਜੋੜਕੇ 90 ਲੱਖ ਰੁਪਇਆ ਬਚਾਇਆ ਹੈ। ਗੋਲਡੀ ਨੇ ਸਰਕਾਰ ਨਿਖੇਧੀ ਕਰਦਿਆਂ ਕਿਹਾ ਕਿ 90 ਲੱਖ ਬਚਾ ਕੇ 9 ਕਰੋੜ ਇਸ਼ਤਿਹਾਰਬਾਜੀ ਤੇ ਖਰਚ ਕਰ ਦਿੱਤਾ ਫਿਰ ਬੱਚਤ ਕੀ ਹੋਇਆ, ਇਸ ਸਬੰਧੀ ਮੁੱਖ ਮੰਤਰੀ ਸਪੱਸ਼ਟ ਕਰਨ? ਉਨ੍ਹਾਂ ਇਹ ਵੀ ਕਿਹਾ ਕਿ ਭਵਾਨੀਗੜ੍ਹ ਟਰੱਕ ਯੂਨੀਅਨ ਦੇ ਅਪਰੇਟਰਾਂ ਵਲੋਂ ਪੈਪਸੀ ਚੰਨੋਂ ਆਉਣ ਜਾਣ ਸਮੇਂ ਜੋ ਟੋਲ ਲਗਦਾ ਹੈ, ਉਸ ਨੂੰ ਮਾਫ਼ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ’ਤੇ ਸਾਬਕਾ ਕੌਂਸਲਰ ਗੋਲਡੀ ਤੂਰ, ਕੁਲਵਿੰਦਰ ਸਿੰਘ ਨਦਾਮਪੁਰ, ਚੰਨਾ ਜਲਾਨ, ਬੇਅੰਤ ਸਿੰਘ, ਪਵਨ ਸਿੰਘ, ਕੁਲਦੀਪ ਸਿੰਘ ਪੰਨਵਾਂ, ਰਣਜੀਤ ਸਿੰਘ, ਦਾਨਾ ਸਿੰਘ, ਮਨਜੀਤ ਸਿੰਘ ਨਦਾਮਪੁਰ, ਦਲਵੀਰ ਸਿੰਘ, ਲਵਪ੍ਰੀਤ ਸਿੰਘ ਜਸਪਾਲ ਸਿੰਘ, ਗੋਪਾਲ ਸਿੰਘ ਮੱਟਰਾਂ ਆਦਿ ਹਾਜ਼ਰ ਸਨ।

error: Content is protected !!