ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਅਤੇ ਸੀ.ਆਈ.ਏ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ 02 ਡਰੰਮ ਅਤੇ 02 ਤਰਪਾਲਾ ਵਿੱਚੋ 700 ਕਿੱਲੋਗ੍ਰਾਮ ਲਾਹਣ ਨਜਾਇਜ ਅਤੇ ਸ਼ਰਾਬ ਨਜਾਇਜ ਵਜਨੀ 45,000 ਮਿ.ਲੀ. ਬ੍ਰਾਮਦ ਕਰਨ ਸਫਲਤਾ ਹਾਸਲ ਕੀਤੀ ।

ਜਲੰਧਰ ਦਿਹਾਤੀ ਬਿਲਗਾ (ਵਿਵੇਕ/ਗੁਰਪ੍ਰੀਤ)  ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ, ਪੀ.ਪੀ.ਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉੱਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਦੀ ਅਗਵਾਹੀ ਹੇਠ ਇਸਪੈਕਟਰ ਬਿਕਰਮਜੀਤ ਸਿੰਘ, ਮੁੱਖ ਅਫਸਰ ਥਾਣਾ ਬਿਲਗਾ ਅਤੇ ਐਸ.ਆਈ ਸਕੰਦਰ ਸਿੰਘ ਇੰਚਾਰਜ ਸੀ.ਆਈ.ਏ ਦੀ ਪੁਲਿਸ ਪਾਰਟੀ ਵੱਲੋ ਸਾਂਝੇ ਅਪਰੇਸ਼ਨ ਦੌਰਾਨ 02 ਡਰੰਮ ਅਤੇ 02 ਤਰਪਾਲਾ ਵਿੱਚੋ 700 ਕਿੱਲੋਗ੍ਰਾਮ ਲਾਹਣ ਨਜਾਇਜ ਅਤੇ ਸ਼ਰਾਬ ਨਾਜੈਜ ਵਜ਼ਨੀ 45,000 ਮਿ.ਲੀ. ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਲਸ ਕੀਤੀ ਗਈ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ, ਪੀ.ਪੀ.ਐਸ, ਉੱਪ-ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 06-04-2023 ਨੂੰ ASI ਅਸ਼ਵਨੀ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾਂ ਸਬੰਧ ਵਿੱਚ ਥਾਣਾ ਬਿਲਗਾ ਤੋ ਬਾ ਸਵਾਰੀ ਪ੍ਰਾਈਵੇਟ ਗੱਡੀ ਦੇ ਇਲਾਕਾ ਗਸ਼ਤ ਤੇ ਰੋਕਥਾਮ ਸ਼ਰਾਬ ਨਜਾਇਜ ਸਬੰਧੀ ਥਾਣਾ ਬਿਲਗਾ ਤੋਂ ਪੁਆਦੜਾ, ਤਲਵਣ ਤੋਂ ਪਿੰਡ ਭੋਡੇ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਬੱਸ ਅੱਡਾ ਤਲਵਣ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਬੰਨ ਦਰਿਆ ਸਤਲੁਜ ਪਿੰਡ ਭਡੇ ਨਾਲ ਲੱਗਦੇ ਦਰਿਆ ਨੇੜੇ ਕੁੱਝ ਨਾ ਮਲੂਮ ਵਿਅਕਤੀਆ ਵੱਲ ਸਰਕੰਢਿਆ ਵਿੱਚ ਲੋਹੇ ਦੇ ਡਰੰਮਾ ਵਿੱਚ ਲਾਹੁਣ ਪਾ ਕੇ ਸ਼ਰਾਬ ਨਜਾਇਜ ਸ਼ਰਾਬ ਕਸੀਦ ਕਰਨ ਲਈ ਪਾਈ ਹੈ। ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਲਾਹਣ ਅਤੇ ਸ਼ਰਾਬ ਨਜਾਇਜ ਬ੍ਰਾਮਦ ਕੀਤੀ ਜਾ ਸਕਦੀ ਹੈ।ਜਿਸਤੇ ਮੁਖਬਰ ਖਾਸ ਵੱਲੋ ਦੱਸੀ ਗਈ ਜਗ੍ਹਾ ਪਰ ਮੁੱਖ ਅਫਸਰ ਥਾਣਾ ਬਿਲਗਾ ਅਤੇ ਇੰਚਾਰਜ ਸੀ.ਆਈ.ਏ ਦੀ ਪੁਲਿਸ ਪਾਰਟੀ ਵੱਲੋਂ ਰੇਡ ਕਰਕੇ 2 ਡਰੰਮ ਅਤੇ 02 ਤਰਪਾਲਾ ਵਿੱਚੋ 700 ਕਿਲੋਗ੍ਰਾਮ ਲਾਹੁਣ ਨਜਾਇਜ ਅਤੇ ਸ਼ਰਾਬ ਨਾਜੈਜ ਵਜਨੀ 45,000 ਮਿ.ਲੀ. ਬ੍ਰਾਮਦ ਕਰਕੇ ਨਾ ਮਲੂਮ ਵਿਅਕਤੀਆਂ ਦੇ ਖਿਲਾਫ ਮੁੱਕਦਮਾ ਨੰਬਰ 40 ਮਿਤੀ 06-04-2023 ਅਧ 61-1-14 ਆਬਕਾਰੀ ਐਕਟ ਥਾਣਾ ਬਿਲਗਾ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।ਦੋਸ਼ੀਆਂ ਦੀ ਭਾਲ ਜਾਰੀ ਹੈ।

error: Content is protected !!