ਵਿਰੋਧੀ ਧਿਰ ਦੀ ਅਵਾਜ ਦੱਬਣਾ ਚਾਹੁੰਦੀ ਹੈ ਮੋਦੀ ਸਰਕਾਰ : ਰੋਕੀ ਬਾਸਲ.ਗੁਰਦੀਪ ਘਰਾਚੋ

ਭਵਾਨੀਗੜ (ਕ੍ਰਿਸ਼ਨ ਚੌਹਾਨ) ਕੇਦਰ ਦੀ ਮੋਦੀ ਸਰਕਾਰ ਲੋਕਤੰਤਰ ਦਾ ਕਤਲ ਕਰਕੇ ਵਿਰੋਧੀ ਧਿਰਾ ਦੀ ਅਵਾਜ ਨੂੰ ਦੱਬਣਾ ਚਾਹੁੰਦੀ ਹੈ ਪਰ ਕਾਗਰਸ ਪਾਰਟੀ ਮੋਦੀ ਸਰਕਾਰ ਦੇ ਮਨਸੂਬਿਆ ਨੂੰ ਕਾਮਯਾਬ ਨਹੀ ਹੋਣ ਦੇਵੇਗੀ ਤੇ ਹਰ ਸੰਘਰਸ਼ ਲਈ ਤਿਆਰ ਹੈ ਓੁਪਰੋਕਤ ਵਿਚਾਰਾ ਦਾ ਪ੍ਰਗਟਾਵਾ ਬਿਤੇ ਕੱਲ ਸੰਗਰੂਰ ਵਿਖੇ ਕਾਗਰਸ ਪਾਰਟੀ ਦੀ ਇੱਕ ਭਰਵੀ ਇਕੱਤਰਤਾ ਦੋਰਾਨ ਸੰਗਰੂਰ ਦੇ ਬਲਾਕ ਪ੍ਰਧਾਨ ਰੋਕੀ ਬਾਸਲ ਅਤੇ ਭਵਾਨੀਗੜ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ ਨੇ ਸਾਝੇ ਤੋਰ ਤੇ ਪੱਤਰਕਾਰਾ ਦੇ ਰੂ ਬਰੂ ਹੁੰਦਿਆ ਕਹੇ। ਓੁਹਨਾ ਦੱਸਿਆ ਕਿ ਰਾਹੁਲ ਗਾਧੀ ਦੀ ਅਵਾਜ ਦਬਾਓੁਣ ਲਈ ਨਵੇ ਨਵੇ ਹੱਥਕੰਡੇ ਵਰਤੇ ਜਾ ਰਹੇ ਹਨ ਜੋ ਲੋਕਤੰਤਰ ਲਈ ਬਹੁਤ ਹੀ ਘਾਤਕ ਸਿੱਧ ਹੋਣਗੇ। ਓੁਹਨਾ ਕਿਹਾ ਕਿ ਇੱਕ ਪਾਸੇ ਕਾਗਰਸ ਪਾਰਟੀ ਦੇ ਸ੍ਰੀ ਮਤੀ ਇੰਦਰਾ ਗਾਧੀ ਸਨ ਜਿੰਨਾ ਵਿਰੋਧੀ ਧਿਰ ਨੂੰ ਜਿਓੁਦਾ ਰੱਖਣ ਲਈ ਕਾਗਰਸ ਪਾਰਟੀ ਦੀਆ ਦੋ ਸੀਟਾ ਖਾਲੀ ਕਰਵਾਕੇ ਵਿਰੋਧੀ ਧਿਰ ਨੂੰ ਜਗਾ ਖਾਲੀ ਕਰਵਾ ਕੇ ਦਿੱਤੀਆ ਸਨ ਤੇ ਦੂਜੇ ਪਾਸੇ ਹੁਣ ਭਾਜਪਾ ਦੀ ਸਰਕਾਰ ਹੈ ਜੋ ਵਿਰੋਧੀ ਧਿਰ ਨੂੰ ਹੀ ਖਤਮ ਕਰਨਾ ਚਾਹੁੰਦੀ ਹੈ । ਓੁਹਨਾ ਦੱਸਿਆ ਕਿ ਰਾਹੁਲ ਗਾਧੀ ਵਲੋ ਪਿਛਲੇ ਸਮੇ ਦੋਰਾਨ ਚਾਰ ਹਜਾਰ ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਭਾਰਤ ਦੀ ਜਨਤਾ ਨੂੰ ਜੋੜਨ ਦਾ ਕੰਮ ਕੀਤਾ ਅਤੇ ਦੂਜੇ ਪਾਸੇ ਬੀਜੇਪੀ ਵਿਰੋਧੀ ਧਿਰ ਦੀ ਅਵਾਜ ਨੂੰ ਬੰਦ ਕਰਨ ਦੀਆ ਕੋਸਿਸਾ ਕਰਕੇ ਤੋੜਨ ਦਾ ਕੰਮ ਕਰ ਰਹੀ ਹੈ। ਇਸ ਮੋਕੇ ਬਿੰਦਰ ਬਾਸਲ ਸਾਬਕਾ ਚੇਅਰਮੈਨ.ਨਛੱਤਰ ਸਿੰਘ ਕੋਸਲਰ.ਮਾਸਟਰ ਕਾਕਾ ਮੰਨਚੰਦਾ.ਜਸਪਾਲ ਵਲੇਚਾ.ਰਿੱਕੀ ਬਜਾਜ.ਪਰਮਜੀਤ ਸ਼ਰਮਾ.ਗੁਰਸੰਤ ਸਿੰਘ.ਹਰਭਜਨ ਸਿੰਘ ਤੋ ਇਲਾਵਾ ਕਾਗਰਸ ਪਾਰਟੀ ਦੇ ਆਗੂ ਤੇ ਵਰਕਰ ਵੀ ਮੋਜੂਦ ਸਨ

error: Content is protected !!