ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਨੇ ਜਨਤਾ ਮੈਡੀਕਲ ਹਾਲ ਦੀ ਮਾਲਕਣ – ਇੰਦਰਾ ਰਾਣੀ ਨੂੰ ਗ੍ਰਿਫਤਾਰ ਕਰਨ ਵਿੱਚ ਹਾਸਲ ਕੀਤੀ ਵੱਡੀ ਸਫਲਤਾ।

ਜਲੰਧਰ ਦਿਹਾਤੀ ਫਿਲੌਰ ( ਵਿਵੇਕ/ਗੁਰਪ੍ਰੀਤ )
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ/ਨਜਾਇਜ ਗਰਬਪਾਤ ਕਰਨ ਵਾਲਿਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ, ਅਤੇ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਫਿਲੌਰ ਦੀ ਅਗਵਾਈ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਜਨਤਾ ਮੈਡੀਕਲ ਹਾਲ ਦੀ ਮਾਲਕਣ ਇੰਦਰਾ ਰਾਣੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਜਗਦੀਸ਼ ਰਾਜ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 04.04.2023 ਨੂੰ ਸਬ ਇੰਸਪੈਕਟਰ ਪਰਮਜੀਤ ਸਿੰਘ ਨੂੰ ਪੁਖਤਾ ਇਤਲਾਹ ਮਿਲੀ ਸੀ ਕਿ ਇੰਦਰਾ ਰਾਣੀ ਜੋ ਜਨਤਾ ਮੈਡੀਕਲ ਦੇ ਨਾਮ ਪਰ ਆਪਣਾ ਮੈਡੀਕਲ ਚਲਾਉਂਦੀ ਹੈ ਅਤੇ ਇਸ ਮੈਡੀਕਲ ਦੇ ਨਾਮ ਪਰ ਉਹ ਔਰਤ ਦਾ ਨਜਾਇਜ ਅਬਾਰਸ਼ਨ ਕਰਨ ਦਾ ਧੰਦਾ ਕਰਦੀ ਹੈ ਜੋ ਇਸ ਪੁਖਤਾ ਜਾਣਕਾਰੀ ਦੇ ਆਧਾਰ ਤੇ ਮੁਕੱਦਮਾ ਨੰਬਰ 72 ਮਿਤੀ 04.04.2023 ਜੁਰਮ 312/511/120ਬੀ ਭ:ਦ: 15(2),12 ਮੈਡਕਿਲ ਕੌਸ਼ਲ 1956 ਥਾਣਾ ਫਿਲੌਰ ਥਾਣਾ ਫਿਲੌਰ ਦਰਜ ਕਰਕੇ ਮੁਕੱਦਮਾ ਵਿੱਚ ਦੋਸ਼ਣ ਇੰਦਰਾ ਰਾਣੀ ਪਤਨੀ ਮਨਜੀਤ ਕੁਮਾਰ ਵਾਸੀ ਜਾਨਤਾ ਕਲੀਨਿਕ,ਰਾਧਾ ਸੁਵਾਮੀ ਗੱਲੀ, ਨੂਰਮਹਿਲ ਰੋਡ ਫਿਲੌਰ ਥਾਣਾ ਫਿਲੌਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇੰਦਰਾ ਰਾਣੀ ਨੇ ਜਨਤਾ ਮੈਡੀਕਲ ਦੇ ਨਾਮ ਪਰ ਦੁਕਾਨ ਕਰਦੀ ਹੈ ਅਤੇ ਇਹ ਗਰਭਵਤੀ ਔਰਤਾਂ ਦਾ ਬਿਨਾ ਲਾਇਸੰਸ ਮੋਟੀ ਰਕਮ ਵਸੂਲ ਕਰਕੇ ਅਬਾਰਸ਼ਨ ਕਰਦੀ ਹੈ ਜੋ ਇਸਦੇ ਖਿਲਾਫ ਸਾਲ 2021 ਵਿੱਚ ਵੀ ਗਰਭਵਤੀ ਔਰਤਾਂ ਦਾ ਬਿਨਾ ਲਾਇਸੰਸ ਮੋਟੀ ਰਕਮ ਵਸੂਲ ਕਰਕੇ ਅਬਾਰਸ਼ਨ ਕਰਨ ਦਾ ਮੁਕੱਦਮਾ ਦਰਜ ਰਜਿਸ਼ਟਰ ਹੋਇਆ ਹੈ। ਜਿਸ ਵਿੱਚੋਂ ਇਹ ਜਮਾਨਤ ਪਰ ਆ ਕੇ ਦੁਬਾਰਾ ਫਿਰ ਇਹ ਧੰਦਾ ਕਰਨ ਲੱਗ ਪਈ ਹੈ।

error: Content is protected !!