ਰਹਿਬਰ ਫਾਊਂਡੇਸਨ ਭਵਾਨੀਗੜ੍ਹ ਵੱਲੋ ਪਿੰਡ ਬਾਲਦ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਮੈਡੀਕਲ ਕੈਂਪ ਦਾ ਆਯੋਜਨ

ਭਵਾਨੀਗੜ੍ਹ(ਕ੍ਰਿਸ਼ਨ ਚੌਹਾਨ)   -ਅੱਜ ਰਹਿਬਰ ਫਾਊਂਡੇਸਨ (ਰਹਿਬਰ ਆਯੂਰਵੈਦਿਕ ਅਤੇ ਯੂਨਾਨੀ ਟਿੱਬੀ ਮੈਡੀਕਲ ਕਾਲਜ਼, ਹਸਪਤਾਲ ਅਤੇ ਖੋਜ ਕੇਂਦਰ, ਭਵਾਨੀਗੜ੍ਹ ਵੱਲੋ ਪਿੰਡ ਬਾਲਦ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੈਡੀਕਲ ਕੈਂਪ ਵਿੱਚ ਰਹਿਬਰ ਫਾਊਡੇਂਸਨ ਦੇ ਡਾਕਟਰਾਂ ਦੇ ਨਾਲ ਜੀ.ਐਨ.ਐਮ ਅਤੇ ਬੀ. ਯੂ. ਐਮ. ਐਸ. ਦੇ ਵਿਦਿਆਰਥੀਆਂ ਵੱਲੋ 60 ਮਰੀਜ਼ਾਂ ਦਾ ਫਰੀ ਚੈੱਕਅੱਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਹ ਕੈਂਪ ਪਿੰਡ ਬਾਲਦ ਖੁਰਦ ਦੇ ਸਰਪੰਚ ਜੱਜ ਸਿੰਘ ਅਤੇ ਰਹਿਬਰ ਫਾਊਂਡੇਸਨ ਦੇ ਐਸਟ ਮੈਨੇਜਰ ਸ੍ਰੀ ਨਛੱਤਰ ਸਿੰਘ ਦੀ ਸਹਾਇਤਾ ਨਾਲ ਲਗਾਇਆ ਗਿਆ। ਇਸ ਕੈਪ ਬਾਰੇ ਜਾਣਕਾਰੀ ਦਿੰਦੇ ਹੋਏ ਰਹਿਬਰ ਫਾਊਡੇਸ਼ਨ ਦੇ ਡਾ. ਨਰੇਸ਼ ਚੰਦਰ, ਡਾ. ਸੁਮੰਤ ਰਾਏ ਵੱਲੋ ਰਹਿਬਰ ਹਸਪਤਾਲ ਬਾਰੇ ਅਤੇ ਰਹਿਬਰ ਫਾਊਂਡੇਸ਼ਨ ਵਿੱਚ ਅਧੀਨ ਚੱਲ ਰਹੇ ਵੱਖ-ਵੱਖ ਕੋਰਸਾ ਬਾਰੇ ਜਾਣਕਾਰੀ ਦਿੱਤੀ। ਪਿੰਡ ਬਾਲਦ ਖੁਰਦ ਦੇ ਸਰਪੰਚ ਜੱਜ ਸਿੰਘ ਅਤੇ ਪਿੰਡ ਦੇ ਮੈਬਰਾਂ ਵੱਲੋ ਰਹਿਬਰ ਫਾਊਂਡੇਸ਼ਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਦੀ ਖੂਬ ਪ੍ਰਸੰਸਾ ਕੀਤੀ ਅਤੇ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਨੇਕ ਕੰਮਾਂ ਲਈ ਸਹਿਯੋਗ ਲਈ ਆਸਵਾਸਨ ਦਿੱਤਾ ਜਿਸ ਦੀ ਸੱਭ ਵੱਲੋ ਪ੍ਰਸੰਸਾ ਕੀਤੀ ਗਈ।

error: Content is protected !!