ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲੋਹੀਆ ਦੀ ਪੁਲਿਸ ਵੱਲੋ ਨਜੈਜ ਮਾਈਨਿੰਗ ਕਰਨ ਵਾਲੇ 01 ਵਿਅਕਤੀ ਨੂੰ ਸਮੇਤ ਟਰੈਕਟਰ ਟਰਾਲੀ ਰੇਤਾ ਦੇ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ।

ਜਲੰਧਰ ਦਿਹਾਤੀ ਲੋਹੀਆ ( ਜਸਕੀਰਤ ਰਾਜਾ )
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਅਤੇ ਮਾਈਨਿੰਗ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ PPS ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਸੁਰਜੀਤ ਸਿੰਘ ਪੱਡਾ ਮੁੱਖ ਅਫਸਰ ਥਾਣਾ ਲੋਹੀਆਂ ਦੀ ਪੁਲਿਸ ਪਾਰਟੀ ਵੱਲੋਂ 01 ਵਿਅਕਤੀ ਨੂੰ ਟਰੈਕਟਰ ਸੋਨਾ ਲੋਕਾ D1-750 ਸਮੇਤ ਰੇਤਾ ਦੀ ਭਰੀ ਟਰਾਲੀ ਨਜੈਜ ਮਾਈਨਿੰਗ ਕਰਦਿਆ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ਅੱਜ ਮਿਤੀ 14.03.2023 ਨੂੰ ਏ.ਐਸ.ਆਈ ਕਸ਼ਮੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਨੇੜੇ ਪਿੰਡ ਕੰਗ ਕਲਾ ਤੋਂ ਇੱਕ ਵਿਅਕਤੀ ਨੂੰ ਟਰੈਕਟਰ ਸੋਨਾ ਲੀਕਾ 750-DI ਸਮੇਤ ਰੇਤਾ ਦੀ ਭਰੀ ਟਰਾਲੀ ਸਮੇਤ ਕਾਬੂ ਕੀਤਾ ਗਿਆ ਅਤੇ ਟਰੈਕਟਰ ਚਾਲਕ ਵੱਲੋ ਰੇਤਾ ਦੀ ਢੋਆ ਢੁਆਈ ਕਰਨ ਸਬੰਧੀ ਪੜਤਾਲ ਕੀਤੀ ਗਈ।ਜੋ ਟਰੈਕਟਰ ਚਾਲਕ ਰੇਤਾ ਦੀ ਢੋਆ ਢੁਆਈ ਕਰਨ ਸਬੰਧੀ ਕੋਈ ਸਬੂਤ ਪੇਸ਼ ਨਹੀ ਕਰ ਸਕਿਆ।ਜਿਸ ਤੇ ਪੁਲਿਸ ਪਾਰਟੀ ਵੱਲੋਂ ਮਾਈਨਿੰਗ ਅਫਸਰ ਸ੍ਰੀ ਰੋਹਿਤ ਸਿੰਘ ਨੂੰ ਸੂਚਨਾ ਦਿੱਤੀ ਗਈ।ਜਿਹਨਾ ਨੇ ਮੌਕਾ ਪਰ ਆ ਕੇ ਇਸ ਦੀ ਪੜਤਾਲ ਕੀਤੀ ਤਾਂ ਮਾਮਲਾ ਨਜੈਜ ਮਾਇਨਿੰਗ ਦਾ ਹੋਣਾ ਪਾਇਆ ਗਿਆ ਅਤੇ ਟਰੈਕਟਰ ਮਾਲਕ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਗੱਟੀ ਰਾਏਪੁਰ ਥਾਣਾ ਲੋਹੀਆਂ ਦੇ ਖਿਲਾਫ ਕਾਰਵਾਈ ਕਰਦਿਆ ਉਸ ਦਾ ਚਲਾਨ ਕਰ ਦਿੱਤਾ ਗਿਆ ਅਤੇ ਟਰੈਕਟਰ ਟਰਾਲੀ ਥਾਣਾ ਹਜਾ ਵਿੱਚ ਬੰਦ ਕਰਵਾ ਦਿੱਤੀ ਗਈ ਅਤੇ ਅਗਲੀ ਪੜਤਾਲ ਮਾਈਨਿੰਗ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।

ਬਰਾਮਦਗੀ :-

ਟਰੈਕਟਰ ਸੋਨਾ ਲੀਕਾ 750-D1 ਸਮੇਤ ਰੇਤਾ ਦੀ ਭਰੀ ਟਰਾਲੀ

error: Content is protected !!