ਸਰਕਾਰੀ ਹਾਈ ਸਕੂਲ ਵਿਖੇ ਕਰਵਾਇਆ ਸੜਕ ਸੁਰੱਖਿਆ ਸੰਬੰਧੀ ਸੈਮੀਨਾਰ।

ਭਵਾਨੀਗੜ੍ਹ (ਕ੍ਰਿਸ਼ਨ ਚੌਹਾਨ/ਗੁਰਦੀਪ ਸਿਮਰ)
ਦਿਨੋਂ ਦਿਨ ਵਧ ਰਹੀਆਂ ਸੜਕ ਦੁਰਘਟਨਾਵਾਂ ਦੇ ਮੱਦੇਨਜ਼ਰ ਸਰਕਾਰੀ ਹਾਈ ਸਮਾਰਟ ਸਕੂਲ ਬਲਿਆਲ ਵਿਖੇ ਟਰੈਫ਼ਿਕ ਨਿਯਮਾਂ ਅਤੇ ਸੜਕ ਸੁਰੱਖਿਆ ਸਬੰਧੀ ਸੈਮੀਨਾਰ ਆਯੋਜਿਤ ਕਰਵਾਇਆ ਗਿਆ।ਇਸ ਸੈਮੀਨਾਰ ਤਹਿਤ ਸ.ਹਰਦੇਵ ਸਿੰਘ ਏ.ਐਸ.ਆਈ.,ਟਰੈਫ਼ਿਕ ਇੰਚਾਰਜ ਸੰਗਰੂਰ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਦੇ ਰੂਬਰੂ ਹੋਏ।ਉਹਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਬੜੇ ਹੀ ਰੌਚਕ ਢੰਗ ਅਤੇ ਸਰਲ ਭਾਸ਼ਾ ਵਿੱਚ ਸੜਕ ਸੁਰੱਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਮਨੁੱਖੀ ਜਾਨਾਂ ਨੂੰ ਬੇਸ਼ਕੀਮਤੀ ਦੱਸਦੇ ਹੋਏ ਸੜਕਾਂ ਦੇ ਕਿਨਾਰੇ ਲੱਗੇ ਟਰੈਫ਼ਿਕ ਚਿੰਨਾਂ ਤੋਂ ਜਾਣੂੰ ਕਰਵਾਇਆ।ਇਸ ਤੋਂ ਇਲਾਵਾ ਲਾਲ ਬੱਤੀ ਦੀ ਉਲੰਘਣਾ,ਤੇਜ਼ ਰਫ਼ਤਾਰ ਦੇ ਨੁਕਸਾਨ,ਵਾਹਨਾਂ ਦੇ ਜ਼ਰੂਰੀ ਦਸਤਾਵੇਜ਼,ਸੜਕਾਂ ਦੀਆਂ ਕਿਸਮਾਂ,ਹੈਲਮੇਟ ਦੀ ਵਰਤੋਂ,ਡਰਾਈਵਿੰਗ ਲਾਇਸੈਂਸ ਅਤੇ ਹੋਰ ਲੋੜੀਂਦੀ ਜਾਣਕਾਰੀ ਦਿੱਤੀ।ਉਹਨਾਂ ਵਿਦਿਆਰਥੀਆਂ ਨੂੰ ਸੜਕ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਦੀ ਮੁੱਢਲੀ ਸਹਾਇਤਾ ਕਰਨ ਲਈ ਵੀ ਪਰੇਰਿਆ। ਅਖੀਰ ਵਿੱਚ ਮੁੱਖ ਅਧਿਆਪਕਾ ਮੈਡਮ ਸ਼ੀਨੂੰ ਜੀ ਵੱਲੋਂ ਸ.ਹਰਦੇਵ ਸਿੰਘ ਦਾ ਇਸ ਜਾਣਕਾਰੀ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ।ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

error: Content is protected !!