ਜਿਲਾ ਜਲੰਧਰ (ਦਿਹਾਤੀ) ਦੇ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋਂ ਤਿੰਨ ਮੁਕੱਦਮਿਆ ਵਿੱਚ 06 ਫਰਾਰ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਜਲੰਧਰ ਦਿਹਾਤੀ ਲੋਹੀਆ ( rhrpnews )
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ,ਜਲੰਧਰ- ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ PPS ਪੁਲਿਸ ਕਪਤਾਨ (ਤਫਤੀਸ਼), ਸ੍ਰੀ ਗੁਰਪ੍ਰੀਤ ਸਿੰਘ ਗਿੱਲ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਅਤੇ ਇੰਸਪੈਕਟਰ ਸੁਰਜੀਤ ਸਿੰਘ ਪੰਡਾ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਤਿੰਨ ਮੁਕੱਦਮਿਆ ਵਿੱਚ 06 ਫਰਾਰ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਬਲਕਾਰ ਸਿੰਘ ਪੀ.ਪੀ.ਐਸ ਚਲਡ ਐਂਡ ਵੋਮੈਨ ਕਰਾਇਮ ਜਲੰਧਰ ਦਿਹਾਤੀ ਕਮ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆਂ ਕਿ ਏ.ਐਸ.ਆਈ ਬਲਵਿੰਦਰ ਸਿੰਘ ਨੇ ਸਮੇਤ ਕਰਮਚਾਰੀਆ ਮੁਕੱਦਮਾ ਨੰਬਰ 01 ਮਿਤੀ 01.01.2023 ਜੁਰਮ 379,411 IPC ਥਾਣਾ ਲੋਹੀਆ ਦੇ ਫਰਾਰ ਦੋਸ਼ੀ ਸਰਬਜੀਤ ਸਿੰਘ ਉਰਫ ਸਾਥੀ ਪੁੱਤਰ ਜਰਨੈਲ ਸਿੰਘ ਵਾਸੀ ਲਾਟੀਆ ਵਾਲ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਨੂੰ ਮਿਤੀ 21.02.2023 ਨੂੰ ਗ੍ਰਿਫਤਾਰ ਕੀਤਾ ਹੈ।ਐਸ.ਆਈ ਇਕਬਾਲ ਸਿੰਘ ਨੇ ਸਮੇਤ ਕਰਮਚਾਰੀਆ ਮੁਕੱਦਮਾ ਨੰਬਰ 125 ਮਿਤੀ 05.11.2021 ਜੁਰਮ 307,120B,34 IPC,25/27-54-59 A.ACT ਥਾਣਾ ਲੋਹੀਆ ਦਾ ਦੋਸ਼ੀ ਅਸ਼ਮਨਦੀਪ ਸਿੰਘ ਉਰਫ ਅਸ਼ਮਨ ਪੁੱਤਰ ਬਲਦੇਵ ਸਿੰਘ ਵਾਸੀ ਨਿਹਾਲੂਵਾਲ ਥਾਣਾ ਲੋਹੀਆ ਜੋ ਕਪੂਰਥਲਾ ਜੇਲ ਬੰਦ ਸੀ।ਉਸ ਨੂੰ ਮਿਤੀ 21.02.2023 ਨੂੰ ਪ੍ਰੋਡੈਕਸ਼ਨ ਵਾਰੰਟ ਤੇ ਕਪੂਰਥਲਾ ਜੇਲ ਤੋ ਲਿਆ ਕੇ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਐਸ.ਆਈ ਇਕਬਾਲ ਸਿੰਘ ਨੇ ਸਮੇਤ ਕਰਮਚਾਰੀਆ ਮੁਕੱਦਮਾ ਨੰਬਰ 152 ਮਿਤੀ 22.11.2022 ਜੁਰਮ 323,325,148,149 IPC ਥਾਣਾ ਲੋਹੀਆ ਦੇ ਦੋਸ਼ੀ ਸੁਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਰਣਜੀਤ ਕੌਰ ਪਤਨੀ ਭਲਵਿੰਦਰ ਸਿੰਘ,ਭਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਭਲਵਿੰਦਰ ਸਿੰਘ ਵਾਸੀਆਨ ਗੱਟੀ ਰਾਏਪੁਰ ਥਾਣਾ ਲੋਹੀਆ ਨੂੰ ਅੱਜ ਮਿਤੀ 22.02.2023 ਨੂੰ ਗ੍ਰਿਫਤਾਰ ਕੀਤਾ ਹੈ।

error: Content is protected !!