ਜਿਲ੍ਹਾ ਜਲੰਧਰ ਦਿਹਾਤੀ ਦੀਆਂ ਸਬ-ਡਵੀਜਨਾਂ ਦੇ ਏਰੀਏ ਵਿੱਚ ਉਪਰੇਸ਼ਨ ਕਾਸੋ ਸੁਭਾ 11.00 ਵਜੇ ਤੋਂ ਸ਼ਾਮ 04.00 ਵਜੇ ਤੱਕ ਚਲਾਇਆ ਗਿਆ।

ਜਲੰਧਰ ਦਿਹਾਤੀ ( rhrpnews )
ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ ਜੀ ਦੀਆਂ ਹਦਾਇਤਾ ਅਨੁਸਾਰ ਅਤੇ ਸ਼੍ਰੀ ਆਰ.ਕੇ ਜਾਇਸਵਾਲ ਆਈ .ਪੀ.ਐਸ ਵਧੀਕ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਅਤੇ ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੀ ਦੇਖ ਰੇਖ ਹੇਠ ਅੱਜ ਮਿਤੀ 21.02.2023 ਨੂੰ ਸੁਭਾ 11.00 ਵਜੇ ਤੋਂ ਸ਼ਾਮ 04.00 ਵਜੇ ਤੱਕ ਉਪਰੇਸ਼ਨ ਕਾਸੋ ਚਲਾਇਆ ਗਿਆ।ਜਿਸ ਵਿੱਚ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਤਫਤੀਸ਼ ਜਲੰਧਰ ਦਿਹਾਤੀ ਅਤੇ ਸ਼੍ਰੀਮਤੀ ਮਨਜੀਤ ਕੋਰ ਪੀ.ਪੀ.ਐਸ ਪੁਲਿਸ ਕਪਤਾਨ, ਸਥਾਨਿਕ ਜਲੰਧਰ ਦਿਹਾਤੀ ਦੀ ਜੇਰੇ ਨਿਗਰਾਨੀ ਹੇਠ ਸਬ-ਡਵੀਜਨਾਂ ਦੇ ਏਰੀਏ ਵਿੱਚ 24 ਨਾਕੇ ਲਗਾਏ ਗਏ 405 ਪਟਰੋਲਿੰਗ ਪਾਰਟੀਆ, 15 ਹਾਟਸਪਾਟ ਦੀ ਸਰਚ, 172 ਲੋਕਾਂ ਦੀ ਚੈਕਿੰਗ ਕੀਤੀ ਗਈ। ਜਿਸ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ 10 ਕਿੱਲੋ ਡੋਡੇ ਚੂਰਾ ਪੋਸਤ, 365 ਖੁੱਲੀਆਂ ਨਸ਼ੀਲੀਆ ਗੋਲੀਆ, 04 ਗਰਾਮ ਹੈਰੋਇਨ, 1,87,000/-ਰੁਪਏ ਡਰੰਗ ਮਨੀ ਐਕਸਾਈਜ਼ ਐਕਟ ਤਹਿਤ 50 ਬੋਤਲਾ ਨਜਾਇਜ ਸ਼ਰਾਬ, 200 ਗ੍ਰਾਮ ਅਫੀਮ, 30 ਟਰੈਫਿਕ ਚਲਾਨ, 01 ਪੀ.ੳ, 05 ਮੁਕੱਦਮੇ ਰਜਿਸਟਰ ਕੀਤੇ 06 ਦੋਸ਼ੀ ਗ੍ਰਿਫਤਾਰ ਕੀਤੇ ਗਏ ਅਤੇ ਮੋਟਰ ਵਹੀਕਲ ਐਕਟ ਤਹਿਤ 01 ਮੋਟਰਸਾਈਕਲ ਜਬਤ ਕੀਤਾ ਗਿਆ।

error: Content is protected !!